All Time High Share Market: ਲੋਕ ਸਭਾ ਚੋਣਾਂ ਦੇ ਚਲਦੇ ਸੈਂਸੈਕਸ ਅਤੇ ਨਿਫਟੀ ਨੇ ਅੱਜ ਸਭ ਤੋਂ ਉੱਚੇ ਪੱਧਰ ਦਾ ਨਵਾਂ ਰਿਕਾਰਡ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਅੱਜ ਸੈਂਸੈਕਸ 75,007.20 ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ ਜਦੋਂ ਕਿ ਨਿਫਟੀ 22,836.65 ਅੰਕਾਂ ਨਾਲ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਿਆ।
ਅੱਜ ਦਾ ਕਾਰੋਬਾਰ ਮਾਮੂਲੀ ਵਾਧੇ ਦੇ ਨਾਲ ਫਲੈਟ ਪੱਧਰ ‘ਤੇ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਸ਼ੇਅਰ ਬਾਜ਼ਾਰ ਵੀ ਬਿਕਵਾਲੀ ਦੇ ਦਬਾਅ ਕਾਰਨ ਕੁਝ ਸਮੇਂ ਲਈ ਲਾਲ ਨਿਸ਼ਾਨ ਤੇ ਸੀ। ਪਰ ਇਸ ਤੋਂ ਬਾਅਦ ਖਰੀਦਦਾਰੀ ਦਾ ਸਪੋਰਟ ਮਿਲਣ ਕਾਰਣ ਸ਼ੇਅਰ ਮਾਰਕੀਟ ਵਿੱਚ ਵਾਪਿਸ ਹਰੇ ਰੰਗ ‘ਚ ਆਪਣੀ ਜਗ੍ਹਾ ਮੁੜ ਹਾਸਲ ਕਰ ਲਈ।
ਪਹਿਲੇ ਇਕ ਘੰਟੇ ਦੇ ਕਾਰੋਬਾਰ ਤੋਂ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ‘ਚੋਂ ਭਾਰਤੀ ਏਅਰਟੈੱਲ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਓਐਨਜੀਸੀ ਅਤੇ ਬੀਪੀਸੀਐਲ ਦੇ ਸ਼ੇਅਰ 1.79 ਤੋਂ 1.23 ਫ਼ੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਸਨ ਫਾਰਮਾਸਿਊਟੀਕਲਜ਼, ਪਾਵਰ ਗਰਿੱਡ ਕਾਰਪੋਰੇਸ਼ਨ, ਹਿੰਡਾਲਕੋ ਇੰਡਸਟਰੀਜ਼, ਗ੍ਰਾਸੀਮ ਇੰਡਸਟਰੀਜ਼ ਅਤੇ ਬ੍ਰਿਟਾਨੀਆ ਦੇ ਸ਼ੇਅਰ 3.86 ਰੁਪਏ ਤੋਂ 1.09 ਰੁਪਏ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ।
BSE ਸੈਂਸੈਕਸ ਅੱਜ 32.47 ਅੰਕਾਂ ਦੇ ਮਾਮੂਲੀ ਵਾਧੇ ਨਾਲ 74,253.53 ਅੰਕ ‘ਤੇ ਖੁੱਲ੍ਹਿਆ। ਕਾਰੋਬਾਰ ਦੀ ਸ਼ੁਰੂਆਤ ਹੁੰਦੇ ਹੀ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ ਲਾਲ ਰੰਗ ‘ਤੇ ਡਿੱਗ ਕੇ 74,158.35 ਅੰਕ ‘ਤੇ ਪਹੁੰਚ ਗਿਆ ਸੀ। ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਬਾਜ਼ਾਰ ਵਿਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ, ਜਿਸ ਤੋਂ ਬਾਅਦ ਸੂਚਕਾਂਕ ਵਾਪਿਸ ਹਰੇ ਰੰਗ ਵਿਚ ਰਿਕਵਰੀ ਕਰ ਲਈ। ਬਾਜ਼ਾਰ ‘ਚ ਲਗਾਤਾਰ ਖਰੀਦਣ-ਵੇਚਣ ਵੁਚਾਲੇ ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸਵੇਰੇ 10:15 ਵਜੇ ਸੈਂਸੈਕਸ 269.04 ਅੰਕਾਂ ਦੇ ਵਾਧੇ ਨਾਲ 74,490.10 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਦੀ ਤਰ੍ਹਾਂ ਹੀ NSE ਦੇ ਨਿਫਟੀ ਨੇ ਵੀ 16.30 ਅੰਕਾਂ ਦੇ ਵਾਧੇ ਨਾਲ 22,614.10 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਸ਼ੁਰੂ ਹੋਇਆ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਮੁਨਾਫਾਵਸੂਲੀ ਕਾਰਣ ਇਹ ਸੂਚਕਾਂਕ ਕੁਝ ਸਮੇਂ ਲਈ ਲਾਲ ਨਿਸ਼ਾਨ ਵਿੱਚ ਡਿੱਗ ਗਿਆ ਅਤੇ 22,577.45 ਅੰਕਾਂ ਤੱਕ ਪਹੁੰਚ ਗਿਆ। ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਦੇ ਯਤਨ ਕੀਤੇ, ਜਿਸ ਕਾਰਨ ਇਸ ਸੂਚਕਾਂਕ ਨੇ ਫਿਰ ਹਰੇ ਨਿਸ਼ਾਨ ਵਿੱਚ ਆਪਣੀ ਜਗ੍ਹਾ ਬਣਾਈ। ਬਾਜ਼ਾਰ ‘ਚ ਪਹਿਲੇ ਇਕ ਘੰਟੇ ਦੀ ਲਗਾਤਾਰ ਖਰੀਦ-ਵੇਚ ਤੋਂ ਬਾਅਦ ਸਵੇਰੇ 10:15 ਵਜੇ ਨਿਫਟੀ 81.20 ਅੰਕਾਂ ਦੇ ਵਾਧੇ ਨਾਲ 22,679 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਬੀਤੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 267.75 ਅੰਕ ਜਾਂ 0.36 ਫੀਸਦੀ ਦੇ ਵਾਧੇ ਨਾਲ 74,221.06 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ। ਨਿਫਟੀ ਬੁੱਧਵਾਰ ਦਾ ਕਾਰੋਬਾਰ 68.75 ਅੰਕ ਜਾਂ 0.31 ਫੀਸਦੀ ਦੇ ਵਾਧੇ ਨਾਲ 22,597.80 ਦੇ ਪੱਧਰ ‘ਤੇ ਬੰਦ ਹੋਇਆ ਸੀ।