Monday, May 20, 2024

Logo
Loading...
google-add

ਬਿਕਰਮ ਸਿੰਘ ਮਜੀਠੀਆ ਨੂੰ SIT ਨੇ ਮੁੜ ਪੇਸ਼ੀ ਲਈ ਬੁਲਾਇਆ

Editor | 17:42 PM, Tue Dec 19, 2023

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ SIT ਨੇ ਮੁੜ ਤੋਂ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਹੁਣ ਮਜੀਠੀਆ 27 December ਨੂੰ SIT ਸਾਹਮਣੇ ਪੇਸ਼ ਹੋਣਗੇ। ਬਿਕਰਮ ਸਿੰਘ ਮਜੀਠੀਆ ਡਰੱਗ ਮਾਮਲੇ ਚ ਦਿਨ ਪਹਿਲਾਂ ਹੀ SIT ਸਾਹਮਣੇ ਪੇਸ਼ ਹੋਣੇ ਸਨ। ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਲਾ ਕਰਦਿਆਂ ਕਿਹਾ ਸੀ ਕਿ SIT ਮੁਖੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਮਾਨ ਖੁਦ ਸਿਟ ਦੇ ਮੁਖੀ ਬਣ ਜਾਣ ਅਤੇ ਕੇਜਰੀਵਾਲ ਨੂੰ OSD ਮੈਂਬਰ ਤੇ ਤੌਰ ਵਿੱਚ ਇਸ ਵਿੱਚ ਸ਼ਾਮਲ ਕਰ ਲੈਣ, ਫਿਰ ਉਹ ਸੀਐਮ ਮਾਨ ਨਾਲ ਦੋ-ਦੋ ਹੱਥ ਕਰਨਗੇ। ਉਨ੍ਹਾਂ ਕਿਹਾ ਸੀ ਕਿ ਉਹ ਗ੍ਰਿਫਤਾਰੀ ਤੋਂ ਡਰਨ ਵਾਲੇ ਨਹੀਂ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਆਗੂ ਨਾ ਸਮਝੋ।


ਕੀ ਹੈ ਪੂਰਾ ਮਾਮਲਾ


ਕਾਂਗਰਸ ਦੀ ਚਰਨਜੀਤ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਬਿਕਰਸ ਸਿੰਘ ਮਜੀਠੀਆ ਖਿਲਾਫ਼ ਮੋਹਾਲੀ ਵਿੱਚ NDPS ACT ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ 11 ਦਸੰਬਰ ਨੂੰ SIT ਦੇ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਸਨ। ਜਿਸ ਦੀ ਪੇਸ਼ੀ 18 ਦਸੰਬਰ ਹੋਏ ਸੀ ਇਸ ਤੋਂ ਪਹਿਲਾਂ ਮਜੀਠੀਆ 24 ਫਰਵਰੀ 2022 ਨੂੰ ਪਟਿਆਲਾ ਜੇਲ੍ਹ ਗਏ ਸਨ। 10 ਅਗਸਤ 2022 ਨੂੰ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਅਤੇ ਉਹ 11 ਅਗਸਤ ਨੂੰ ਉਹ ਜੇਲ੍ਹ ਚੋਂ ਬਾਹਰ ਆਏ ਸਨ।


  • Trending Tag

  • No Trending Add This News
google-add
google-add
google-add

ਸਭਿਆਚਾਰ

ਸਿਆਸਤ ਦਰਮਿਆਨੀਆਂ ਖ਼ਬਰਾਂ