ਬੱਚਿਆਂ ਨੂੰ ਪੜ੍ਹਾਉਣਾ ਲਿਖਾਉਣਾ ਹਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਪਰ ਜਦੋਂ ਉਹੀ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਬੇਬੱਸ ਮਹਿਸੂਸ ਕਰਨ ਤਾਂ ਕੀ ਹੋਵੇਗਾ। ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਕਰਜ਼ਾ ਲੈਣ ਤਾਂ ਕੀ ਹੋਵੇਗਾ। ਤੁਸੀਂ ਸੋਚ ਰਹੇ ਹੋਵੋਗੇ ਕਰਜ਼ਾ ? ਪਰ ਇਹ ਸੱਚ ਹੈ ਅੱਜ ਪੰਜਾਬ ਦੇ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਮੁਸ਼ਕਲ ਹੋ ਗਿਆ। ਪੜ੍ਹਾਈ ਇੰਨੀ ਮਹਿੰਗੀ ਹੋ ਗਈ ਹੈ ਕਿ ਉਹ ਵੀ ਵਿਚਾਰੇ ਬੇਬੱਸ ਹਨ।
ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਹਰ ਤਰੀਕੇ ਨਾਲ ਬਚਿਆ ਨੂੰ ਲੁੱਟ ਰਹੇ ਹਨ। ਫੀਸਾ ਵਧਾ ਦਿੱਤੀਆਂ ਗਈਆਂ ਹਨ ਅਤੇ ਕਿਤਾਬਾਂ ਦਾ ਤਾਂ ਹਾਲ ਹੀ ਨਾ ਪੁੱਛੋ, ਕਿਤਾਬਾਂ ਦੇ ਦਾਮ ਤਾਂ ਆਸਮਾਨੀ ਛੂਹ ਰਹੇ ਹਨ। ਮੰਨੋ ਸਕੂਲਾਂ ਨੇ ਆਪਣਾ ਇੱਕ ਫਾਰਮੈਟ ਹੀ ਬਣਾ ਲਿਆ ਹੈ, ਕਿ ਸਕੂਲਾਂ ਦਾ ਸਾਰਾ ਸਮਾਨ ਉਨ੍ਹਾਂ ਕੋਲੋਂ ਹੀ ਮਿਲੇਗਾ ਜਾਂ ਫਿਰ ਇੱਕ ਦੁਕਾਨ ਤੋਂ ਮਿਲੇਗਾ ਜਿੱਥੇ ਉਨ੍ਹਾਂ ਦਾ tieup ਹੁੰਦਾ ਹੈ। ਜਿਸ ਦੇ ਚੱਲਦਿਆਂ ਉਹ ਮਾਪਿਆਂ ਤੋਂ ਮਨਮਰਜ਼ੀ ਦੇ ਪੈਸੇ ਲੁੱਟਦੇ ਹਨ। ਕੁਝ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਪ੍ਰਾਈਵੇਟ ਸਕੂਲਾਂ ਵਾਲੀਆਂ ਨਾਲ ਮਿਲੇ ਹੋਏ ਹਨ। ਵੈਸੇ ਤਾਂ ਇੱਕ ਪਾਸੇ ਮੁੱਖ ਮੰਤਰੀ ਸਾਬ ਨੇ ਕੁਝ ਦਿਨਾਂ ਪਹਿਲਾਂ ਕਿਹਾ ਸੀ ਕਿ ਇਸ ਸੈਸ਼ਨ ਦੇ ਵਿੱਚ ਪ੍ਰਾਈਵੇਟ ਸਕੂਲ ਇੱਕ ਰੁਪਈਆ ਫ਼ੀਸ ਨਹੀਂ ਵਧਾਉਣਗੇ, ਉਨ੍ਹਾਂ ਅੱਗੇ ਕੀ -ਕੀ ਕਿਹਾ ਉਹ ਵੀ ਸੁਣ ਲਓ
ਜਿਸ ਤਰਾਂ ਮੁੱਖ ਮੰਤਰੀ ਸਾਬ ਨੇ ਕਿਹਾ ਉਸ ਤਰੀਕੇ ਨਾਲ ਤਾਂ ਬੱਚਿਆਂ ਦੀਆ ਫੀਸਾ ਨਹੀਂ ਵਧਣੀਆਂ ਚਾਹੀਦੀਆਂ ਸਨ। ਪਰ ਸਕੂਲ ਖੁੱਲਦੇ ਹੀ ਫੀਸ ਦੇ ਵਾਧੇ ਨੂੰ ਲੈ ਕੇ ਮਾਪਿਆਂ ਦੀ ਚਿੰਤਾ ਵੀ ਵੱਧ ਗਈ ਹੈ।
