Highlights
“ਪਾਕਿਸਤਾਨ ਦਾ ਨਵਾਂ ਨਾਅਰਾ — ਅੱਤਵਾਦੀਆਂ ਨੂੰ ਦਿਓ ਇਨਾਮ ਦਾ ਨਜ਼ਰਾਨਾ!”
“ਆਤੰਕ ਵਧਾਓ, ਮੁਆਵਜ਼ਾ ਪਾਓ — ਪਾਕਿਸਤਾਨੀ ਆਤੰਕ ਸਕੀਮ 2.0”
“ਜਿਹੜਾ ਜ਼ਿਆਦਾ ਆਤੰਕ ਫੈਲਾਏ, ਉਹੀ ਵਧੀਕ ਪੈਂਸ਼ਨ ਪਾਏ ”
“ਅੱਤਵਾਦੀਆਂ ਦੇ ਪਰਿਵਾਰ ਲਈ ਰਾਸ਼ਨ ਕਾਰਡ, ਆਮ ਲੋਕਾਂ ਲਈ ਲਾਠੀ ਚਾਰਜ!”
ਇਹ ਕਹਾਣੀ ਨਾ ਤਾਂ Netflix ਦੀ ਹੈ, ਨਾ ਹੀ ਕਿਸੇ Bollywood ਥ੍ਰਿਲਰ ਦੀ। ਇਹ ਹੈ ਹਕੀਕਤ—ਓਹ ਵੀ ਪਾਕਿਸਤਾਨੀ ਹਕੀਕਤ। ਓਹੀ ਪਾਕਿਸਤਾਨ ਜੋ ਆਪਣੇ ਆਪ ਨੂੰ ਹਰ ਵੇਲੇ “ਆਮ ਆਦਮੀ” ਦੇ ਹੱਕ ਵਿਚ ਦੱਸਦਾ ਹੈ, ਜੋ ਸ਼ਾਂਤੀ ਦਾ ਰੌਲਾ ਪਾਉਂਦਾ ਹੈ, ਜੋ ਕਦੇ ਇੰਟਰਨੈਸ਼ਨਲ ਮੰਚਾਂ ‘ਤੇ ਕਸ਼ਮੀਰ ਦਾ ਰੋਨਾ ਰੋ ਰਿਹਾ ਹੁੰਦਾ ਹੈ, ਤੇ ਕਦੇ ਆਪਣੀ ਆਰਥਿਕ ਹਾਲਤ ਦਾ। ਪਰ ਹੁਣ ਉਸੇ ਪਾਕਿਸਤਾਨ ਨੇ ਇਕ ਨਵਾਂ ਰੰਗ ਵਿਖਾਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ — ਦਰਅਸਲ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੀ ਮੌਤ ‘ਤੇ ਉਨ੍ਹਾਂ ਨੂੰ ਸ਼ਹੀਦਾਂ ਦਾ ਦਰਜ਼ਾ ਦਿੱਤਾ ਜਾਂ ਰਿਹਾ ਹੈਂ ਤੇ ਉਨ੍ਹਾਂ ਨੂੰ ਸਰਕਾਰੀ ਮੁਆਵਜ਼ਾ ਵੀ ਵੰਡਿਆ ਜਾ ਰਿਹਾ ਹੈ, ਜ਼ਰਾ ਸੋਚੋ, ਕੋਈ ਦੇਸ਼ ਆਪਣੇ ਘਰ ਵਿੱਚ ਬੰਬ ਛੁਪਾ ਕੇ ਰੱਖੇ, ਉਨ੍ਹਾਂ ਨਾਲ ਦੁਨੀਆ ਭਰ ਵਿੱਚ ਧਮਾਕੇ ਕਰਵਾਏ, ਤੇ ਜਦੋ ਕੋਈ ਦੇਸ਼ ਉਨ੍ਹਾਂ ‘ਤੇ ਕਾਰਵਾਈ ਕਰੇ, ਤਾਂ ਇਨ੍ਹਾਂ ਦੀ ਸਰਕਾਰ ਦੁਖੀ ਹੋ ਜਾਏ – ਤੇ ਕਹੇ: “ਇਹ ਅੱਤਵਾਦੀ ਨਹੀਂ, ਸਾਡੇ ਪਰਿਵਾਰ ਹਨ!” ਇਹ ਕੋਈ ਕਾਲਪਨਿਕ ਕਹਾਣੀ ਨਹੀਂ ਹੈ, ਇਹ ਪਾਕਿਸਤਾਨ ਦੀ ਅਸਲੀਅਤ ਹੈ।
ਕੀ ਹੈ ਸਾਰਾ ਮਾਮਲਾ?
