India-Japan Trade Deal: ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਭਾਰਤ ਤੋਂ ਜਾਪਾਨ ਨੂੰ ਗ੍ਰੀਨ ਅਮੋਨੀਆ ਦੇ ਨਿਰਯਾਤ ਲਈ ਪਹਿਲੇ ਸਮਝੌਤੇ ‘ਤੇ ਹਸਤਾਖਰ ਸਮਾਰੋਹ ਦੀ ਪ੍ਰਧਾਨਗੀ ਕੀਤੀ।
ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਕੇਸਮਕੋਰਪ ਇੰਡਸਟਰੀਜ਼, ਸੋਜਿਟਜ਼ ਕਾਰਪੋਰੇਸ਼ਨ, ਕਿਯੂਸ਼ੂ ਇਲੈਕਟ੍ਰਿਕ ਪਾਵਰ ਕੰਪਨੀ ਅਤੇ NYK ਲਾਈਨ ਦੇ ਵਿਚਕਾਰ ਹੈੱਡ ਆਫ ਟਰਮਜ਼ (ਐੱਚਓਟੀ) ਸਮਝੌਤੇ ‘ਤੇ ਹਸਤਾਖਰ ਕੀਤੇ ਗਏ । ਜੋ ਭਾਰਤ ਤੋਂ ਜਾਪਾਨ ਤੱਕ ਕਰਾਸ ਬਾਰਡਰ ਗ੍ਰੀਨ ਅਮੋਨੀਆ ਸਪਲਾਈ ਭਾਈਵਾਲੀ ਨੂੰ ਮਜ਼ਬੂਤ ਕਰਦਾ ਹੈ। ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਅਜਿਹੇ ਪਹਿਲੇ ਸਹਿਯੋਗ ਨੂੰ ਦਰਸਾਉਂਦਾ ਹੈ, ਜੋ ਗਲੋਬਲ ਹਰਿਤ ਊਰਜਾ ਲੈਂਡਸਕੇਪ ਵਿੱਚ ਭਾਰਤ ਦੀ ਵਧਦੀ ਪ੍ਰਮੁੱਖਤਾ ਨੂੰ ਦਰਸਾਉਂਦਾ ਹੈ।
ਇਸ ਮੌਕੇ ਪ੍ਰਹਿਲਾਦ ਜੋਸ਼ੀ ਨੇ ਇਸ ਸਾਂਝੇਦਾਰੀ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ, ”ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅਸੀਂ ਭਾਰਤ ਤੋਂ ਜਾਪਾਨ ਨੂੰ ਗ੍ਰੀਨ ਅਮੋਨੀਆ ਦੀ ਸਪਲਾਈ ਲਈ ਪਹਿਲੇ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। “ਇਹ ਸਮਝੌਤਾ ਭਾਰਤ ਵਿੱਚ ਉਤਪਾਦਨ ਤੋਂ ਲੈ ਕੇ ਜਾਪਾਨ ਵਿੱਚ ਖਪਤ ਤੱਕ ਇੱਕ ਮਜ਼ਬੂਤ ਸਪਲਾਈ ਲੜੀ ਸਥਾਪਤ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਹਰਿਤ ਊਰਜਾ ਖੇਤਰ ਵਿੱਚ ਭਵਿੱਖ ਵਿੱਚ ਸਹਿਯੋਗ ਲਈ ਰਾਹ ਪੱਧਰਾ ਹੋਵੇਗਾ।”
ਹਿੰਦੂਸਥਾਨ ਸਮਾਚਾਰ