New Delhi: ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਦੱਖਣੀ ਕੋਰੀਆ ਦੀ ਕੰਪਨੀ ਹੁੰਡਈ ਮੋਟਰ ਦੀ ਭਾਰਤੀ ਇਕਾਈ ਹੁੰਡਈ ਮੋਟਰ ਇੰਡੀਆ ਲਿਮਟਿਡ ਨੂੰ ਆਈਪੀਓ ਲਾਂਚ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਕੰਪਨੀ ਨੇ ਇਸ ਮੁੱਦੇ ਲਈ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (ਡੀਆਰਐਚਪੀ) ਜੂਨ ਮਹੀਨੇ ਵਿੱਚ ਹੀ ਸੇਬੀ ਨੂੰ ਸੌਂਪਿਆ ਸੀ। ਹੁੰਡਈ ਮੋਟਰ ਦਾ ਆਈਪੀਓ ਅਗਲੇ ਮਹੀਨੇ ਅਕਤੂਬਰ ‘ਚ ਲਾਂਚ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਹੁੰਡਈ ਮੋਟਰ ਦਾ ਆਈਪੀਓ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਸਾਬਤ ਹੋ ਸਕਦਾ ਹੈ। ਇਸ ਆਈਪੀਓ ‘ਚ ਪ੍ਰਮੋਟਰਾਂ ਦੇ ਸ਼ੇਅਰ ਆਫਰ ਫਾਰ ਸੇਲ ਰਾਹੀਂ ਵੇਚੇ ਜਾਣਗੇ।
ਇਸ ਸਬੰਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਹੁੰਡਈ ਮੋਟਰ ਇੰਡੀਆ ਲਿਮਟਿਡ ਦਾ ਪ੍ਰਸਤਾਵਿਤ ਆਈਪੀਓ 3 ਅਰਬ ਡਾਲਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਕਰ ਕੰਪਨੀ ਦੀ ਲਿਸਟਿੰਗ ਯੋਜਨਾ ਸਫਲ ਹੁੰਦੀ ਹੈ ਤਾਂ ਇਹ ਇਸ਼ੂ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਬਣ ਸਕਦਾ ਹੈ। ਇਸ ਤੋਂ ਪਹਿਲਾਂ, ਭਾਰਤ ਸਰਕਾਰ ਦੀ ਪੂਰੀ ਮਲਕੀਅਤ ਵਾਲੀ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (ਐਲਆਈਸੀ) ਦੇ ਆਈਓਪੀ ਨੇ 2.7 ਅਰਬ ਡਾਲਰ ਦਾ ਲਿਸਟਿੰਗ ਰਿਕਾਰਡ ਬਣਾਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਹੁੰਡਈ ਮੋਟਰ ਇੰਡੀਆ ਲਿਮਟਿਡ ਨੇ 15 ਜੂਨ ਨੂੰ ਹੀ ਮਾਰਕੀਟ ਰੈਗੂਲੇਟਰੀ ਸੇਬੀ ਨੂੰ ਡਰਾਫਟ ਰੈੱਡ ਹੈਰਿੰਗ ਪ੍ਰਾਸਪੈਕਟਸ (ਡੀਆਰਐਚਪੀ) ਜਮ੍ਹਾਂ ਕਰਾਇਆ ਸੀ। ਕੰਪਨੀ ਦੇ ਡੀਆਰਐਚਪੀ ਵਿੱਚ ਕਿਹਾ ਗਿਆ ਹੈ ਕਿ ਇਸ ਆਫਰ ਦੇ ਜ਼ਰੀਏ, ਪ੍ਰਮੋਟਰਾਂ ਦੁਆਰਾ 10 ਰੁਪਏ ਦੇ ਫੇਸ ਵੈਲਿਊ ਵਾਲੇ 14,21,94,700 ਇਕਵਿਟੀ ਸ਼ੇਅਰ ਵੇਚੇ ਜਾਣਗੇ। ਇਸ ਆਈਪੀਓ ਦੇ ਸ਼ੇਅਰਾਂ ਦੀ ਸੂਚੀ ਹੋਣ ਨਾਲ ਕੰਪਨੀ ਦੀ ਲਿਕਿਉਡਿਟੀ ਵਧੇਗੀ। ਇਸ ਦੇ ਨਾਲ ਹੀ ਸ਼ੇਅਰਾਂ ਦੀ ਲਿਸਟਿੰਗ ਕੰਪਨੀ ਦੀ ਬ੍ਰਾਂਡ ਇਮੇਜ ਨੂੰ ਵੀ ਮਜ਼ਬੂਤ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੇ ਆਟੋਮੋਬਾਈਲ ਸੈਕਟਰ ਵਿੱਚ, ਵਿੱਤੀ ਸਾਲ 2023-24 ਦੌਰਾਨ, ਹੁੰਡਈ ਮੋਟਰ ਇੰਡੀਆ ਲਿਮਟਿਡ ਪੈਸੇਂਜ਼ਰ ਵਾਲਯੂਮ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਵੱਡੀ ਕਾਰ ਕੰਪਨੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਆਈਪੀਓ ਰਾਹੀਂ ਜੁਟਾਏ ਗਏ ਪੈਸਿਆਂ ਨਾਲ ਹੁੰਡਈ ਮੋਟਰ ਇੰਡੀਆ ਲਿਮਟਿਡ ਉਤਪਾਦਨ ਵਧਾਉਣ ਦੇ ਨਾਲ-ਨਾਲ ਮਾਰਕੀਟਿੰਗ ਨੂੰ ਹੋਰ ਓਫੈਂਸਿਵ ਬਣਾਉਣ ਦੀ ਕੋਸ਼ਿਸ਼ ਕਰੇਗੀ, ਤਾਂ ਜੋ ਉਹ ਆਪਣੀ ਮੁੱਖ ਵਿਰੋਧੀ ਕੰਪਨੀ ਮਾਰੂਤੀ ਨੂੰ ਸਖ਼ਤ ਮੁਕਾਬਲਾ ਦੇ ਸਕੇ।
ਹਿੰਦੂਸਥਾਨ ਸਮਾਚਾਰ