Ujjain News: ਵਿਸ਼ਵ ਪ੍ਰਸਿੱਧ ਜਯੋਤਿਰਲਿੰਗ ਭਗਵਾਨ ਮਹਾਕਾਲੇਸ਼ਵਰ ਦੀ ਸ਼ਾਵਣ-ਭਾਦੋਂ ਦੇ ਮਹੀਨੇ ਵਿੱਚ ਨਿਕਲਣ ਵਾਲੀ ਸਵਾਰੀ ਦੇ ਕ੍ਰਮ ’ਚ ਅੱਜ ਭਾਦੋਂ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਭਗਵਾਨ ਮਹਾਕਾਲ ਦੀ ਛੇਵੀਂ ਸਵਾਰੀ ਬੜੀ ਧੂਮਧਾਮ ਨਾਲ ਕੱਢੀ ਜਾਵੇਗੀ। ਅਵੰਤਿਕਾਨਾਥ ਆਪਣੀ ਪ੍ਰਜਾ ਦਾ ਹਾਲ ਜਾਣਨ ਲਈ ਚਾਂਦੀ ਦੀ ਪਾਲਕੀ ਵਿੱਚ ਸਵਾਰ ਹੋ ਕੇ ਨਗਰ ਦੀ ਫੇਰੀ ਪਾਉਣਗੇ। ਇਸ ਦੌਰਾਨ ਭਗਵਾਨ ਮਹਾਕਾਲ 6 ਰੂਪਾਂ ਵਿੱਚ ਸ਼ਰਧਾਲੂਆਂ ਨੂੰ ਦਰਸ਼ਨ ਹੋਣਗੇ।
ਮਹਾਕਾਲੇਸ਼ਵਰ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਸਾਸ਼ਕ ਗਣੇਸ਼ ਕੁਮਾਰ ਧਾਕੜ ਨੇ ਦੱਸਿਆ ਕਿ ਅੱਜ ਸੋਮਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਸ਼ੁਭ ਸੰਯੋਗ ਹੈ। ਇਸ ਮੌਕੇ ਬਾਬਾ ਮਹਾਕਾਲ ਦੀ ਛੇਵੀਂ ਸਵਾਰੀ ਮਹਾਕਾਲੇਸ਼ਵਰ ਮੰਦਰ ਤੋਂ ਸ਼ਾਮ 4 ਵਜੇ ਕੱਢੀ ਜਾਵੇਗੀ। ਸਵਾਰੀ ਵਿੱਚ ਭਗਵਾਨ ਮਹਾਕਾਲੇਸ਼ਵਰ ਪਾਲਕੀ ਵਿੱਚ ਸ਼੍ਰੀ ਚੰਦਰਮੌਲੇਸ਼ਵਰ ਦੇ ਰੂਪ ਵਿੱਚ ਅਤੇ ਹਾਥੀ ਉੱਤੇ ਮਨਮਹੇਸ਼ ਦੇ ਰੂਪ ’ਚ, ਗਰੁੜ ਦੇ ਰੱਥ ’ਤੇ ਸ਼ਿਵ ਤਾਂਡਵ ਅਤੇ ਨੰਦੀ ਰੱਥ ਉੱਪਰ ਉਮਾ-ਮਹੇਸ਼ ਦੇ ਰੂਪ ’ਚ ਅਤੇ ਸ਼੍ਰੀ ਹੋਲਕਰ ਸਟੇਟ ਦੇ ਮੁਖਾਰਵਿੰਦ ਦੇ ਨਾਲ-ਨਾਲ ਘਟਾਟੋਪ ਰੂਪ ਵਿੱਚ ਸਵਾਰ ਹੋ ਕੇ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ।
ਉਨ੍ਹਾਂ ਦੱਸਿਆ ਕਿ ਸਵਾਰੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਮਹਾਕਾਲੇਸ਼ਵਰ ਮੰਦਰ ਦੇ ਮੰਡਪ ’ਚ ਭਗਵਾਨ ਸ਼੍ਰੀ ਚੰਦਰਮੌਲੇਸ਼ਵਰ ਦੀ ਰਸਮੀ ਪੂਜਾ ਕੀਤੀ ਜਾਵੇਗੀ। ਜਿਸ ਤੋਂ ਬਾਅਦ ਭਗਵਾਨ ਸ਼੍ਰੀ ਚੰਦਰਮੋਲੇਸ਼ਵਰ ਪਾਲਕੀ ‘ਚ ਬੈਠ ਕੇ ਨਗਰ ਦੀ ਯਾਤਰਾ ‘ਤੇ ਜਾਣਗੇ। ਮੰਦਰ ਦੇ ਮੁੱਖ ਗੇਟ ‘ਤੇ ਹਥਿਆਰਬੰਦ ਪੁਲਿਸ ਬਲ ਦੇ ਜਵਾਨ ਪਾਲਕੀ ‘ਚ ਬਿਰਾਜਮਾਨ ਭਗਵਾਨ ਨੂੰ ਸਲਾਮੀ ਦੇਣਗੇ।
ਹਿੰਦੂਸਥਾਨ ਸਮਾਚਾਰ