Sunday, June 8, 2025
No Result
View All Result
Punjabi Khabaran

Latest News

ਜ਼ਬਰਦਸਤੀ, ਧੋਖੇ ਜਾਂ ਲਾਲਚ ਨਾਲ ਧਰਮ ਬਦਲਣਾ ਸਿੱਧਾ-ਸਿੱਧਾ ਬੇਇਨਸਾਫ਼ੀ – RSS ਮੁਖੀ ਡਾ. ਮੋਹਨ ਭਾਗਵਤ

ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਕਾਰਜਕਰਤਾ ਵਿਕਾਸ ਵਰਗ-ਦੂਜਾ’ ਦਾ ਸਮਾਪਤੀ ਸਮਾਰੋਹ: ਡਾ. ਮੋਹਨ ਭਾਗਵਤ ਦਾ ਸੰਬੋਧਨ

ਆਰਐਸਐਸ ਦਾ ‘ਕਾਰਜਕਰਤਾ ਵਿਕਾਸ ਵਰਗ’ – ਇੱਕ ਸਮਾਪਤੀ ਸਮਾਰੋਹ, ਜਾਣੋ ਕੀ ਬੋਲੇ ਸ਼੍ਰੀ ਸਰਸੰਘਚਾਲਕ ਮੋਹਨ ਭਾਗਵਤ

Women Empowerment: ਬਠਿੰਡਾ ਦੀ ਮਹਿਲਾਵਾਂ ਦੀ ਫੁਲਕਾਰੀ ਕਲਾ ਨੂੰ ਮਿਲੀ ਅੰਤਰਰਾਸ਼ਟਰੀ ਪਹਿਚਾਣ, ਮਹਿਲਾ ਸਸ਼ਕਤੀਕਰਣ ਦੀ ਬਣੀਆਂ ਮਿਸਾਲ

ਪਾਣੀ ‘ਚ ਘੁੱਲ ਰਿਹਾ ਜ਼ਹਿਰ, ਅਤੇ ਪੰਜਾਬ ਬੈਠਾ ਚੁੱਪ, 32% ਥਾਵਾਂ ‘ਤੇ ਯੂਰੇਨੀਅਮ, ਲੋਕ ਛੱਡ ਰਹੇ ਪਿੰਡ – ਰਿਪੋਰਟ ਨੇ ਖੋਲ੍ਹੀਆਂ ਅੱਖਾਂ

  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
    • ਵਿਸ਼ੇਸ਼ ਅੱਪਡੇਟ
    • ਕੁੰਡਲੀ
    • ਮਨੋਰੰਜਨ
    • ਕਾਨੂੰਨੀ
    • ਵਪਾਰ
    • ਇਤਿਹਾਸ
    • ਵਾਇਰਲ ਵੀਡੀਓ
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ

Home ਰਾਸ਼ਟਰੀ

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (7 ਜੂਨ 2025)

Gurpinder Kaur by Gurpinder Kaur
Jun 7, 2025, 04:54 pm GMT+0530
FacebookTwitterWhatsAppTelegram

01. ਲੁਧਿਆਣਾ ‘ਚ ਕੋਰੋਨਾ ਨਾਲ ਹੋਈ ਦੂਸਰੀ ਮੌਤ, ਵਧੇ ਕੋਵਿਡ ਦੇ ਮਾਮਲੇ

ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿਚ ਐਕਟਿਵ ਕੋਵਿਡ ਮਾਮਲਿਆਂ ਦੀ ਗਿਣਤੀ 5,000 ਦਾ ਅੰਕੜਾ ਪਾਰ ਕਰ ਗਈ ਹੈ। ਇਸ ਵਿੱਚ ਕੇਰਲਾ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਉਸ ਤੋਂ ਬਾਅਦ ਗੁਜਰਾਤ, ਪੱਛਮੀ ਬੰਗਾਲ ਅਤੇ ਦਿੱਲੀ ਹਨ। ਇਸ ਦੇ ਨਾਲ ਹੀ ਪੰਜਾਬ ਵਿਚ ਵੀ ਇਹ ਵਾਇਰਸ ਲਗਾਤਾਰ ਪੈਰ ਪਸਾਰ ਰਿਹਾ ਹੈ। ਲੁਧਿਆਣਾ ਵਿਚ ਕੋਰੋਨਾ ਨਾਲ ਦੂਸਰੀ ਮੌਤ ਹੋਈ ਹੈ। 69 ਸਾਲ ਦੀ ਬਜ਼ੁਰਗ ਮਹਿਲਾ ਨੇ ਪੀਜੀਆਈ ਵਿਚ ਦਮ ਤੋੜ ਦਿੱਤਾ। ਇਹ ਔਰਤ ਕੂਮਕਲਾਂ ਦੇ ਪਿੰਡ ਜੋਨੇਵਾਲ ਦੀ ਰਹਿਣ ਵਾਲੀ ਸੀ।

