ਨੌਜਵਾਨ ਆਪਣਾ ਚੰਗਾ ਭਵਿੱਖ ਸਿਰਜਣ ਲਈ ਦਿਨ ਰਾਤ ਮਿਹਨਤ ਕਰਦੇ ਹਨ,ਅਣਗਿਣਤ ਪ੍ਰੀਖਿਆਵਾਂ ਦਿੰਦੇ ਹਨ। ਇਸ ਉਮੀਦ ‘ਚ ਕਿ ਉਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਦਾ ਫਲ ਉਨ੍ਹਾਂ ਨੂੰ ਜਰੂਰ ਮਿਲੇਗਾ। ਅਤੇ ਇੱਕ ਦਿਨ ਉਹ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਣਗੇ। ਅੱਜ ਦੇ ਸਮੇਂ ਵਿੱਚ ਅਸੀਂ ਜਿਆਦਾਤਰ ਪ੍ਰੀਖਿਆਵਾਂ ਦੇ ਫਾਰਮ ਔਨਲਾਇਨ ਹੀ ਭਰ ਦਿੰਦੇ ਹਾਂ, ਜੋ ਹਰ ਕਿਸੇ ਲਈ ਆਸਾਨ ਹੁੰਦਾ ਹੈ ਤੇ ਹੁਣ UGC NET ਦਸੰਬਰ ਸੈਸ਼ਨ ਦੀ ਪ੍ਰੀਖਿਆ ਲਈ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੀ ਰਾਸ਼ਟਰੀ ਯੋਗਤਾ ਪ੍ਰੀਖਿਆ ਲਈ ਔਨਲਾਈਨ ਅਰਜ਼ੀ ਪ੍ਰਕਿਰਿਆ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇਗੀ। ਇਸ ਸਬੰਧ ਵਿੱਚ ਮੀਡੀਆ ਰਿਪੋਰਟ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅੰਤ ਵਿੱਚ ਜਾਂ ਤੀਜੇ ਹਫ਼ਤੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ।
ਦੱਸ ਦਈਏ ਕਿ ਇਸ ਸਬੰਧ ‘ਚ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਦਿੱਤੀ ਗਈ ਹੈ। ਪਰ, ਜੋ ਉਮੀਦਵਾਰ UGC NET ਦਸੰਬਰ 2023 ਲਈ ਹਾਜ਼ਰ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਅਧਿਕਾਰਤ ਵੈੱਬਸਾਈਟ ugcnet.nta.nic.in ‘ਤੇ ਜਾਣਾ ਚਾਹੀਦਾ ਹੈ। ਇਸ ਨਾਲ ਉਹ ਨਵੀਨਤਮ ਅਪਡੇਟਸ ਪ੍ਰਾਪਤ ਕਰਦੇ ਰਹਿਣਗੇ। ਇਸ ਦੇ ਨਾਲ ਹੀ, ਜੇਕਰ ਸਤੰਬਰ 2023 ਦੇ ਇਸ ਮਹੀਨੇ ਵਿੱਚ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ, ਤਾਂ ਸੰਭਵ ਹੈ ਕਿ ਅਰਜ਼ੀ ਦੀ ਪ੍ਰਕਿਰਿਆ ਅਕਤੂਬਰ 2023 ਤੋਂ ਸ਼ੁਰੂ ਹੋ ਸਕਦੀ ਹੈ।
