Mumbai News: ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੇ ਵੱਖਰੇ ਤੌਰ ‘ਤੇ ਸ਼ਾਮਲ ਹੋਣ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਚਰਚਾਵਾਂ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ। ਜਿੱਥੇ ਅਭਿਸ਼ੇਕ ਆਪਣੇ ਪੂਰੇ ਪਰਿਵਾਰ ਨਾਲ ਵਿਆਹ ‘ਚ ਸ਼ਾਮਲ ਹੋਏ, ਉਥੇ ਐਸ਼ਵਰਿਆ ਆਪਣੀ ਬੇਟੀ ਆਰਾਧਿਆ ਬੱਚਨ ਨਾਲ ਇਕੱਲੀ ਨਜ਼ਰ ਆਈ। ਇਸ ਪੂਰੇ ਵਿਆਹ ‘ਚ ਐਸ਼ਵਰਿਆ ਬੱਚਨ, ਬੱਚਨ ਪਰਿਵਾਰ ਨਾਲ ਨਜ਼ਰ ਨਹੀਂ ਆਈ। ਇਸ ਦੌਰਾਨ ਤਲਾਕ ਅਤੇ ਇਸਦੇ ਬਾਅਦ ਦੇ ਪ੍ਰਭਾਵਾਂ ‘ਤੇ ਆਧਾਰਿਤ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਤੇ ਅਭਿਸ਼ੇਕ ਬੱਚਨ ਦੀ ਪ੍ਰਤੀਕਿਰਿਆ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਪੋਸਟ ਕਾਰਨ ਅਭਿਸ਼ੇਕ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਫਿਰ ਤੋਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਸੋਸ਼ਲ ਮੀਡੀਆ ‘ਤੇ ਇਕ ਵਿਅਕਤੀ ਨੇ ਤਲਾਕ ਨੂੰ ਲੈ ਕੇ ਪੋਸਟ ਕੀਤੀ ਸੀ। ਉਸਨੇ ਲਿਖਿਆ ਸੀ- ਤਲਾਕ ਕਿਸੇ ਲਈ ਆਸਾਨ ਨਹੀਂ ਹੁੰਦਾ ਹੈ। ਕੌਣ ਖੁਸ਼ਹਾਲ ਪਰਿਵਾਰ ਨਹੀਂ ਚਾਹੁੰਦਾ? ਕੌਣ ਆਪਣਾ ਬੁਢਾਪਾ ਆਪਣੇ ਸਾਥੀ ਨਾਲ ਬਿਤਾਉਣਾ ਨਹੀਂ ਚਾਹੁੰਦਾ? ਪਰ ਇਹ ਹਮੇਸ਼ਾ ਉਵੇਂ ਨਹੀਂ ਹੁੰਦਾ ਜਿਵੇਂ ਅਸੀਂ ਚਾਹੁੰਦੇ ਹਾਂ। ਅਭਿਸ਼ੇਕ ਬੱਚਨ ਨੇ ਇਸ ਪੋਸਟ ਨੂੰ ਪਸੰਦ ਕੀਤਾ ਹੈ। ਅਭਿਸ਼ੇਕ ਨੇ ਪੋਸਟ ਦਾ ਸਕ੍ਰੀਨ ਸ਼ਾਟ ਲਿਆ ਅਤੇ ਇਸਨੂੰ ਦੁਬਾਰਾ ਸ਼ੇਅਰ ਕੀਤਾ। ਇਸਨੂੰ ਦੇਖਦੇ ਹੋਏ ਐਸ਼ਵਰਿਆ ਅਤੇ ਅਭਿਸ਼ੇਕ ਵਿਚਾਲੇ ਤਲਾਕ ਦੀਆਂ ਚਰਚਾਵਾਂ ਫਿਰ ਤੇਜ਼ ਹੋ ਗਈਆਂ ਹਨ। ਇਹ ਸਕ੍ਰੀਨਸ਼ਾਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਅਭਿਸ਼ੇਕ ਅਤੇ ਐਸ਼ਵਰਿਆ ਨੇ ਅੰਬਾਨੀ ਦੇ ਬੇਟੇ ਦੇ ਵਿਆਹ ‘ਚ ਵੱਖਰੇ ਤੌਰ ‘ਤੇ ਸ਼ਿਰਕਤ ਕਰਨ ਨਾਲ ਰਿਸ਼ਤੇ ਨੂੰ ਲੈ ਕੇ ਚਰਚਾਵਾਂ ਨੂੰ ਹੋਰ ਬਲ ਮਿਲਿਆ ਹੈ। ਹਾਲਾਂਕਿ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਨਾਲ ਹੀ ਐਸ਼ਵਰਿਆ ਦਾ ਦੀਪਿਕਾ ਦੇ ਸਾਹਮਣੇ ਰੋਣ ਦਾ ਵੀਡੀਓ ਵੀ ਵਾਇਰਲ ਹੋਇਆ ਹੈ।
ਹਿੰਦੂਸਥਾਨ ਸਮਾਚਾਰ