02. ਵਿਧਾਇਕ ਰਮਨ ਅਰੋੜਾ  ਦੇ ਮਾਮਲੇ ‘ਚ ਆਇਆ ਵੱਡਾ ਮੋਡ

ਵਿਧਾਇਕ ਰਮਨ ਅਰੋੜਾ ਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੀ ਜਾਂਚ ਤੇਜ਼ ਹੋ ਗਈ ਹੈ। ਵਿਜੀਲੈਂਸ ਵਿਭਾਗ ਦੇ ਅੱਗੇ ਹੁਣ ਤੱਕ ਕੁੱਲ 9 ਵਿਅਕਤੀਆਂ ਨੇ ਅਦਾਲਤ ’ਚ 164 ਸੀਆਰਪੀਸੀ ਤਹਿਤ ਬਿਆਨ ਦਰਜ ਕਰਵਾਏ ਹਨ, ਜਿਹੜੇ ਬਾਕਾਇਦਾ ਲਿਖਤੀ ਤੌਰ ’ਤੇ ਲਏ ਗਏ ਹਨ। ਇਸੇ ਤਰ੍ਹਾਂ 45 ਤੋਂ ਵੱਧ ਲੋਕਾਂ ਨੇ ਨਿੱਜੀ ਰੂਪ ਨਾਲ ਵਿਜੀਲੈਂਸ ਦਫਤਰ ਪਹੁੰਚ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਜਦੋਂ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮਾਂ ਮਖੀਜਾ ਤੇ ਸੁਖਦੇਵ ਤੋਂ ਪੁੱਛਗਿੱਛ ਕੀਤੀ, ਉਦੋਂ ਪਤਾ ਲੱਗਿਆ ਕਿ ਸ਼ਹਿਰ ਦੀਆਂ 200 ਤੋਂ ਵੱਧ ਇਮਾਰਤਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਸਨ, ਜਿਨ੍ਹਾਂ ਵਿਚ ਕਰੀਬ ਦਰਜਨ ਢਾਬਾ ਸੰਚਾਲਕ ਵੀ ਸ਼ਾਮਲ ਹਨ।

03. ਅੱਜ ਜਸਬੀਰ ਨੂੰ ਮੋਹਾਲੀ ਕੋਰਟ ‘ਚ ਕੀਤਾ ਪੇਸ਼

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ’ਚ ਗ੍ਰਿਫ਼ਤਾਰ ਰੋਪੜ ਦੇ ਯੂਟਿਊਬਰ ਜਸਬੀਰ ਸਿੰਘ ਦੀ ਅੱਜ ਪੁਲਿਸ ਰਿਮਾਂਡ ਖ਼ਤਮ ਹੋ ਰਹੀ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੁਆਰਾ ਅੱਜ ਜਸਬੀਰ ਨੂੰ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ। ਰਿਮਾਂਡ ਦੌਰਾਨ ਪੁਲਿਸ ਦੇ ਹੱਥ ਕਈ ਵੱਡੇ ਸਬੂਤ ਲੱਗੇ ਹਨ। ਕੋਰਟ ‘ਚ ਪੇਸ਼ੀ ਦੌਰਾਨ ਪੁਲਿਸ ਕੁੱਝ ਦਿਨਾਂ ਦੀ ਹੋਰ ਰਿਮਾਂਡ ਮੰਗੀ ਹੈ। ਜਸਬੀਰ ਸਿੰਘ ਰੋਪੜ ਦੇ ਮਹਲਾਂ ਪਿੰਡ ਦਾ ਰਹਿਣ ਵਾਲਾ ਹੈ, ਉਸ ਦੇ ਯੂਟਿਊਬ ਚੈਨਲ ਦਾ ਨਾਂ- ‘ਜਾਨ ਮਹਲ’ ਹੈ। ਪੁਲਿਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਉਹ ਆਈਐਸਆਈ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਸੰਪਰਕ ‘ਚ ਸੀ।

04. ਯੂਟਿਊਬਰ ਜਸਬੀਰ ਨੇ ਪੁੱਛਗਿੱਛ ਦੌਰਾਨ ਕੀਤੇ ਵੱਡੇ ਖੁਲਾਸੇ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਜਾਸੂਸੀ ਦੇ ਇਲਜ਼ਾਮ ਵਿੱਚ ਪੰਜਾਬ ਤੋਂ ਗ੍ਰਿਫ਼ਤਾਰ ਕੀਤੇ ਗਏ ਜਸਬੀਰ ਸਿੰਘ ਨੇ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਜਸਬੀਰ ਸਿੰਘ ਨੇ ਦੱਸਿਆ, ਪਾਕਿਸਤਾਨ ਵਿੱਚ ਪੁਲਿਸ ਵਿਭਾਗ ਦਾ ਇੱਕ ਸਾਬਕਾ ਸਬ-ਇੰਸਪੈਕਟਰ ਜਾਸੂਸੀ ਰੈਕੇਟ ਦਾ ਇੱਕ ਹੋਰ ਮਾਸਟਰਮਾਈਂਡ ਹੈ। ਪਾਕਿਸਤਾਨ ਪੁਲਿਸ ਦੇ ਸਾਬਕਾ ਸਬ-ਇੰਸਪੈਕਟਰ ਦਾ ਨਾਮ ਨਾਸਿਰ ਢਿੱਲੋਂ ਹੈ। ਇਹ ਨਾਸਿਰ ਢਿੱਲੋਂ ਹੀ ਸੀ ਜਿਸ ਨੇ ਜਸਬੀਰ ਨੂੰ ਲਾਹੌਰ ਵਿੱਚ ਪਾਕਿਸਤਾਨੀ ISI ਅਧਿਕਾਰੀਆਂ ਨਾਲ ਮਿਲਾਇਆ ਸੀ। ਨਾਸਿਰ ਢਿੱਲੋਂ ਹੁਣ ਪੇਸ਼ੇ ਤੋਂ ਇੱਕ ਪਾਕਿਸਤਾਨੀ ਯੂਟਿਊਬਰ ਹੈ। ਉਹ ਜੋਤੀ ਮਲਹੋਤਰਾ ਨੂੰ ਵੀ ਜਾਣਦਾ ਹੈ। ਜਸਬੀਰ ਤੇ ਜੋਤੀ ਮਲਹੋਤਰਾ 10 ਦਿਨ ਲਾਹੌਰ ਵਿੱਚ ਇਕੱਠੇ ਰਹੇ।

05. ਪੰਜਾਬ ਸਰਕਾਰ ਵੱਲੋਂ 85 ਇੰਸਪੈਕਟਰਾਂ ਨੂੰ DSP ਵਜੋਂ ਤਰੱਕੀ

ਪੰਜਾਬ ਸਰਕਾਰ ਵੱਲੋਂ ਪੁਲਿਸ ਇੰਸਪੈਕਟਰਾਂ ਨੂੰ ਤਰੱਕੀ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ 85 ਇੰਸਪੈਕਟਰਾਂ ਨੂੰ ਡਿਪਟੀ ਸੁਪਰਡੈਂਟ ਆਫ਼ ਪੁਲਿਸ ਭਾਵ ਡੀਐਸਪੀ ਦੇ ਅਹੁਦੇ ਉਤੇ ਤਰੱਕੀ ਦਿੱਤੀ ਹੈ। ਇਹ ਹੁਕਮ 23 ਮਈ 2025 ਨੂੰ ਹੋਈ ਡੀਪੀਸੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਜਾਰੀ ਕੀਤੇ ਗਏ ਸਨ। ਪ੍ਰਮੋਸ਼ਨ ਪ੍ਰਾਪਤ ਕਰਨ ਵਾਲਿਆਂ ‘ਚ ਫਿਰੋਜ਼ਪੁਰ, ਐਸਏਐਸ. ਨਗਰ (ਮੋਹਾਲੀ), ਜਲੰਧਰ, ਅੰਮ੍ਰਿਤਸਰ, ਸੰਗਰੂਰ, ਬਠਿੰਡਾ, ਗੁਰਦਾਸਪੁਰ, ਮਾਨਸਾ, ਫਰੀਦਕੋਟ, ਤਰਨਤਾਰਨ, ਪਟਿਆਲਾ, ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਦੇ ਅਧਿਕਾਰੀ ਸ਼ਾਮਲ ਹਨ।

06. ਨਵੀਂ ਮੁਸੀਬਤ ਨਾਲ ਘਿਰੇ ਪੰਜਾਬ ਦੇ ਕਿਸਾਨ!

ਪੰਜਾਬ ਦੇ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ, ਫਿਰੋਜ਼ਪੁਰ ਦੇ ਕਿਸਾਨਾਂ ਨੇ ਖੇਤੀਬਾੜੀ ਦਫ਼ਤਰ ਦੇ ਬਾਹਰ ਸਬਸਿਡੀ ਨਾ ਮਿਲਣ ਦੇ ਗੁੱਸੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਨਰਿੰਦਰਪਾਲ ਸਿੰਘ ਜਟਾਲਾ ਅਤੇ ਉਨ੍ਹਾਂ ਦੇ ਸਾਥੀ ਕਿਸਾਨ ਆਗੂਆਂ ਨੇ ਕਿਹਾ, ਕਿਸਾਨਾਂ ਨੇ ਪਰਾਲੀ ਸਾੜਨ ਦੀ ਬਜਾਏ ਸਬਸਿਡੀ ਵਾਲੀਆਂ ਫਸਲਾਂ ਖਰੀਦੀਆਂ ਸਨ, ਪਰ ਕਿਸਾਨਾਂ ਨੂੰ ਅਜੇ ਤੱਕ ਇਸ ਦੀ ਸਬਸਿਡੀ ਨਹੀਂ ਮਿਲੀ ਹੈ, ਜਿਸ ਕਾਰਨ ਕਿਸਾਨ ਅਤੇ ਕਿਸਾਨ ਸੰਗਠਨ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ ਹਨ। ਇਸ ਦੌਰਾਨ ਕਿਸਾਨਾਂ ਨੇ ਅੱਗੇ ਕਿਹਾ, ਸਬਸਿਡੀ ਦੇ ਪੈਸੇ ਅਜੇ ਤੱਕ ਨਹੀਂ ਆਏ ਹਨ ਅਤੇ ਕਿਸਾਨ ਹਰ ਰੋਜ਼ ਵਿਆਜ ਦੇ ਰਹੇ ਹਨ ਅਤੇ ਕਿਸਾਨ ਕਿੱਥੇ ਜਾਣ? ਉਨ੍ਹਾਂ ਕਿਹਾ, ਜੇ ਕਿਸਾਨਾਂ ਨੂੰ ਸਬਸਿਡੀ ਦੇ ਪੈਸੇ ਜਲਦੀ ਨਹੀਂ ਮਿਲਦੇ, ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।

07. ਨਵਜੋਤ ਕੌਰ ਉਤਰ ਸਕਦੀ ਹੈ ਚੋਣ ਮੈਦਾਨ ‘ਚ

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸਿਆਸਤ ਤੋਂ ਦੂਰੀ ਬਣਾਉਣ ਵਾਲੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਇੱਕ ਵਾਰ ਫਿਰ ਸਿਆਸਤ ਵਿੱਚ ਸਰਗਰਮ ਦਿਖਾਈ ਦੇ ਰਿਹਾ ਹੈ। ਜਿੱਥੇ ਸਿੱਧੂ ਛੋਟੇ ਪਰਦੇ ‘ਤੇ ਸਰਗਰਮ ਹੋ ਗਏ ਹਨ, ਉੱਥੇ ਹੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਫਿਰ ਤੋਂ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਸਰਗਰਮ ਦਿਖਾਈ ਦੇ ਰਹੀ ਹੈ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੇ ਸਿੱਧੂ ਖੁਦ ਨਹੀਂ ਤਾਂ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਚੋਣ ਮੈਦਾਨ ਵਿੱਚ ਉਤਰ ਸਕਦੀ ਹੈ।

08. ਰੇਲਵੇ ਲਾਈਨਾਂ ਨੇੜੇ ਦਰਖ਼ਤ ਨਾਲ ਲਟਕਦੀ ਮਿਲੀ ਲਾਸ਼

ਜਲੰਧਰ ਅਰਬਨ ਅਸਟੇਟ-ਵਨ ਵਿੱਚੋਂ ਲੰਘਦੀਆਂ ਰੇਲਵੇ ਲਾਈਨਾਂ ਨੇੜੇ ਪਰਵਾਸੀ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਸਭ ਤੋਂ ਪਹਿਲਾਂ ਲਾਈਨਮੈਨ ਨੇ ਦੇਖਿਆ ਅਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਦੇ ਹੀ ਏਸੀਪੀ ਰੂਪਦੀਪ ਕੌਰ ਅਤੇ ਥਾਣਾ 7 ਦੇ ਐਸਐਚਓ ਭੂਸ਼ਣ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਲਾਸ਼ ਉਤਾਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