ਸਭ ਤੋਂ ਪਹਿਲਾਂ, ਉਮੀਦਵਾਰਾਂ ਨੂੰ UGC NET 2023 ugcnet.nta.nic.in ਦੇ ਅਧਿਕਾਰਤ ਪੋਰਟਲ ‘ਤੇ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ, ਲਿੰਕ ਦੇ ਐਕਟਿਵ ਹੋਣ ‘ਤੇ, “UGC NET December 2023” ਲਿੰਕ ‘ਤੇ ਕਲਿੱਕ ਕਰੋ। ਉਮੀਦਵਾਰਾਂ ਨੂੰ ਪਹਿਲਾਂ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਫਿਰ ਸਿਸਟਮ ਦੁਆਰਾ ਤਿਆਰ ਕੀਤੀ ਆਈਡੀ ਅਤੇ ਪਾਸਵਰਡ ਦਾਖਲ ਕਰੋ। ਹੁਣ ਲੌਗਇਨ ਕਰਨ ਤੋਂ ਬਾਅਦ ਆਦੇਸ਼ਾਂ ਮੁਤਾਬਿਕ ਅਰਜ਼ੀ ਫਾਰਮ ਭਰੋ। ਇਸ ਤੋਂ ਬਾਅਦ, ਸਾਰੇ ਸਕੈਨ ਕੀਤੇ ਦਸਤਾਵੇਜ਼ ਅਪਲੋਡ ਕਰੋ ਅਤੇ ਅਰਜ਼ੀ ਫੀਸ ਦਾ ਭੁਗਤਾਨ ਕਰੋ। ਹੁਣ ਸਾਰੇ ਵੇਰਵਿਆਂ ਦੀ ਜਾਂਚ ਕਰੋ ਅਤੇ ਨਿਰਦੇਸ਼ ਮੁਤਾਬਿਕ ਫਾਰਮ ਜਮ੍ਹਾਂ ਕਰੋ। ਇਸ ਤੋਂ ਬਾਅਦ ਇਸ ਦਾ ਪ੍ਰਿੰਟਆਊਟ ਲਓ ਅਤੇ ਭਵਿੱਖ ਲਈ ਰੱਖ ਲਓ।
UGC NET 2023 ਜੂਨ ਦੀ ਪ੍ਰੀਖਿਆ 83 ਵਿਸ਼ਿਆਂ ਲਈ ਆਯੋਜਿਤ ਕੀਤੀ ਗਈ ਸੀ, ਇਸ ਲਈ ਸੰਭਾਵਨਾ ਹੈ ਕਿ ਦਸੰਬਰ ਸੈਸ਼ਨ ਦੀ ਪ੍ਰੀਖਿਆ ਲਈ ਵਿਸ਼ਿਆਂ ਦੀ ਗਿਣਤੀ ਇੱਕੋ ਜਿਹੀ ਰਹੇਗੀ। ਹਾਲਾਂਕਿ, ਅਧਿਕਾਰਤ ਜਾਣਕਾਰੀ ਦੇ ਜਾਰੀ ਹੋਣ ਤੋਂ ਬਾਅਦ ਹੀ ਸਹੀ ਵੇਰਵੇ ਉਪਲਬਧ ਹੋਣਗੇ। ਨੈਸ਼ਨਲ ਟੈਸਟਿੰਗ ਏਜੰਸੀ ਯਾਨੀ ਕਿ (NTA) ਨੇ ਜੁਲਾਈ ਮਹੀਨੇ ਵਿੱਚ UGC NET ਜੂਨ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਸੀ। ਨਤੀਜੇ ਦੇ ਨਾਲ ਹੀ ਅੰਤਿਮ ਉੱਤਰ ਕੁੰਜੀ ਵੀ ਜਾਰੀ ਕੀਤੀ ਗਈ। UGC NET ਜੂਨ ਦੀ ਪ੍ਰੀਖਿਆ ਦੋ ਪੜਾਵਾਂ ਵਿੱਚ ਕਰਵਾਈ ਗਈ ਸੀ। ਪਹਿਲਾ ਪੜਾਅ 13 ਤੋਂ 17 ਜੂਨ ਅਤੇ ਦੂਜਾ 19 ਤੋਂ 22 ਜੂਨ 2023 ਤਕ ਸੀ। ਇਸ ਦੇ ਨਾਲ ਹੀ ਹੁਣ ਦਸੰਬਰ ਦੀ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ।