Sunday, June 1, 2025
No Result
View All Result
Punjabi Khabaran

Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

Punjab Drone Jammer Explainer:ਪੰਜਾਬ ਦੇ CM ਮਾਨ ਵੱਲੋਂ ਸਰਹਦੀ ਸੁਰੱਖਿਆ ਲਈ ਕੇਂਦਰ ਤੋਂ 50 ਡਰੋਨ ਜੈਮਰਾਂ ਦੀ ਮੰਗ, ਇੱਕ ਜਰੂਰੀ ਅਤੇ ਗੰਭੀਰ ਚਰਚਾ!

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਅੱਤਵਾਦ ‘ਤੇ ਦੋ ਚਿਹਰੇ : ਕਾਂਗਰਸ ਦੀ ਚੁੱਪੀ ਬਨਾਮ ਮੋਦੀ ਸਰਕਾਰ ਦਾ ਸਖ਼ਤ ਜਵਾਬ, ਪੜ੍ਹੋ ਪੂਰੀ ਰੀਪੋਰਟ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਰਾਜਨੀਤੀ

Balwinder Singh Akali dal: ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸੰਦੇਸ਼ ਮਗਰੋਂ ਸਾਰੇ ਰੁੱਸੇ ਹੋਏ ਆਗੂਆਂ ਨੂੰ ਏਕੇ ਦਾ ਦਿੱਤਾ ਸੱਦਾ

Gurpinder Kaur by Gurpinder Kaur
Mar 17, 2025, 06:21 pm GMT+0530
FacebookTwitterWhatsAppTelegram