09. ਪਾਤੜਾਂ ‘ਚ ਪੁੱਤਰ ਨੇ ਮਾਂ ਦਾ ਕੀਤਾ ਕਤਲ

ਸਬ ਡਿਵੀਜ਼ਨ ਪਾਤੜਾਂ ਅਧੀਨ ਆਉਂਦੇ ਪਿੰਡ ਗੁਲਾਹੜ ’ਚ ਇੱਕ ਪੁੱਤਰ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ। ਜਾਣਕਾਰੀ ਮੁਤਾਬਕ ਪਿੰਡ ਗੁਲਾਹੜ ਦੀ ਰਹਿਣ ਵਾਲੀ 45 ਸਾਲ ਦੀ ਔਰਤ ਦਾ ਵੱਡੇ ਪੁੱਤਰ ਨੇ ਕਤਲ ਕੀਤਾ ਹੈ। ਪਿੰਡ ਵਾਸੀਆਂ ਮੁਤਾਬਕ ਔਰਤ ਪਿਛਲੇ ਇਕ-ਦੋ ਦਿਨ ਤੋਂ ਆਪਣੀ ਭੈਣ ਕੋਲ਼ ਜਾਣ ਦਾ ਬਹਾਨਾ ਲਾ ਕੇ ਘਰੋਂ ਗਾਇਬ ਸੀ ਅਤੇ ਇਸੇ ਕਾਰਨ ਗੁੱਸੇ ’ਚ ਆ ਕੇ ਉਸ ਨੇ ਆਪਣੀ ਮਾਂ ਦਾ ਉਸੇ ਦੀ ਚੁੰਨੀ ਨਾਲ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਡੀਐੱਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਥਾਣਾ ਮੁਖੀ ਸ਼ੁਤਰਾਣਾ ਜਸਪਾਲ ਸਿੰਘ ਦੀ ਅਗਵਾਈ ’ਚ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

10. ਪੰਜਾਬ ਸਰਕਾਰ ਪਵੇਗੀ ਲੜਕੀਆਂ ਦੇ ਖਾਤਿਆਂ ‘ਚ ਪੈਸੇ

ਪੰਜਾਬ ਦੀਆਂ ਲੜਕੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ, ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ, ਸੂਬੇ ਦੀ ਮਾਨ ਸਰਕਾਰ ਨੇ ਅਸ਼ੀਰਵਾਦ ਯੋਜਨਾ ਤਹਿਤ ਮੌਜੂਦਾ ਵਿੱਤੀ ਸਾਲ 2025-26 ਦੌਰਾਨ ਪਛੜੇ ਵਰਗਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ 3207 ਲਾਭਪਾਤਰੀਆਂ ਨੂੰ 16.36 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ।

11. ਸ੍ਰੀ ਹਮੇਕੁੰਟ ਸਾਹਿਬ ਦੀ ਯਾਤਰਾ ਦੌਰਾਨ ਸਿੱਖ ਸਰਧਾਲੂਆਂ ਦੀ ਸਥਾਨਕ ਲੋਕਾਂ ਨਾਲ ਝੜਪ

ਹਿਮਾਚਲ ਪ੍ਰਦੇਸ਼ ਤੋਂ ਬਾਅਦ ਹੁਣ ਉੱਤਰਾਖੰਡ ਵਿੱਚ ਸਿੱਖਾਂ ਨਾਲ ਕਲੇਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਜੋਸ਼ੀਮੱਠ (ਚਮੋਲੀ) ਵਿੱਚ ਇੱਕ ਪਾਰਕਿੰਗ ਵਿਵਾਦ ਕਾਰਨ ਸਿੱਖ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਵਿਚਕਾਰ ਝੜਪ ਹੋਈ ਹੈ। ਇਸ ਵਿੱਚ ਸਥਾਨਕ ਲੋਕ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ, ਜ਼ਖ਼ਮੀਆਂ ਵਿੱਚ ਸਥਾਨਕ ਪਾਰਕਿੰਗ ਮਾਲਕ ਤੇ ਉਸਦਾ ਪੁੱਤਰ ਸ਼ਾਮਲ ਹਨ, ਜਦੋਂ ਕਿ ਦੂਜੀ ਧਿਰ  ਮੋਹਾਲੀ ਤੋਂ ਹੈ। ਦਰਅਸਲ ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਤੋਂ ਵਾਪਸ ਆ ਰਹੇ ਸਿੱਖ ਸ਼ਰਧਾਲੂਆਂ ਦਾ ਇੱਕ ਸਮੂਹ ਜੋਸ਼ੀਮੱਠ ਵਿੱਚ ਰੁਕਿਆ ਹੋਇਆ ਸੀ। ਝੜਪ ਤੋਂ ਬਾਅਦ ਸਥਾਨਕ ਲੋਕਾਂ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕੀਤਾ। ਇਸ ਤੋਂ ਬਾਅਦ ਸ਼ਰਧਾਲੂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਨ੍ਹਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

12. ਪੰਜਾਬ ‘ਚ ਗੈਸ ਸਿਲੰਡਰ ਦੀ ਸਪਲਾਈ ‘ਤੇ ਲੱਗ ਸਕਦੀ ਰੋਕ?

ਪੰਜਾਬ ਵਾਸੀਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜਿਸ ਨਾਲ ਹਰ ਪਾਸੇ ਹਲਚਲ ਮੱਚ ਗਈ ਹੈ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਹਰੇਕ ਘਰੇਲੂ ਗੈਸ ਖਪਤਕਾਰ ਨੂੰ 30 ਜੂਨ 2025 ਤੋਂ ਪਹਿਲਾਂ ਆਪਣੀ-ਆਪਣੀ ਗੈਸ ਏਜੰਸੀ ਦੇ ਦਫ਼ਤਰ ਜਾ ਕੇ ਆਪਣਾ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੈ। ਜੇ ਇਸ ਦੇ ਬਾਵਜੂਦ, ਵੱਡੀ ਗਿਣਤੀ ਵਿੱਚ ਖਪਤਕਾਰਾਂ ਨੇ ਅਜੇ ਤੱਕ ਆਪਣਾ ਈ-ਕੇਵਾਈਸੀ ਨਹੀਂ ਕਰਵਾਇਆ ਹੈ। ਅਜਿਹੀ ਸਥਿਤੀ ਵਿੱਚ, ਗੈਸ ਕੰਪਨੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਹਲਕੇ ਵਿੱਚ ਲੈਣ ਵਾਲੇ ਸਾਰੇ ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰਾਂ ਦੀ ਸਪਲਾਈ 30 ਜੂਨ ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ। ਇੱਕ ਰਿਪੋਰਟ ਅਨੁਸਾਰ, ਲੁਧਿਆਣਾ ਜ਼ਿਲ੍ਹੇ ਵਿੱਚ ਈ-ਕੇਵਾਈਸੀ ਕਰਵਾਉਣ ਵਾਲੇ ਘਰੇਲੂ ਖਪਤਕਾਰਾਂ ਦੀ ਗਿਣਤੀ ਹੁਣ ਤੱਕ ਸਿਰਫ 60 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ, ਜਦੋਂ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਇਹ ਅੰਕੜਾ ਹੋਰ ਵੀ ਘੱਟ ਹੈ।

13. ਲੁਧਿਆਣਾ ਵਿੱਚ ਤਿੰਨ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ

ਪੰਜਾਬ ਵਿੱਚ ਪਿਆਕੜਾਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦੇਈਏ ਕਿ  ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਹੋਣ ਵਾਲੀ ਉਪ ਚੋਣ ਦੇ ਮੱਦੇਨਜ਼ਰ, ਆਬਕਾਰੀ ਵਿਭਾਗ ਨੇ 17 ਜੂਨ ਨੂੰ ਸ਼ਾਮ 7 ਵਜੇ ਤੋਂ 19 ਜੂਨ ਨੂੰ ਸ਼ਾਮ 6 ਵਜੇ ਤੱਕ ਅਤੇ 23 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ, ਇਨ੍ਹਾਂ ਦਿਨਾਂ ਨੂੰ ‘ਡਰਾਈ ਡੇ’ ਐਲਾਨਿਆ ਗਿਆ ਹੈ।

14. ਮਾਨਸਾ ‘ਚ ਮੈਡੀਕਲ ਜਾਂਚ ਦੌਰਾਨ ਫਰਾਰ ਨਸ਼ਾ ਤਸਕਰ

ਮਾਨਸਾ ਪੁਲਿਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਇੱਕ ਨਸ਼ਾ ਤਸਕਰ ਮੈਡੀਕਲ ਜਾਂਚ ਦੌਰਾਨ ਆਪਣੀਆਂ ਹੱਥਕੜੀਆਂ ਖੋਲ੍ਹਕੇ  ਫਰਾਰ ਹੋ ਗਿਆ। ਇਹ ਸਾਰੀ ਘਟਨਾ ਸਿਵਲ ਹਸਪਤਾਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਹ ਘਟਨਾ ਬੀਤੇ ਕੱਲ੍ਹ ਵਾਪਰੀ, ਪਰ ਤਸਕਰ ਅਜੇ ਤੱਕ ਫੜਿਆ ਨਹੀਂ ਗਿਆ ਹੈ। ਪੁਲਿਸ ਨੇ ਸੰਦੀਪ ਸਿੰਘ ਉਰਫ਼ ਟੋਟੋ ਨੂੰ 7 ਗ੍ਰਾਮ ਹੈਰੋਇਨ ਅਤੇ 18,200 ਰੁਪਏ ਦੇ ਡਰੱਗ ਮਨੀ ਸਣੇ ਗ੍ਰਿਫ਼ਤਾਰ ਕੀਤਾ ਸੀ।

15. ਮੌਸਮ ਵਿਭਾਗ ਨੇ ਸੂਬੇ ‘ਚ ਹੀਟਵੇਵ ਦਾ ਅਲਰਟ ਕੀਤਾ ਜਾਰੀ

ਪੰਜਾਬ ‘ਚ ਤਾਪਮਾਨ ਇੱਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ‘ਚ ਬੀਤੇ 24 ਘੰਟਿਆਂ ‘ਚ ਵੱਧ ਤੋਂ ਵੱਧ ਤਾਪਮਾਨ ‘ਚ 1.8 ਡਿਗਰੀ ਸੈਲਸਿਅਸ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਆਉਣ ਵਾਲੇ ਦਿਨਾਂ ‘ਚ ਹੋਰ ਵੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰ ਰਿਹਾ ਹੈ। ਮੌਸਮ ਵਿਭਾਗ ਨੇ 9 ਜੂਨ ਤੋਂ ਸੂਬੇ ‘ਚ ਵੱਧ ਤੋਂ ਵੱਧ ਤਾਪਮਾਨ ‘ਚ ਵਾਧੇ ਦੇ ਨਾਲ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ।

16. ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ Canada ‘ਚ ਗ੍ਰਿਫ਼ਤਾਰ

NCP ਆਗੂ ਬਾਬਾ ਸਿੱਦੀਕੀ ਕਤਲਕਾਂਡ ਦਾ ਮਾਸਟਰਮਾਈਂਡ ਜੀਸ਼ਾਨ ਅਖ਼ਤਰ ਉਰਫ਼ ਜੱਸੀ ਪੂਰੇਵਾਲ ਨੂੰ ਕੈਨੇਡਾ ਦੇ ਸਰੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਦੀ ਗ੍ਰਿਫ਼ਤਾਰੀ ਕਿਸ ਮਾਮਲੇ ‘ਚ ਹੋਈ ਹੈ। 12 ਅਕਤੂਬਰ, 2024 ਨੂੰ ਬਾਬਾ ਸਿੱਦੀਕੀ ਨੂੰ ਮੁੰਬਈ ‘ਚ ਉਨ੍ਹਾਂ ਦੇ ਬੇਟੇ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਬਾ ਸਿੱਦੀਕੀ ‘ਤੇ ਜਿਸ ਵੇਲੇ ਹਮਲਾ ਹੋਇਆ, ਜੀਸ਼ਾਨ ਅਖ਼ਤਰ ਉਸ ਵੇਲੇ ਮੌਕੇ ‘ਤੇ ਮੌਜੂਦ ਸੀ ਅਤੇ ਉਹ ਬਾਅਦ ‘ਚ ਵਿਦੇਸ਼ ਫਰਾਰ ਹੋ ਗਿਆ। ਇਹ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਡੋਨ ਸ਼ਹਿਜਾਦ ਭੱਟੀ ਨੇ ਉਸ ਦੀ ਭੱਜਣ ‘ਚ ਮਦਦ ਕੀਤੀ ਸੀ।

17. ਫ੍ਰੈਂਚ ਓਪਨ 2025 ਦੇ ਮੈਨਜ਼ ਸਿੰਗਲ ‘ਚ ਵੱਡਾ ਉਲਟਫੇਰ

ਫ੍ਰੈਂਚ ਓਪਨ 2025 ਦੇ ਮੈਨਜ਼ ਸਿੰਗਲ ‘ਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਹੈ। ਯਾਨਿਕ ਸਿਨਰ ਨੇ ਨੋਵਾਕ ਜੋਕੋਵਿਕ ਨੂੰ ਹਰਾਉਂਦਿਆਂ ਫਾਈਨਲ ‘ਚ ਜਗ੍ਹਾ ਬਣਾਈ। ਹੁਣ, ਸਿਨਰ ਦਾ ਸਾਹਮਣਾ ਕਾਰਲੋਸ ਅਲਕਰਾਜ ਨਾਲ ਹੋਵੇਗਾ। ਜੋਕੋਵਿਕ ਮੈਚ ਦੌਰਾਨ ਯਾਨਿਕ ਸਿਨਰ ਦਾ ਸਾਹਮਣਾ ਨਹੀਂ ਕਰ ਸਕੇ। ਇਸ ਹਾਰ ਨਾਲ ਉਨ੍ਹਾਂ ਦਾ ਫ੍ਰੈਂਚ ਓਪਨ 2025 ਦਾ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਸਿਨਰ ਨੇ ਫਾਈਨਲ ‘ਚ ਐਂਟਰੀ ਕਰ ਲਈ। ਹਾਰ ਤੋਂ ਬਾਅਦ ਜੋਕੋਵਿਕ ਨੇ ਕਿਹਾ, ਫਾਈਨਲ ਦੋ ਸਰਬੋਤਮ ਖਿਡਾਰੀਆਂ ਵਿਚਕਾਰ ਹੋਵੇਗਾ।

18. ਅਮਰੀਕਾ ਦੀ ਸੰਸਦ ਮੈਂਬਰ ਨੇ ਸਿੱਖ ਪਾਠੀ ਨੂੰ ਕਿਹਾ ਮੁਸਲਮਾਨ

ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਵਿੱਚ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ “ਮੁਸਲਮਾਨ” ਕਹਿ ਕੇ ਨਿਸ਼ਾਨਾ ਬਣਾਇਆ। ਉਸ ਨੇ ਸੋਸ਼ਲ ਮੀਡੀਆ ‘ਤੇ ਧਾਰਮਿਕ ਵਿਤਕਰੇ ਵਾਲੀ ਪੋਸਟ ਸਾਂਝੀ ਕੀਤੀ ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ‘ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਸ ਨੂੰ ਪੋਸਟ ਡਿਲੀਟ ਕਰਨੀ ਪਈ।

19. ਪਾਕਿਸਤਾਨੀ ਵਫ਼ਦ ਸ਼ਰਮਸਾਰ, ਅਮਰੀਕ ਨੇ ਕਿਹਾ, ਜੈਸ਼ ਨੂੰ ਖ਼ਤਮ ਕਰੋ

ਇੱਕ ਸੀਨੀਅਰ ਅਮਰੀਕੀ ਸੰਸਦ ਮੈਂਬਰ ਨੇ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੇ ਪਾਕਿਸਤਾਨੀ ਵਫ਼ਦ ਨੂੰ ਕਿਹਾ, ਦੇਸ਼ ਨੂੰ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਪਾਕਿਸਤਾਨੀ ਵਫ਼ਦ ਨੇ ਵੀਰਵਾਰ ਨੂੰ ਇੱਥੇ ਅਮਰੀਕੀ ਸੰਸਦ ਮੈਂਬਰ ਬ੍ਰੈਡ ਸ਼ੇਰਮੈਨ ਨਾਲ ਮੁਲਾਕਾਤ ਕੀਤੀ। ਅਮਰੀਕੀ ਰਾਜਧਾਨੀ ਵਿੱਚ ਪਾਕਿਸਤਾਨੀ ਵਫ਼ਦ ਦਾ ਦੌਰਾ ਲਗਭਗ ਉਸੇ ਸਮੇਂ ਹੋਇਆ ਹੈ ਜਦੋਂ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਅਗਵਾਈ ਵਿੱਚ ਭਾਰਤੀ ਸੰਸਦ ਮੈਂਬਰਾਂ ਦਾ ਇੱਕ ਸਰਬ-ਪਾਰਟੀ ਵਫ਼ਦ ਵਾਸ਼ਿੰਗਟਨ ਡੀਸੀ ਵਿੱਚ ਹੈ।

