New Delhi: ਸ਼ੇਅਰ ਬਾਜ਼ਾਰ ਨੇ ਵੀਰਵਾਰ ਨੂੰ ਲਗਾਤਾਰ ਸੱਤਵੇਂ ਦਿਨ ਸਭ ਤੋਂ ਉੱਚੇ ਪੱਧਰ ਦਾ ਨਵਾਂ ਰਿਕਾਰਡ ਬਣਾਇਆ। ਹਫਤੇ ਦੇ ਚੌਥੇ ਦਿਨ ਕਾਰੋਬਾਰ ਦੌਰਾਨ ਦੋਵੇਂ ਪ੍ਰਮੁੱਖ ਬਾਜ਼ਾਰ ਸੂਚਕਾਂਕ ਸੈਂਸੈਕਸ 85,318 ਦੇ ਪੱਧਰ ਤੇ ਅਤੇ ਨਿਫਟੀ 26,051 ਦੇ ਪੱਧਰ ‘ਤੇ ਪਹੁੰਚਿਆ। ਸਟਾਕ ਮਾਰਕੀਟ ਵਿੱਚ ਸ਼ੁਰੂਆਤੀ ਕਾਰੋਬਾਰ ਦੌਰਾਨ, ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 125.13 ਅੰਕ ਜਾਂ 0.15 ਪ੍ਰਤੀਸ਼ਤ ਦੇ ਵਾਧੇ ਨਾਲ 85,295.00 ‘ਤੇ ਰੁਝਾਨ ਕਰ ਰਿਹਾ ਹੈ।
ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ ਵੀ 33.55 ਅੰਕ ਜਾਂ 0.13 ਫੀਸਦੀ ਦੇ ਵਾਧੇ ਨਾਲ 26,037.70 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 21 ਸਟਾਕ ਵਧ ਰਹੇ ਹਨ ਅਤੇ 9 ਵਿੱਚ ਗਿਰਾਵਟ ਆ ਰਹੀ ਹੈ। ਇਸ ਦੇ ਨਾਲ ਹੀ ਨਿਫਟੀ ਦੇ 50 ਸ਼ੇਅਰਾਂ ‘ਚੋਂ 35 ਸ਼ੇਅਰ ਵਧ ਰਹੇ ਹਨ ਅਤੇ 15 ਸ਼ੇਅਰਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜੇਕਰ ਅਸੀਂ NSE ਦੇ ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ IT ਸੈਕਟਰ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਤੇਜ਼ੀ ਹੈ। ਇਸ ਦੇ ਨਾਲ ਹੀ ਏਸ਼ੀਆਈ ਬਾਜ਼ਾਰ ‘ਚ ਵੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਜਾਪਾਨ ਦਾ ਨਿੱਕੇਈ 2.49 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 1.71 ਫੀਸਦੀ ਵਧਿਆ। ਇਸ ਤੋਂ ਇਲਾਵਾ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਵੀ 0.58 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸ਼ੇਅਰ ਬਾਜ਼ਾਰ ਲਗਾਤਾਰ ਛੇਵੀਂ ਵਾਰ ਸਭ ਤੋਂ ਉੱਚੇ ਪੱਧਰ ‘ਤੇ ਬੰਦ ਹੋਇਆ ਸੀ। ਕਾਰੋਬਾਰ ਦੇ ਅੰਤ ‘ਚ ਸੈਂਸੈਕਸ 255.83 ਅੰਕ ਜਾਂ 0.30 ਫੀਸਦੀ ਦੇ ਵਾਧੇ ਨਾਲ 85,169.87 ‘ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 63 ਅੰਕਾਂ ਦੇ ਵਾਧੇ ਨਾਲ 26,004 ਦੇ ਪੱਧਰ ‘ਤੇ ਬੰਦ ਹੋਇਆ।