ਮੁੱਲਾਂਪੁਰ ਦਾਖਾ : ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਸੋਮਵਾਰ ਨੂੰ 10ਵੀਂ ਅਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਦੌਰਾਨ ਸੀਬੀਐੱਸਈ ਨਾਲ ਸਬੰਧਤ ਸਾਰੇ ਸਕੂਲਾਂ ਵਿਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ। ਇਸੇ ਤਹਿਤ ਜਤਿੰਦਰਾ ਗ੍ਰੀਨਫੀਲਡ ਸਕੂਲ, ਗੁਰੂਸਰ ਸੁਧਾਰ ਦੇ 12ਵੀਂ ਜਮਾਤ ਦੇ ਅਰਮਾਨਪ੍ਰੀਤ ਸਿੰਘ ਸਿੱਧੂ ਨੇ 94% ਹਾਸਲ ਕਰ ਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।
ਕਦੋ ਹੋਈ ਸੀ 12ਵੀਂ ਦੀ ਪ੍ਰੀਖਿਆ?
ਦੱਸ ਦਈਏ ਕਿ ਇਸ ਸਾਲ CBSE 12ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 2 ਅਪ੍ਰੈਲ ਦੇ ਵਿਚਕਾਰ ਹੋਈ ਸੀ, ਜਦਕਿ 10ਵੀਂ ਦੀ ਪ੍ਰੀਖਿਆ 15 ਫਰਵਰੀ ਤੋਂ 13 ਮਾਰਚ ਤੱਕ ਚੱਲੀ ਸੀ। ਦੋਨੋ ਜਮਾਤਾਂ ਦੀ ਪ੍ਰੀਖਿਆ ‘ਚ ਕੁੱਲ ਮਿਲਾ ਕੇ 39 ਲੱਖ ਵਿਦਿਆਰਥੀ ਸ਼ਾਮਲ ਹੋਏ ਸੀ। 12ਵੀਂ ਜਮਾਤ ‘ਚ ਇਸ ਸਾਲ 17,00,041 ਵਿਦਿਆਰਥੀ ਪ੍ਰੀਖਿਆ ‘ਚ ਬੈਠੇ ਸੀ। ਇਹ ਪ੍ਰੀਖਿਆ ਕੁੱਲ 7126 ਕੇਂਦਰਾਂ ‘ਤੇ ਆਯੋਜਿਤ ਹੋਈ ਸੀ।