Amarnath Yatra News: ਪੰਜਾਬ ਤੋਂ ਅਮਰਨਾਥ ਯਾਤਰਾ ਲਈ ਗਏ ਇੱਕ ਸ਼ਰਧਾਲੂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਸਥਾਨਕ ਨਿਵਾਸੀ ਨਿਖਿਲ ਗੁਪਤਾਦੀ ਯਾਤਰਾ ਦੌਰਾਨ ਪਿਸੂ ਟਾਪ ‘ਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਬਾਰੇ ਜਣਕਰੀ ਦਿੰਦਿਆਂ ਨੀਲਕੰਠ ਅਮਰਨਾਥ ਸੇਵਾ ਸਮਿਤੀ ਭੁੱਚੋ ਮੰਡੀ ਅਤੇ ਸ਼ਿਵ ਸੇਵਾ ਸੰਘ ਬਰਨਾਲਾ ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੈਡੀਕਲ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਨੌਜਵਾਨ ਦੀ ਦੇਹ ਨੂੰ ਦੇਰ ਸ਼ਾਮ ਭੁੱਚੋ ਮੰਡੀ ਲਿਆਂਦਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਦੱਸ ਦਈਏ ਕਿ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਮੀਂਹ ਖਤਮ ਹੋਣ ਤੋਂ ਬਾਅਦ ਹੀ ਯਾਤਰਾ ਮੁੜ ਸ਼ੁਰੂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ, ਬੀਤੀ ਰਾਤ ਤੋਂ ਬਾਲਟਾਲ ਅਤੇ ਪਹਿਲਗਾਮ ਮਾਰਗਾਂ ‘ਤੇ ਰੁਕ-ਰੁਕ ਕੇ ਭਾਰੀ ਮੀਂਹ ਪੈ ਰਿਹਾ ਹੈ। ਬਾਲਟਾਲ ਅਤੇ ਪਹਿਲਗਾਮ ਮਾਰਗਾਂ ‘ਤੇ ਬੀਤੀ ਰਾਤ ਤੋਂ ਰੁਕ-ਰੁਕ ਕੇ ਭਾਰੀ ਮੀਂਹ ਪੈ ਰਿਹਾ ਹੈ। 3,800 ਮੀਟਰ ਉੱਚੀ ਗੁਫਾ ਮੰਦਰ ਦੇ ਦਰਸ਼ਨ ਕਰਨ ਅਤੇ ਕੁਦਰਤੀ ਤੌਰ ‘ਤੇ ਬਣੇ ਬਰਫ਼ ਦੇ ਲਿੰਗ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 1.50 ਲੱਖ ਨੂੰ ਪਾਰ ਕਰ ਗਈ ਹੈ।