ਇੰਨਾ ਹੀ ਨਹੀਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਦਾ ਹਾਲ ਤਾਂ ਇਹ ਹੋ ਗਿਆ ਹੈ ਕੀ ਸਰਕਾਰ ਨੇ ਅਧਿਆਪਕ ਨੂੰ ਆਪਣਾ ਸੋਸ਼ਲ ਮੀਡੀਆ ਹੈਂਡਲਰ ਬਣਾ ਦਿੱਤਾ ਹੈ। ਨਹੀਂ ਹੋ ਰਿਹਾ ਨਾ ਯਕੀਨ? ਦਰਅਸਲ ਸਿੱਖਿਆ ਮਾਡਲ” ਲਈ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਵਿੱਚ ਕੁਝ ਵੀ ਮਹੱਤਵਪੂਰਨ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ, AAP ਹੁਣ X ‘ਤੇ ਸੋਸ਼ਲ ਮੀਡੀਆ ਮੁਹਿੰਮਾਂ ਲਈ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਵਰਤੋਂ ਕਰ ਰਹੀ ਹੈ।
AAP EduMinister @harjotbains ਨੇ ਅਧਿਆਪਕਾਂ ਨੂੰ X ਹੈਂਡਲ ਬਣਾਉਣ, #PunjabSikhyaKranti ਹੈਸ਼ਟੈਗ ਦੀ ਵਰਤੋਂ ਕਰਕੇ ਫੋਟੋਆਂ ਅਤੇ ਅਪਡੇਟਸ ਪੋਸਟ ਕਰਨ ਅਤੇ ਇੱਥੋਂ ਤੱਕ ਕਿ ਸਕੂਲ ਦੀ ਰੁਟੀਨ ਮੁਰੰਮਤ ਨੂੰ ਲਾਈਵਸਟ੍ਰੀਮ ਕਰਨ ਲਈ ਕਿਹਾ ਹੈ ਜਿਵੇਂ ਕਿ ਉਹ ਵੱਡੇ ਸਮਾਗਮ ਹੋਣ।
ਅਧਿਆਪਕਾਂ ਨੂੰ ਆਪਣੀਆਂ ਪ੍ਰੋਫਾਈਲ ਤਸਵੀਰਾਂ ਨੂੰ CM ਭਗਵੰਤ ਮਾਨ ਦੀ ਫੋਟੋ ਵਿੱਚ ਬਦਲਣ ਅਤੇ AAP ਦੀ ਵਾਹ ਵਾਹੀ ਕਰਨ ਵਾਲੀਆਂ ਰੀਲਾਂ ਅਤੇ ਪੋਸਟਾਂ ਨਾਲ ਸੋਸ਼ਲ ਮੀਡੀਆ ਨੂੰ ਭਰ ਦੇਣ ਲਈ ਕਿਹਾ ਜਾ ਰਿਹਾ ਹੈ। ਕੱਲ੍ਹ, ਅਧਿਆਪਕ ਪੜ੍ਹਾਉਣ ਦੀ ਬਜਾਏ ਹੈਸ਼ਟੈਗ ਟ੍ਰੈਂਡ ਕਰਨ ਵਿੱਚ ਰੁੱਝੇ ਰਹਿਣਗੇ। ਇਹਨਾਂ ਚਾਲਾਂ ਨਾਲ ਪੰਜਾਬ ਦੇ ਕਰੋੜਾਂ ਰੁਪਏ ਖਰਚ ਹੋਣਗੇ, ਪੈਸੇ ਜੋ ਬੱਚਿਆਂ ਲਈ ਅਸਲ ਸਿੱਖਿਆ ‘ਤੇ ਖਰਚ ਕੀਤੇ ਜਾਣੇ ਚਾਹੀਦੇ ਹਨ।
ਕੁਝ ਸਮਾਂ ਪਹਿਲਾਂ ਇਹ ਸਰਕਾਰ ਵਿਰੋਧ ਕਰਦੀ ਸੀ ਕਿ ਅਧਿਆਪਕ ਸਕੂਲਾਂ ਵਿੱਚ ਫ਼ੋਨ ਚਲਾਉਂਦੇ ਹਨ, ਰੀਲਾਂ ਬਣਾਉਂਦੇ ਹਨ, ਅਤੇ ਅੱਜ ਉਹ ਖੁਦ ਉਨ੍ਹਾਂ ਨੂੰ ਫ਼ੋਨ ਚਲਾਉਣ ਲਈ ਮਜਬੂਰ ਕਰ ਰਹੀ ਹੈ।
ਹੁਣ ਵਿਦਿਆ ਵੀਚਾਰੀ ਤਾਂ ਪਰਉਪਕਾਰੀ ਨਹੀਂ ਹੁਣ ਵਿਦਿਆ ਵਿਚਾਰੀ ਅਤੇ ਲਾਚਾਰ ਹੋ ਗਈ ਹੈ, ਜੋ ਬੱਚਿਆਂ ਤਕ ਪਹੁੰਚਣ ‘ਚ ਅਸਮਰੱਥ ਹੈ। ਅਤੇ ਹੈਰਾਨੀ ਦੀ ਗੱਲ ਤਾਂ ਦੇਖੋ ਵੈਸੇ ਵਿਰੋਧੀ ਪਾਰਟੀਆਂ ਵੀ ਨਿਕੇ ਨਿਕੇ ਮੁੱਦੇ ਚੁੱਕ ਲੈਂਦਿਆਂ ਹਨ ਅਤੇ ਇਸ ਮੁੱਦੇ ਤੇ ਜੋ ਪੰਜਾਬ ਦੇ ਭਵਿੱਖ ਨਾਲ ਜੁੜਿਆ ਹੈ ਉਸ ਉੱਤੇ ਬੋਲਣ ਲਈ ਕੋਈ ਤਿਆਰ ਨਹੀਂ ਹੈ। ਕੀ ਇਸ ਤਰਾਂ ਬਣੇਗਾ ਰੰਗਲਾ ਪੰਜਾਬ ?