ਦਰਅਸਲ 22 ਅਪ੍ਰੈਲ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਭਾਰਤ ਦੇ ਪਹਿਲਗਾਮ ਵਿੱਚ ਅੱਤਵਾਦੀ ਹਮਲਾ ਕਰ ਦਿੱਤਾ ਸੀ ਜਿਸ ਵਿੱਚ 26 ਮਾਸੂਮ ਲੋਕ ਮਾਰੇ ਗਏ ਸਨ। ਜਿਸ ਦੇ ਚੱਲਦਿਆਂ ਭਾਰਤ ਨੇ ਬਦਲਾ ਲੈਣ ਲਈ “ਓਪਰੇਸ਼ਨ ਸਿੰਦੂਰ” ਚਲਾਇਆ। ਇਸ ਓਪਰੇਸ਼ਨ ‘ਚ ਭਾਰਤ ਨੇ ਪਾਕਿਸਤਾਨ ਅੰਦਰ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਸਮੇਤ 7 ਹੋਰ ਅੱਤਵਾਦੀ ਅੱਡੇ ਤਬਾਹ ਕੀਤੇ । ਇਹ ਹਮਲਾ ਉਨ੍ਹਾਂ ਅੱਤਵਾਦੀ ਢਾਂਚਿਆਂ ‘ਤੇ ਸੀ ਜੋ ਭਾਰਤ ਵਿਚ ਘੁੱਸਪੈਠ, ਹਮਲੇ ਅਤੇ ਨਰਸੰਘਾਰ ਦੀ ਸਾਜ਼ਿਸ਼ ਰਚਦੇ ਆ ਰਹੇ ਹਨ। ਪਾਕਿਸਤਾਨ ਦੇ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦਾ ਹੈੱਡਕੁਆਟਰ ਸੀ, ਜਿੱਥੇ ਭਾਰਤੀ ਸੈਨਾ ਨੇ ਹਮਲਾ ਕੀਤਾ ਸੀ ਇਸ ਹਮਲੇ ‘ਚ ਅੱਤਵਾਦੀ ਮਸੂਦ ਅਜ਼ਹਰ ਦੇ ਪਰਿਵਾਰ ਦੇ 14 ਲੋਕ ਮਾਰੇ ਗਏ, ਜਿਸ ‘ਚ ਉਸ ਦੀ ਪਤਨੀ, ਬੱਚੇ ਅਤੇ ਵੱਡੀ ਭੈਣ ਵੀ ਸ਼ਾਮਲ ਸੀ।
ਕੌਣ ਹੈ ਮਸੂਦ ਅਜ਼ਹਰ?