ਚੰਡੀਗੜ੍ਹ, 17 ਮਾਰਚ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੰਦੇਸ਼ ਮਗਰੋਂ ਪਾਰਟੀ ਤੋਂ ਰੁੱਸੇ ਹੋਏ ਆਗੂਆਂ ਨੂੰ ਪਾਰਟੀ ਵਿਚ ਮੁੜ ਸ਼ਾਮਲ ਹੋ ਕੇ ਏਕਾ ਕਰਨ ਦੀ ਅਪੀਲ ਕੀਤੀ। ਇਹ ਅਪੀਲ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਪਾਰਲੀਮਾਨੀ ਬੋਰਡ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀ।ਉਹਨਾਂ ਕਿਹਾ ਕਿ ਉਹ ਪੰਜ ਮੈਂਬਰੀ ਕਮੇਟੀ ਸਮੇਤ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਏਕਤਾ ਵਾਸਤੇ ਕੰਮ ਕਰਨ ਅਤੇ ਉਹਨਾਂ ਏਜੰਸੀਆਂ ਨੂੰ ਕਰਾਰੀ ਹਾਰ ਦੇਣ ਜੋ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਪਣੀ ਪੂਰੀ ਵਾਹ ਲਗਾ ਰਹੀਆਂ ਹਨ। ਜਥੇਦਾਰ ਸਾਹਿਬ ਵੱਲੋਂ ਹੋਲੇ ਮਹੱਲੇ ’ਤੇ ਦਿੱਤੇ ਗਏ ਸੰਦੇਸ਼ ਦੀ ਗੱਲ ਕਰਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਹਵਾਲੇ ਹਨ ਕਿ ਜਦੋਂ ਕੌਮ ਇਕਜੁੱਟ ਹੋਈ ਤਾਂ ਇਸਨੂੰ ਅਨੇਕਾਂ ਲਾਭ ਹੋਏ ਤੇ ਸਾਨੂੰ ਇਤਿਹਾਸਕ ਤੱਥਾਂ ਤੋਂ ਸੇਧ ਲੈਣੀ ਚਾਹੀਦੀ ਹੈ। ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਰੁੱਸੇ ਹੋਏ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਹਿੱਸਾ ਬਣਨ। ਉਹਨਾਂ ਕਿਹਾ ਕਿ ਮੈਂ ਬੀਤੇ ਸਮੇਂ ਵਿਚ ਵੀ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਪਾਰਟੀ ਦੀਆਂ ਮੈਂਬਰਸ਼ਿਪ ਭਰਤੀ ਮੁਹਿੰਮ ਦੀਆਂ ਪਰਚੀਆਂ ਲੈਣ ਅਤੇ ਮੈਂਬਰਸ਼ਿਪ ਭਰਤੀ ਦਾ ਹਿੱਸਾ ਬਣਨ। ਉਹਨਾਂ ਕਿਹਾ ਕਿ ਮੈਂ ਅੱਜ ਵੀ ਮੁੜ ਦੁਹਰਾਉਂਦਾ ਹਾਂ ਅਤੇ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੈਂਬਰਸ਼ਿਪ ਭਰਤੀ ਦੀਆਂ ਕਾਪੀਆਂ ਲੈਣ ਅਤੇ ਪਰਚੀਆਂ ਭਰਵਾ ਕੇ ਆਪਣੀ ਪਰਚੀ ਦੇ ਡੈਲੀਗੇਟ ਬਣਵਾਉਣ ਜੋ ਜਥੇਬੰਦਕ ਚੋਣਾਂ ਦਾ ਹਿੱਸਾ ਬਣ ਸਕਣ।ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪਾਰਟੀ ਤਾਮਿਲਨਾਡੂ ਦੇ ਮੁੱਖ ਮੰਤਰੀ ਸ੍ਰੀ ਐਮ ਕੇ ਸਟਾਲਿਨ ਵੱਲੋਂ 22 ਮਾਰਚ ਨੂੰ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿਚ ਸ਼ਾਮਲ ਹੋਵੇਗੀ ਜਿਸ ਵਿਚ ਹੱਦਬੰਦੀ ਪ੍ਰਕਿਰਿਆ ’ਤੇ ਚਰਚਾ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਹੱਦਬੰਦੀ ਦੀ ਇਹ ਪ੍ਰਕਿਰਿਆ ਦੇਸ਼ ਵਿਚ ਅਸੰਤੁਲਨ ਪੈਦਾ ਕਰੇਗੀ ਕਿਉਂਕਿ ਅਨੇਕਾਂ ਰਾਜਾਂ ਜਿਹਨਾ ਨੇ ਫੈਮਿਲੀ ਪਲਾਨਿੰਗ ਅਪਣਲਾਈ ਹੈ, ਨੂੰ ਇਸਦਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਇਹ ਪ੍ਰਕਿਰਿਆ ਸੰਘੀ ਢਾਂਚੇ ਦੀ ਭਾਵਨਾ ਦੇ ਖਿਲਾਫ ਹੈ ਤੇ ਇਸਦਾ ਉੱਤਰ ਪ੍ਰਦੇਸ਼ ਵਰਗੇ ਰਾਜਾਂ ਨੂੰ ਲਾਭ ਮਿਲੇਗਾ ਜਿਥੇ ਸੀਟਾਂ ਦੀ ਗਿਣਤੀ ਵੱਧ ਕੇ 150 ਹੋ ਜਾਵੇਗੀ ਜਦੋਂ ਕਿ ਪੰਜਾਬ ਤੇ ਹਰਿਆਣਾ ਵਰਗੇ ਰਾਜਾਂ ਵਿਚ ਸੀਟਾਂ ਵਿਚ ਅੰਸ਼ਕ ਵਾਧਾ ਹੋਵੇਗਾ। ਉਹਨਾਂ ਇਹ ਵੀ ਕਿਹਾ ਕਿ ਅਕਾਲੀ ਦਲ ਦਾ ਵਫਦ ਨਵੀਂ ਸਿੱਖਿਆ ਨੀਤੀ ਬਾਰੇ ਵੀ ਵਿਚਾਰ ਰੱਖੇਗਾ ਜਿਸ ਨਾਲ ਖੇਤਰੀ ਭਾਸ਼ਾਵਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।ਭੂੰਦੜ ਨੇ ਇਹ ਵੀ ਦੱਸਿਆ ਕਿ ਪਾਰਲੀਮਾਨੀ ਬੋਰਡ ਤੇ ਜ਼ਿਲ੍ਹਾ ਆਬਜ਼ਰਵਰਾਂ ਨੇ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਫੈਸਲਾ ਲਿਆ ਕਿ ਮੈਂਬਰਸ਼ਿਪ ਭਰਤੀ ਫਾਰਮ ਜਮ੍ਹਾਂ ਕਰਵਾਉਣ ਦੀ ਤਾਰੀਕ 25 ਮਾਰਚ ਤੱਕ ਵਧਾਈ ਜਾਵੇ। ਉਹਨਾਂ ਕਿਹਾ ਕਿ ਮੀਟਿੰਗ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਸਤੀਫੇ ਨੂੰ ਰੱਦ ਕਰਨ ਦੇ ਫੈਸਲੇ ਦਾ ਸਵਾਗਤ ਵੀ ਕੀਤਾ। ਉਹਨਾਂ ਕਿਹਾ ਕਿ ਮੀਟਿੰਗ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਦੇ ਅਹੁਦੇ ਦਾ ਚਾਰਜ ਮੁੜ ਸੰਭਾਲਣ ਅਤੇ ਪੰਥ ਦੀ ਸੇਵਾ ਕਰਨ।ਉਹਨਾਂ ਨੇ ਇਹ ਵੀ ਦੱਸਿਆ ਕਿ ਮੀਟਿੰਗ ਨੇ ਨਵੇਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਥਕ ਏਕਤਾ ਦੇ ਦਿੱਤੇ ਸੰਦੇਸ਼ ਦਾ ਵੀ ਸਵਾਗਤ ਕੀਤਾ ਅਤੇ ਨਾਲ ਹੀ ਪੰਜਾਬ ਵਿਚ ਵੱਖ-ਵੱਖ ਫਿਰਕਿਆਂ ਨੂੰ ਵੰਡਣ ਲਈ ਬੀ ਆਰ ਅੰਬੇਡਕਰ ਦੇ ਬੁੱਤ ’ਤੇ ਹਮਲਾ ਕਰਨਾ, ਅੰਮ੍ਰਿਤਸਰ ਵਿਚ ਮੰਦਿਰ ਨੂੰ ਨਿਸ਼ਾਨਾ ਬਣਾਉਣ ਅਤੇ ਲੁਧਿਆਣਾ ਵਿਚ ਪ੍ਰਵਾਸੀਆਂ ’ਤੇ ਹਮਲੇ ਕਰਨ ਵਰਗੀਆਂ ਘਟਨਾਵਾਂ ਕਰਵਾ ਕੇ ਆਪਸੀ ਕੁੜਤਣ ਪੈਦਾ ਕਰਨ ਦਾ ਵੀ ਗੰਭੀਰ ਨੋਟਿਸ ਲਿਆ।