20. ਭਾਰਤ ‘ਚ ਸ਼ੁਰੂ ਹੋਵੇਗੀ Starlink Satellite ਇੰਟਰਨੈਟ ਸੇਵਾ

ਭਾਰਤ ਦੇ ਇੰਟਰਨੈੱਟ ਉਪਭੋਗਤਾਵਾਂ ਲਈ ਅੱਜ ਵੱਡੀ ਖ਼ਬਰ ਆਈ ਹੈ। ਐਲਨ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਸਰਕਾਰ ਤੋਂ ਲਾਇਸੈਂਸ ਮਿਲ ਗਿਆ ਹੈ ਅਤੇ ਹੁਣ ਇਸਦੀ ਸੁਪਰ-ਫਾਸਟ ਇੰਟਰਨੈੱਟ ਸੇਵਾ ਜਲਦੀ ਹੀ ਭਾਰਤ ਵਿੱਚ ਸ਼ੁਰੂ ਹੋ ਸਕਦੀ ਹੈ। ਸਟਾਰਲਿੰਕ ਪਹਿਲਾਂ ਹੀ 100 ਤੋਂ ਵੱਧ ਦੇਸ਼ਾਂ ਵਿੱਚ ਉਪਲਬਧ ਹੈ ਅਤੇ ਉਨ੍ਹਾਂ ਥਾਵਾਂ ‘ਤੇ ਹਾਈ-ਸਪੀਡ ਇੰਟਰਨੈੱਟ ਲਿਆਉਣ ਦਾ ਵਾਅਦਾ ਕਰਦਾ ਹੈ ਜਿੱਥੇ ਆਮ ਇੰਟਰਨੈੱਟ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ। ਕੁੱਲ ਮਿਲਾ ਕੇ, ਤੁਸੀਂ ਸਮਝ ਸਕਦੇ ਹੋ ਕਿ ਹੁਣ ਇਹ ਉਨ੍ਹਾਂ ਖੇਤਰਾਂ ਲਈ ਇੰਟਰਨੈੱਟ ਦੀ ਘਾਟ ਨੂੰ ਅਲਵਿਦਾ ਕਹਿਣ ਵਰਗਾ ਹੈ ਜਿੱਥੇ ਇੰਟਰਨੈੱਟ ਸੇਵਾ ਜਾਂ ਤਾਂ ਹੌਲੀ ਹੈ ਜਾਂ ਬਿਲਕੁਲ ਵੀ ਉਪਲਬਧ ਨਹੀਂ ਹੈ।

Tags: International NewsMain NewsNationalPunjabTop News of The Day
ShareTweetSendShare

Related News

“ਜਿੱਥੇ ਦੋਗਲਾਪਨ ਹੋਵੇ, ਉੱਥੇ ਸ਼ਾਂਤੀ ਨਹੀਂ ਰਹਿ ਸਕਦੀ” || Mohan Bhagwat || RSS || Pakistan
ਰਾਸ਼ਟਰੀ

“ਜਿੱਥੇ ਦੋਗਲਾਪਨ ਹੋਵੇ, ਉੱਥੇ ਸ਼ਾਂਤੀ ਨਹੀਂ ਰਹਿ ਸਕਦੀ” || Mohan Bhagwat || RSS || Pakistan

ਹਵਲਦਾਰ ਦੀ ਧੀ ਨੇ NDA ਪਾਸ ਕਰ ਰਚਿਆ ਇਤਿਹਾਸ, ਨਾਰੀ ਸ਼ਕਤੀ ਦੀ ਬਣੀ ਮਿਸਾਲ! ਦੇਸ਼ ਲਈ ਮਾਣ!
ਰਾਸ਼ਟਰੀ

ਹਵਲਦਾਰ ਦੀ ਧੀ ਨੇ NDA ਪਾਸ ਕਰ ਰਚਿਆ ਇਤਿਹਾਸ, ਨਾਰੀ ਸ਼ਕਤੀ ਦੀ ਬਣੀ ਮਿਸਾਲ! ਦੇਸ਼ ਲਈ ਮਾਣ!

ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਕਾਰਜਕਰਤਾ ਵਿਕਾਸ ਵਰਗ-ਦੂਜਾ’ ਦਾ ਸਮਾਪਤੀ ਸਮਾਰੋਹ: ਡਾ. ਮੋਹਨ ਭਾਗਵਤ ਦਾ ਸੰਬੋਧਨ
Latest News

ਜ਼ਬਰਦਸਤੀ, ਧੋਖੇ ਜਾਂ ਲਾਲਚ ਨਾਲ ਧਰਮ ਬਦਲਣਾ ਸਿੱਧਾ-ਸਿੱਧਾ ਬੇਇਨਸਾਫ਼ੀ – RSS ਮੁਖੀ ਡਾ. ਮੋਹਨ ਭਾਗਵਤ

RSS ‘ਕਾਰਜਕਰਤਾ ਵਿਕਾਸ ਵਰਗ-2’ ਪ੍ਰੋਗਰਾਮ: ਜਾਣੋ ਮੁੱਖ ਮਹਿਮਾਨ ਅਰਵਿੰਦ ਨੇਤਾਮ ਨੇ ਕੀ ਕਿਹਾ?

“ਭਾਰਤ ਦੀ ਅਸਲ ਤਾਕਤ ਏਕਤਾ ਵਿੱਚ ਹੈ” || Mohan Bhagwat || RSS || India

“ਭਾਰਤ ਦੀ ਅਸਲ ਤਾਕਤ ਏਕਤਾ ਵਿੱਚ ਹੈ” || Mohan Bhagwat || RSS || India

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (7 ਜੂਨ 2025)

Top News Today: ਪੰਜਾਬ ਅਤੇ ਦੇਸ਼ ਦੁਨਿਆ ਦੀਆਂ ਅਹਿਮ ਖ਼ਬਰਾਂ (7 ਜੂਨ 2025)

ਹਵਲਦਾਰ ਦੀ ਧੀ ਨੇ NDA ਪਾਸ ਕਰ ਰਚਿਆ ਇਤਿਹਾਸ, ਨਾਰੀ ਸ਼ਕਤੀ ਦੀ ਬਣੀ ਮਿਸਾਲ! ਦੇਸ਼ ਲਈ ਮਾਣ!