ਮਸੂਦ ਅਜ਼ਹਰ ਕੋਈ ਕਵੀ ਜਾਂ ਦਰਵੇਸ਼ ਨਹੀਂ ਹੈ। ਇਹ ਉਹ ਅੱਤਵਾਦੀ ਹੈ ਜੋ ਸਨ 1999 ਵਿੱਚ ਕਾਠਮਾਂਡੂ ਤੋਂ ਆ ਰਹੀ Flight IC-814 ਨੂੰ ਹਾਈਜੈਕ ਕਰਵਾ ਕੇ ਛੁਡਵਾਇਆ ਗਿਆ ਸੀ। ਇਹ ਸੰਯੁਕਤ ਰਾਸ਼ਟਰ ਵੱਲੋਂ ਘੋਸ਼ਿਤ ਅੰਤਰਰਾਸ਼ਟਰੀ ਅੱਤਵਾਦੀ ਹੈ। ਇਹ ਜੈਸ਼-ਏ-ਮੁਹੰਮਦ ਦਾ ਸੰਸਥਾਪਕ ਹੈ। ਇਸ ਨੇ ਭਾਰਤ ਵਿੱਚ ਅਣਗਿਣਤ ਹਮਲੇ ਕਰਵਾਏ ਹਨ, ਜਿਵੇਂ
ਪਾਕਿਸਤਾਨ ਦੀ ਨਵੀਂ ਸਕੀਮ ਦੀ
ਜਦੋਂ “ਓਪਰੇਸ਼ਨ ਸਿੰਦੂਰ” ‘ਚ ਇਸ ਅੱਤਵਾਦੀ ਦਾ ਪਰਿਵਾਰ ਮਰਿਆ ਤਾਂ ਅਗਲੇ ਦਿਨ ਖ਼ਬਰ ਆਈ – “ਪਾਕਿਸਤਾਨ ਸਰਕਾਰ ਨੇ ਉਨ੍ਹਾਂ ਪਰਿਵਾਰਾਂ ਲਈ ਮੁਆਵਜ਼ਾ ਜਾਰੀ ਕੀਤਾ ਜਿਨ੍ਹਾਂ ਨੇ ਭਾਰਤੀ ਹਮਲੇ ’ਚ ਆਪਣੇ ਘਰ ਦੇ ਮੈਂਬਰ ਗੁਆਏ ਹਨ”। ਪਰ ਇਹ ਤਾ ਸੋਚਣ ਵਾਲੀ ਗੱਲ ਆ… ਜਿਹੜਾ ਘਰ ‘ਚ ਸਨਾਈਪਰ ਰੱਖਦਾ ਸੀ, ਜਿਥੇ suicide ਬੰਬ ਬਣਦੇ ਹਨ, ਜਿਹੜਾ ਭਾਰਤ ਦੇ ਹਜ਼ਾਰਾਂ ਨੌਜਵਾਨਾਂ ਦੇ ਮੌਤਾਂ ਦਾ ਜਿੰਮੇਵਾਰ ਹੈ, ਉਸਦੀ ਬੀਵੀ, ਬੱਚੇ, ਭੈਣ—ਜੋ ਟੈਰਰ ਹੈੱਡਕੁਆਟਰ ਵਿਚ ਭਰਤੀਆਂ ਕਰਦੇ ਸਨ— ਉਹ ਲੋਕ ਜੋ ਟੈਰਰ ਕੈਂਪਾਂ ਵਿਚ ਸਿੱਖਲਾਈ ਲੈ ਰਹੇ ਸਨ, ਜੋ ਭਾਰਤ ‘ਚ ਨਰਸੰਘਾਰ ਦੀ ਯੋਜਨਾ ਬਣਾ ਰਹੇ ਸਨ, ਉਹਨਾਂ ਦੀ ਮੌਤ ‘ਤੇ ਪਾਕਿਸਤਾਨੀ ਸਰਕਾਰ ਕਹਿੰਦੀ ਹੈ—”ਸਾਡੇ ਸ਼ਹੀਦ!”
ਸੋਚੋ ਮਸੂਦ ਅਜ਼ਹਰ ਦਾ ਪਰਿਵਾਰ—ਜੋ ਅੱਤਵਾਦ ਦਾ ਖਿਡਾਰੀ ਰਿਹਾ ਹੈ —ਉਹਨਾਂ ਨੂੰ ਹੁਣ ਸਰਕਾਰ ਵੱਲੋਂ ਮੁਆਵਜ਼ਾ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ 14 ਕਰੋੜ ਰੁਪਏ ਦੀ ਹੈ, ਅਤੇ ਇਹ ਕਿਸੇ ਆਮ ਘਰ, ਕਿਸਾਨ ਜਾਂ ਫੌਜੀ ਨੂੰ ਨਹੀਂ, ਸਿੱਧਾ UN ਵੱਲੋਂ ਘੋਸ਼ਿਤ GLOBAL TERRORIST ਦੇ ਘਰ ਨੂੰ ਮਿਲੀ ਰਹੀ ਹੈ।
ਵਾਹ ਪਾਕਿਸਤਾਨ, ਤੇਰੀ ਹਮਦਰਦੀ ਨੂੰ ਸਲਾਮ।
ਪਾਕਿਸਤਾਨ ਦੇ ਕੋਲ ਦਾਲ ਰੋਟੀ ਜੋਗੇ ਪੈਸੇ ਨਹੀਂ, ਪਰ ਅੱਤਵਾਦੀਆਂ ਲਈ 14 ਕਰੋੜ?