ਹਿੰਦੂਸਥਾਨ ਸਮਾਚਾਰ

Tags: Akali DalBalwinder Singh Akali DalMessage of the JathedarTOP NEWS
ShareTweetSendShare

Related News

Punjab BJP: ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਅਹੁਦੇ ਤੋਂ ਅਸਤੀਫ਼ਾ
Latest News

Punjab BJP: ਪੰਜਾਬ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਵੱਲੋਂ ਅਹੁਦੇ ਤੋਂ ਅਸਤੀਫ਼ਾ

Latest News

ਕੁਦਰਤ ਦੇ ਕਹਿਰ ਨੇ ਵਧਾਈ ਕਿਸਾਨਾਂ ਦੀ ਚਿੰਤਾ

Bajwa Bomb Controversy: ਬਾਜਵਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ,ਅਗਲੀ ਸੁਣਵਾਈ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ,ਪੰਜਾਬ ਸਰਕਾਰ ਨੂੰ ਦਿੱਤੇ ਨਿਰਦੇਸ਼
Latest News

Bajwa Bomb Controversy: ਬਾਜਵਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ,ਅਗਲੀ ਸੁਣਵਾਈ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ,ਪੰਜਾਬ ਸਰਕਾਰ ਨੂੰ ਦਿੱਤੇ ਨਿਰਦੇਸ਼

Mann Vs Bajwa Controversy: ਆਪਣੇ ਬਿਆਨ ਨੂੰ ਲੈ ਕੇ ਬੁਰੇ ਫੰਸੇ ਪ੍ਰਤਾਪ ਬਾਜਵਾ, ‘ਪੰਜਾਬ ‘ਚ ਪਹੁੰਚੇ 50 ਬੰਬਾਂ ‘ਚੋਂ 32 ਹਾਲੇ ਚੱਲਣੇ’ ਸਖਤ ਕਾਰਵਾਈ ਲਈ ਤਿਆਰ ਰਹੋ ਬਾਜਵਾ ਸਾਬ੍ਹ-ਸੀਐਮ ਮਾਨ
Latest News

