New Delhi: ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਨੇ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੇ ਰੁਝਾਨਾਂ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਸਾਰਿਆਂ ਦੇ ਖਿਲਾਫ ਇਕੱਲੇ ਖੜ੍ਹੇ ਹਨ। ਅੱਜ ਮੋਦੀ ਦੀ ਅਗਵਾਈ ‘ਚ ‘ਸਬਕਾ ਸਾਥ, ਸਬਕਾ ਵਿਕਾਸ’ ਦੇ ਮੰਤਰ ਨੇ ਕੰਮ ਕੀਤਾ ਹੈ। ਸਮਾਜ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ‘ਟੁਕੜੇ ਟੁਕੜੇ ਗੈਂਗ’ ਨੂੰ ਵੀ ਸ਼ੀਸ਼ਾ ਦਿਖਾਇਆ ਹੈ।
ਗਿਰੀਰਾਜ ਸਿੰਘ ਨੇ ਮੰਗਲਵਾਰ ਨੂੰ ਐਕਸ ‘ਤੇ ਸ਼ੇਅਰ ਕੀਤੇ ਇਕ ਵੀਡੀਓ ਸੰਦੇਸ਼ ‘ਚ ਕਿਹਾ ਕਿ ਹਰ ਸਾਜ਼ਿਸ਼ ਅਸਫਲ ਹੋਈ ਅਤੇ ਅੰਤ ‘ਚ ਲੋਕਤੰਤਰ ਦੀ ਜਿੱਤ ਹੋਈ। ਇਸ ਜਿੱਤ ਲਈ ਜਨਤਾ ਦਾ ਧੰਨਵਾਦ। ਭਾਰਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਅੱਜ ਸਪੱਸ਼ਟ ਸੰਦੇਸ਼ ਮਿਲ ਗਿਆ ਹੈ- ਲੋਕਤੰਤਰ ਵਿਰੁੱਧ ਖੜ੍ਹੀ ਹਰ ਕੰਧ ਢਹਿ ਜਾਵੇਗੀ। ਇਸਦੇ ਲਈ ਉਨ੍ਹਾਂ ਨੇ ਮੋਦੀ, ਅਮਿਤ ਸ਼ਾਹ, ਜੇਪੀ ਨੱਡਾ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦਾ ਧੰਨਵਾਦ ਕਰਦਿਆਂ ਦੋਵਾਂ ਰਾਜਾਂ ਦੇ ਲੋਕਾਂ ਦਾ ਧੰਨਵਾਦ ਪ੍ਰਗਟਾਇਆ ਹੈ।
ਹਿੰਦੂਸਥਾਨ ਸਮਾਚਾਰ