ਹਵਲਦਾਰ ਦੀ ਧੀ ਨੇ NDA ਪਾਸ ਕਰ ਰਚਿਆ ਇਤਿਹਾਸ, ਨਾਰੀ ਸ਼ਕਤੀ ਦੀ ਬਣੀ ਮਿਸਾਲ! ਦੇਸ਼ ਲਈ ਮਾਣ!

ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਕਾਰਜਕਰਤਾ ਵਿਕਾਸ ਵਰਗ-ਦੂਜਾ’ ਦਾ ਸਮਾਪਤੀ ਸਮਾਰੋਹ: ਡਾ. ਮੋਹਨ ਭਾਗਵਤ ਦਾ ਸੰਬੋਧਨ

ਜ਼ਬਰਦਸਤੀ, ਧੋਖੇ ਜਾਂ ਲਾਲਚ ਨਾਲ ਧਰਮ ਬਦਲਣਾ ਸਿੱਧਾ-ਸਿੱਧਾ ਬੇਇਨਸਾਫ਼ੀ – RSS ਮੁਖੀ ਡਾ. ਮੋਹਨ ਭਾਗਵਤ

“Operation Sindoor ‘ਚ ਉਭਰਿਆ ਲੋਕਤੰਤਰ, ਬਹਾਦਰੀ ਅਤੇ ਏਕਤਾ ਦਾ ਪ੍ਰਤੀਬਿੰਬ” || Pahalgam || Mohan Bhagwat

“Operation Sindoor ‘ਚ ਉਭਰਿਆ ਲੋਕਤੰਤਰ, ਬਹਾਦਰੀ ਅਤੇ ਏਕਤਾ ਦਾ ਪ੍ਰਤੀਬਿੰਬ” || Pahalgam || Mohan Bhagwat

RSS ‘ਕਾਰਜਕਰਤਾ ਵਿਕਾਸ ਵਰਗ-2’ ਪ੍ਰੋਗਰਾਮ: ਜਾਣੋ ਮੁੱਖ ਮਹਿਮਾਨ ਅਰਵਿੰਦ ਨੇਤਾਮ ਨੇ ਕੀ ਕਿਹਾ?

RSS ‘ਕਾਰਜਕਰਤਾ ਵਿਕਾਸ ਵਰਗ-2’ ਪ੍ਰੋਗਰਾਮ: ਜਾਣੋ ਮੁੱਖ ਮਹਿਮਾਨ ਅਰਵਿੰਦ ਨੇਤਾਮ ਨੇ ਕੀ ਕਿਹਾ?

ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਕਾਰਜਕਰਤਾ ਵਿਕਾਸ ਵਰਗ-ਦੂਜਾ’ ਦਾ ਸਮਾਪਤੀ ਸਮਾਰੋਹ: ਡਾ. ਮੋਹਨ ਭਾਗਵਤ ਦਾ ਸੰਬੋਧਨ

ਰਾਸ਼ਟਰੀ ਸਵੈਮਸੇਵਕ ਸੰਘ ਦੇ ‘ਕਾਰਜਕਰਤਾ ਵਿਕਾਸ ਵਰਗ-ਦੂਜਾ’ ਦਾ ਸਮਾਪਤੀ ਸਮਾਰੋਹ: ਡਾ. ਮੋਹਨ ਭਾਗਵਤ ਦਾ ਸੰਬੋਧਨ

ਆਰਐਸਐਸ ਦਾ ‘ਕਾਰਜਕਰਤਾ ਵਿਕਾਸ ਵਰਗ’ – ਇੱਕ ਸਮਾਪਤੀ ਸਮਾਰੋਹ, ਜਾਣੋ ਕੀ ਬੋਲੇ ਸ਼੍ਰੀ ਸਰਸੰਘਚਾਲਕ ਮੋਹਨ ਭਾਗਵਤ

ਆਰਐਸਐਸ ਦਾ ‘ਕਾਰਜਕਰਤਾ ਵਿਕਾਸ ਵਰਗ’ – ਇੱਕ ਸਮਾਪਤੀ ਸਮਾਰੋਹ, ਜਾਣੋ ਕੀ ਬੋਲੇ ਸ਼੍ਰੀ ਸਰਸੰਘਚਾਲਕ ਮੋਹਨ ਭਾਗਵਤ

Today Top News || ਅੱਜ ਦੀਆਂ ਅਹਿਮ ਖ਼ਬਰਾਂ

Today Top News || ਅੱਜ ਦੀਆਂ ਅਹਿਮ ਖ਼ਬਰਾਂ || Raman Arora || PM Modi || Harjinder Singh Dhami

  • Home
  • About Us
  • Contact Us
  • Privacy Policy
  • Terms & Conditions
  • Disclaimer
  • Sitemap

Copyright © Punjabi-Khabaran, 2024 - All Rights Reserved.

No Result
View All Result
  • ਰਾਸ਼ਟਰੀ
  • ਰਾਜ
  • ਅੰਤਰਰਾਸ਼ਟਰੀ
  • ਵੀਡੀਓਜ਼
  • ਰਾਜਨੀਤੀ
  • ਕਾਰੋਬਾਰ
  • ਮਨੋਰੰਜਨ
  • ਖੇਡ
  • Opinion
    • ਜੀਵਨ ਸ਼ੈਲੀ
  • About & Policies
    • About Us
    • Contact Us
    • Privacy Policy
    • Terms & Conditions
    • Disclaimer
    • Sitemap

Copyright © Punjabi-Khabaran, 2024 - All Rights Reserved.