ਤਾਜ਼ਾ IMF ਰਿਪੋਰਟ ਅਨੁਸਾਰ:
• ਪਾਕਿ ਕੋਲ ਸਰਕਾਰੀ ਖ਼ਜ਼ਾਨੇ ’ਚ ਮਾਤਰ 2 ਹਫ਼ਤਿਆਂ ਦੀ ਆਮਦਨ ਲਾਇਕ ਰਕਮ ਬਚੀ ਹੋਈ ਸੀ।
• ਆਟੇ ਦੀ ਲਾਈਨਾਂ, ਬਿਜਲੀ ਦੀ ਕੱਟੋਤੀ, ਤੇ ਵੈਲਫੇਅਰ ਸਕੀਮਾਂ ਠੱਪ ਹਨ।
ਪਰ ਸਵਾਲ ਉੱਠਦਾ ਹੈ ਕੇ ਮਸੂਦ ਅਜ਼ਹਰ ਦੇ ਪਰਿਵਾਰ ਲਈ ਰਕਮ ਕਿੱਥੋਂ ਆ ਗਈ? ਸੁਣਨ ਵਿੱਚ ਆ ਰਿਹਾ ਹੈ ਕਿ ISI ਦੇ ਤਾਬੇਦਾਰ ਮੰਤਰਾਲਿਆਂ ਨੇ ਗੁਪਤ ਬਜਟ ‘ਚੋਂ ਇਹ ਰਕਮ ਜਾਰੀ ਕੀਤੀ। ਸਿਰਫ਼ ਇਹ ਹੀ ਨਹੀਂ — ਕਈ ਹੋਰ ਟੈਰਰ ਗਰੁੱਪਾਂ ਜਿਵੇਂ ਕਿ ਲਸ਼ਕਰ-ਏ-ਤਾਇਬਾ , ਤੇਹਰੀਕ-ਏ-ਤਾਲਿਬਾਨ ਆਦਿ ਦੇ ਪਰਿਵਾਰਾਂ ਨੂੰ ਵੀ ਲੰਬੇ ਸਮੇਂ ਤੋਂ ‘ਸ਼ਹੀਦੀ ਪੈਨਸ਼ਨ’ ਦਿੱਤੀ ਜਾ ਰਹੀ ਹੈ।
ਲਾਹੌਰ ‘ਚ ਲੋਕ ਆਟੇ ਦੀ ਲਾਈਨ ‘ਚ ਮਰਦੇ ਨੇ, ਕਰਾਚੀ ‘ਚ load-shedding ‘ਚ ਦੱਸ-ਦੱਸ ਘੰਟੇ ਗੁਜ਼ਾਰਦੇ ਨੇ, ਪਾਕਿ ਸਰਕਾਰ ਆਈਐਮਐਫ਼ ਕੋਲ ਭਿਖ ਮੰਗਦੀ ਫਿਰਦੀ ਏ। ਅਜਿਹੇ ‘ਚ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਲਾਭ ਦੇਣਾ—ਇਹ ਦੱਸਦਾ ਹੈ ਕਿ ਪਾਕਿਸਤਾਨ ਦੀ ਸਰਕਾਰ ਦੀ ਵਫ਼ਾਦਾਰੀ ਕਿਸ ਦੇ ਨਾਲ ਹੈ।
ਤੁਸੀਂ ਜੇ ਸੋਚਦੇ ਹੋ ਕਿ ਇਹ ਮੁਆਵਜ਼ਾ ਕਿਸੇ ਮਜ਼ਲੂਮ ਪਰਿਵਾਰ ਲਈ ਹੈ ਤਾਂ ਭੁੱਲ ਜਾਓ। ਇਹ ਉਹ “ਕੰਪਨਸੇਸ਼ਨ” ਹੈ ਜੋ ਆਤੰਕ ਦੀ ਨਸਲ ਨੂੰ ਲਗਾਤਾਰ ਬਣਾਈ ਰੱਖਣ ਲਈ ਦਿੱਤਾ ਜਾਂਦਾ ਹੈ।
ਜਨਤਾ ਪੁੱਛ ਰਹੀ: ਸਾਨੂੰ ਰੋਟੀ ਨਹੀਂ, ਮਸੂਦ ਨੂੰ ਮੁਆਵਜ਼ਾ ਕਿਉਂ?
