New Delhi: ਸ਼ੇਅਰ ਬਾਜ਼ਾਰ ਨੇ ਵੀਰਵਾਰ ਨੂੰ ਵਾਧੇ ਦੇ ਨਾਲ ਹਰੇ ਨਿਸ਼ਾਨ ‘ਤੇ ਕਾਰੋਬਾਰ ਸ਼ੁਰੂ ਕੀਤਾ ਅਤੇ ਸੈਂਸੈਕਸ ਲਗਭਗ 400 ਅੰਕਾਂ ਦੇ ਵਾਧੇ ਨਾਲ 77145.46 ‘ਤੇ ਖੁੱਲ੍ਹਿਆ। ਦੂਜੇ ਪਾਸੇ, ਸੈਂਸੈਕਸ ਦੀ ਤਰ੍ਹਾਂ, NSE ਨਿਫਟੀ 118.35 ਅੰਕ ਜਾਂ 0.51% ਦੀ ਮਜ਼ਬੂਤੀ ਨਾਲ 23,441.30 ‘ਤੇ ਖੁੱਲ੍ਹਿਆ।
ਭਾਰਤੀ ਸ਼ੇਅਰ ਬਾਜ਼ਾਰ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਹੈ ਅਤੇ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੈਂਸੈਕਸ ਅਤੇ ਨਿਫਟੀ ਨੇ ਆਪਣੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਮਜ਼ਬੂਤ ਵਾਧੇ ਦੇ ਨਾਲ ਸ਼ੁਰੂਆਤ ਕਰਦੇ ਹੋਏ, BSE ਸੈਂਸੈਕਸ 77,145.46 ਦੇ ਨਵੇਂ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ, ਜਦੋਂ ਕਿ NSE ਨਿਫਟੀ ਨੇ ਵੀ ਮਜ਼ਬੂਤ ਵਾਧਾ ਦਿਖਾਇਆ ਅਤੇ 23,481.05 ਦੇ ਨਵੇਂ ਉੱਚੇ ਪੱਧਰ ਨੂੰ ਛੂਹਿਆ। ਪਿਛਲੇ ਕਾਰੋਬਾਰੀ ਦਿਨ ਨਿਫਟੀ-50 ਨੇ ਵੀ ਰਿਕਾਰਡ ਬਣਾਇਆ ਸੀ।
ਸ਼ੇਅਰ ਬਾਜ਼ਾਰ ਨੇ ਵੀਰਵਾਰ ਨੂੰ ਵਾਧੇ ਦੇ ਨਾਲ ਹਰੇ ਨਿਸ਼ਾਨ ‘ਤੇ ਕਾਰੋਬਾਰ ਸ਼ੁਰੂ ਕੀਤਾ ਅਤੇ ਸੈਂਸੈਕਸ ਲਗਭਗ 400 ਅੰਕਾਂ ਦੇ ਵਾਧੇ ਨਾਲ 77145.46 ‘ਤੇ ਖੁੱਲ੍ਹਿਆ। ਦੂਜੇ ਪਾਸੇ ਸੈਂਸੈਕਸ ਦੀ ਤਰ੍ਹਾਂ ਤੂਫਾਨੀ ਵਾਧੇ ਨਾਲ NSE ਨਿਫਟੀ 118.35 ਅੰਕ ਜਾਂ 0.51% ਦੇ ਵਾਧੇ ਨਾਲ 23,441.30 ‘ਤੇ ਖੁੱਲ੍ਹਿਆ ਅਤੇ ਕੁਝ ਹੀ ਮਿੰਟਾਂ ‘ਚ ਇਹ 23,481 ਦੇ ਪੱਧਰ ‘ਤੇ ਪਹੁੰਚ ਗਿਆ। ਸ਼ੁਰੂਆਤੀ ਕਾਰਬਾਰ ਵਿੱਚ, ਨੇਸਲੇ ਇੰਡੀਆ, ਐਚਸੀਐਲ ਟੈਕ, ਇਨਫੋਸਿਸ, ਵਿਪਰੋ ਵਿੱਚ ਮਜ਼ਬੂਤ ਵਾਧਾ ਦੇਖਿਆ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਖਰੀ ਕਾਰੋਬਾਰੀ ਦਿਨ ਨਿਫਟੀ ਨੇ ਆਪਣੀ ਨਵੀਂ ਉੱਚਾਈ ਬਣਾਈ ਸੀ ਅਤੇ ਅੱਜ ਇਸ ਨੂੰ ਤੋੜ ਦਿੱਤਾ।
ਹਿੰਦੂਸਥਾਨ ਸਮਾਚਾਰ