Mohali : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਗੁਰਦੁਆਰਾ ਸ੍ਰੀ ਫਤਹਿ ਏ ਜੰਗ ਸਾਹਿਬ ਚੱਪੜਚਿੜੀ ਕਲਾਂ ਮੋਹਾਲੀ ਵਿਖੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਿਤੀ 24-06-2024 ਦਿਨ ਸੋਮਵਾਰ ਨੂੰ ਵੱਡੇ ਪੱਧਰ ਤੇ ਗੁਰਮਤਿ ਸਮਾਗਮ ਕਰਵਾਏ ਜਾ ਗਿਆ ਹੈ। ਜਿਸਦੇ ਸਬੰਧ ਵਿੱਚ ਮਿਤੀ 22-06-2024 ਨੂੰ ਸ੍ਰੀ ਅਖੰਡਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਸੋਮਵਾਰ ਭੋਗ ਪਾਏ ਗਏ।
ਬੀਬੀ ਪਰਮਜੀਤ ਕੌਰ ਲਾਡਰਾਂ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਪੈ੍ਰਸ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦਿਆ ਹੋਇਆ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋ ਕੀਤੀ ਗਈ ਸਰਹਿੰਦ ਫਤਹਿ ਦਾ ਇਤਿਹਾਸ ਲਾਸਾਨੀ ਤੇ ਪ੍ਰੇਰਣਾਮਈ ਹੈ। ਉਨ੍ਹਾਂ ਅਖਿਆ ਕਿ ਜਾਲਿਮ ਮੁਗਲ ਹਕੂਮਤ ਨੂੰ ਤਬਾਹ ਕਰ ਕੇ ਖਾਲਸਾ ਰਾਜ ਸਥਾਪਿਤ ਕਰਨ ਵਾਲੇ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਈ ਅਤੇ ਕਿਰਤੀਆਂ ਨੂੰ ਉਨ੍ਹਾਂ ਦੇ ਹੱਕ ਦਿਵਾਏ। ਅੱਜ ਮਿਤੀ 24-06-2024 ਦਿਨ ਸੋਮਵਾਰ ਨੂੰ ਸ਼ਹੀਦੀ ਦਿਵਸ ਨੂੰ ਸਮਰਪਿਤ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਪੰਥ ਪ੍ਰਸ਼ਿਦ ਰਾਗੀ, ਢਾਡੀ, ਕਵਿਸ਼ਰੀ ਜੱਥੇ ਅਤੇ ਕਥਾਵਾਚਕ ਗੁਰੂ ਜਸ਼ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।
ਹਿੰਦੂਸਥਾਨ ਸਮਾਚਾਰ