ਪਾਕਿਸਤਾਨੀ ਆਮ ਲੋਕ—ਜੋ ਮਿਹਨਤ ਕਰਦੇ ਹਨ, ਬਿਜਲੀ ਬਿਨਾਂ ਜੀਉਂਦੇ ਹਨ —ਉਹਨਾਂ ਲਈ ਨਾ ਸਹੂਲਤ, ਨਾ ਸਹਾਇਤਾ। ਪਰ ਜਿਨ੍ਹਾਂ ਦੇ ਘਰ ਅੱਤਵਾਦ ਦਾ ਮੰਜਾ ਲੱਗਿਆ, ਉਨ੍ਹਾਂ ਨੂੰ ਨਕਦ ਇਨਾਮ?
ਭਾਰਤ ਦੀ ਪ੍ਰਤੀਕਿਰਿਆ:
ਭਾਰਤ ਨੇ ਇਹ ਸਾਰਾ ਮਾਮਲਾ ਅੰਤਰਰਾਸ਼ਟਰੀ ਮੰਚਾਂ ਤੇ ਉੱਠਾਉਣ ਦੀ ਤਿਆਰੀ ਕਰ ਲਈ ਹੈ। ਕਿਉਂਕਿ ਇਹ ਸਿਰਫ਼ ਭਾਰਤ ਵਿਰੁੱਧ ਨਹੀਂ, ਇਹ ਅੱਤਵਾਦ ਨੂੰ ਖੁੱਲ੍ਹੀ ਛੂਟ ਦੇਣ ਵਾਲੀ ਨੀਤੀ ਦਾ ਸਿਧਾ ਪ੍ਰਮਾਣ ਹੈ।
ਜੇਕਰ ਭੁੱਲ ਨਾਲ ਭਾਰਤ ਇਸ ਤਰਾਂ ਕਰ ਦਿੰਦਾ ਤਾਂ BBC, Washington Post, UN ਤੇ X ‘ਤੇ ਤੂਫ਼ਾਨ ਆ ਜਾਂਦਾ ਪਰ ਜਦੋਂ ਪਾਕਿ ਇਸ ਤਰਾਂ ਕਰ ਰਿਹਾ ਤਾਂ ਹਰ ਪਾਸੇ ਸਨਾਟਾ।
ਇਹ ਆਰਟੀਕਲ ਇਕ ਮਜ਼ਾਕ ਨਹੀਂ, ਇਹ ਹਕੀਕਤ ਬਿਆਨ ਕਰਦੀ ਇੱਕ ਤਸਵੀਰ ਹੈ, ਜਿੱਥੇ ਇੱਕ ਦੇਸ਼ ਆਪਣੇ ਨੌਜਵਾਨਾਂ ਨੂੰ ਪੜ੍ਹਾਈ ਨਹੀਂ, ਅੱਤਵਾਦ ਸਿਖਾ ਰਿਹਾ ਹੈ, ਜਿੱਥੇ ਅੱਤਵਾਦੀਆਂ ਦੀ ਮੌਤ ਨੂੰ ਸ਼ਹੀਦੀ ਬਣਾਇਆ ਜਾਂਦਾ, ਤੇ ਇੱਕ ਜਵਾਨ ਸਿਰਫ਼ ਰਿਪੋਰਟ ਚ ਨਾਮ ਬਣ ਜਾਂਦਾ ਹੈ । “ਜਿੱਥੇ ਗੁਨਾਹ ਨੂੰ ਇਨਾਮ ਮਿਲੇ, ਉਥੇ ਇਨਸਾਫ਼ ਦੀ ਭਾਸ਼ਾ ਚੁੱਪ ਹੋ ਜਾਂਦੀ ਹੈ!”
ਪਾਕਿਸਤਾਨ ਨੇ ਦੁਨੀਆ ਨੂੰ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਉਹ ਕਿਵੇਂ ਅੱਤਵਾਦੀਆਂ ਦੀ ਜਨਨੀ, ਆਰਥਿਕ ਮਦਦਗਾਰ, ਤੇ ਉਨ੍ਹਾਂ ਦੀ ਰਾਖੀ ਕਰਦਾ ਹੈ।