Mann Vs Bajwa Controversy: ਆਪਣੇ ਬਿਆਨ ਨੂੰ ਲੈ ਕੇ ਬੁਰੇ ਫੰਸੇ ਪ੍ਰਤਾਪ ਬਾਜਵਾ, ‘ਪੰਜਾਬ ‘ਚ ਪਹੁੰਚੇ 50 ਬੰਬਾਂ ‘ਚੋਂ 32 ਹਾਲੇ ਚੱਲਣੇ’ ਸਖਤ ਕਾਰਵਾਈ ਲਈ ਤਿਆਰ ਰਹੋ ਬਾਜਵਾ ਸਾਬ੍ਹ-ਸੀਐਮ ਮਾਨ

Ravneet Bittu on Attack: ਹਿੰਦੂਆਂ ਤੇ ਭਾਜਪਾ ਨੇਤਾਵਾਂ ਦੇ ਘਰ ਜਾਣ ਬੁੱਝ ਕੇ ਅਜਿਹੇ ਹਮਲੇ ਕਰਵਾਏ ਜਾ ਰਹੇ ਹਨ: ਰਵਨੀਤ ਬਿੱਟੂ
Latest News

Ravneet Bittu on Attack: ਹਿੰਦੂਆਂ ਤੇ ਭਾਜਪਾ ਨੇਤਾਵਾਂ ਦੇ ਘਰ ਜਾਣ ਬੁੱਝ ਕੇ ਅਜਿਹੇ ਹਮਲੇ ਕਰਵਾਏ ਜਾ ਰਹੇ ਹਨ: ਰਵਨੀਤ ਬਿੱਟੂ

Latest News

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

Top News Today || ਅੱਜ ਦੀਆਂ ਅਹਿਮ ਖ਼ਬਰਾਂ || CM Bhagwant Mann || Virsa Singh Valtoha

Top News Today || ਅੱਜ ਦੀਆਂ ਅਹਿਮ ਖ਼ਬਰਾਂ || CM Bhagwant Mann || Virsa Singh Valtoha

timelapse lab

Punjab Drone Jammer Explainer:ਪੰਜਾਬ ਦੇ CM ਮਾਨ ਵੱਲੋਂ ਸਰਹਦੀ ਸੁਰੱਖਿਆ ਲਈ ਕੇਂਦਰ ਤੋਂ 50 ਡਰੋਨ ਜੈਮਰਾਂ ਦੀ ਮੰਗ, ਇੱਕ ਜਰੂਰੀ ਅਤੇ ਗੰਭੀਰ ਚਰਚਾ!

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

ਪੰਜਾਬ ਦੇ ਇਸ ਇਲਾਕੇ ਦਾ ਹਰ ਤੀਜਾ ਪਰਿਵਾਰ ਵਿਦੇਸ਼ ਜਾ ਰਿਹਾ – ਹੈਰਾਨ ਕਰਨ ਵਾਲੀ ਰਿਪੋਰਟ ਆਈ ਸਾਹਮਣੇ

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Stubble Burning: ਪਰਾਲੀ ਸਾੜਨ ਕਾਰਨ ਘੱਟ ਰਹੀ ਮਿੱਟੀ ਦੀ ਗੁਣਵੱਤਾ, ਜਾਣੋ ਸਮੱਸਿਆਵਾਂ, ਹੱਲ ਅਤੇ ਭਵਿੱਖ ਲਈ ਸੂਬਾ ਸਰਕਾਰ ਦੇ ਜਤਨ !

Today Top News || ਅੱਜ ਦੀਆਂ ਵੱਡੀਆਂ ਖ਼ਬਰਾਂ || Bhagwant Maan || Mohinder Bhagat || Pushkar Singh Dhami

Today Top News || ਅੱਜ ਦੀਆਂ ਵੱਡੀਆਂ ਖ਼ਬਰਾਂ || Bhagwant Maan || Mohinder Bhagat || Pushkar Singh Dhami

Shri Darbar Sahib Amritsar Shri Guru Tegh Bahadur Ji

ਕਿਉਂ ਹਰ ਯੁੱਗ ‘ਚ ਨਿਸ਼ਾਨੇ ‘ਤੇ ਆਇਆ Shri Darbar Sahib? || Amritsar || Shri Guru Tegh Bahadur Ji

Today Top News || ਅੱਜ ਦੀਆਂ ਅਹਿਮ ਖ਼ਬਰਾਂ || Sri Akal Takht Sahib || Sukhbir Badal || Kuldeep gargaj

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.