Chandigarh News: ਬੰਧਨ ਬੈਂਕ ਨੇ ਵਿੱਤੀ ਸਾਲ 2024-25 ਦੀ ਦੂਜੀ ਤਿਮਾਹੀ ਦੇ ਲਈ ਆਪਣੇ ਵਿੱਤੀ ਨਤੀਜ਼ਿਆਂ ਦਾ ਐਲਾਨ ਕੀਤਾ। ਬੈਂਕ ਦਾ ਕੁੱਲ ਕਾਰੋਬਾਰ 24% ਵਧ ਕੇ 2.73 ਲੱਖ ਕਰੋੜ ਰੁਪਏ ’ਤੇ ਪਹੁੰਚਿਆ ਗਿਆ। ਕੁੱਲ ਜ਼ਮਾ ਵਿੱਚ ਖੁਦਰਾ ਹਿੱਸੇਦਾਰੀ ਹੁਣ ਲਗਭਗ 68% ਹੈ। ਪਿਛਲੀ ਤਿਮਾਹੀ ਵਿੱਚ ਦੇਖੀ ਗਈ ਉਤਸਾਹਜਨਕ ਵਾਧਾ ਵਿਤਰਣ ਕਾਰੋਬਾਰੀ ਕੁਸ਼ਲਤਾ ਅਤੇ ਅਨੁਕੂਲ ਸੰਚਾਲਨ ਵਾਤਾਵਰਣ ਵਿੱਚ ਇਸਦੇ ਵਿਸਥਾਰ ਨਾਲ ਪ੍ਰੇਰਿਤ ਹੈ।
ਬੈਂਕ ਹੁਣ ਭਾਰਤ ਵਿੱਚ 6300 ਬੈਂਕਿੰਗ ਆਉਟਲੇਟਸ ਦੁਆਰਾ 3.5 ਕਰੋੜ ਤੋਂ ਜ਼ਿਆਦਾ ਗਾਹਕਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ। ਬੰਧਨ ਬੈਂਕ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਕੁੱਲ ਗਿਣਤੀ ਹੁਣ ਲਗਭਗ 80000 ਹੈ। ਵਿੱਤੀ ਸਾਲ 25 ਦੀ ਦੂਜੀ ਤਿਮਾਹੀ ਦੇ ਦੌਰਾਨ ਬੈਂਕ ਦੀ ਜ਼ਮਾ ਰਾਸ਼ੀ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 27% ਦਾ ਵਾਧਾ ਹੋਇਆ। ਕੁੱਲ ਜ਼ਮਾ ਰਾਸ਼ੀ ਹੁਣ 1.43 ਲੱਖ ਕਰੋੜ ਰੁਪਏ ਹੋ ਗਈ ਹੈ ਜਦਕਿ ਕੁੱਲ ਪੇਸ਼ਗੀ ਰਾਸ਼ੀ 1.31 ਲੱਖ ਕਰੋੜ ਰੁਪਏ ਹੈ। ਚਾਲੂ ਖਾਤਾ ਅਤੇ ਬੱਚਤ ਖਾਤਾ (ਸੀ.ਏ.ਐੱਸ.ਏ) ਅਨੁਪਾਤ ਕੁੱਲ ਜ਼ਮਾ ਰਾਸ਼ੀ ਦਾ 33.2% ਹੈ। ਬੈਂਕ ਦੀ ਸਥਿਰਤਾ ਦਾ ਸੂਚਕ ਪੁੰਜੀ ਪੁਰਤੀ ਅਨੁਪਾਤ (ਸੀ.ਏ.ਆਰ) 15.6% ਹੈ ਜੋ ਰੈਗੂਲੇਟਰੀ ਲੋੜ ਤੋਂ ਜ਼ਿਆਦਾ ਹੈ।
ਬੈਂਕ ਦੇ ਪ੍ਰਦਰਸ਼ਨ ’ਤੇ ਬੋਲਦੇ ਹੋਏ ਐਮ.ਡੀ ਅਤੇ ਸੀ.ਈ.ਓ (ਅੰਤਰਿਮ) ਰਤਨ ਕੁਮਾਰ ਕੇਸ਼ ਨੇ ਕਿਹਾ ‘‘ਦੂਜੀ ਤਿਮਾਹੀ ਵਿੱਚ ਬੰਧਨ ਬੈਂਕ ਦਾ ਮਜ਼ਬੂਤ ਪ੍ਰਦਰਸ਼ਨ ਪ੍ਰਭਾਵੀ ਜੋਖਿਮ ਪ੍ਰਬੰਧਨ ਅਤੇ ਅਨੁਪਾਲਨ ’ਤੇ ਸਾਡੇ ਫੋਕਸ ਦੇ ਨਾਲ ਗੁਣਵੱਤਾ ਵਾਧੇ ਵਿੱਚ ਗਤੀ ਨੂੰ ਦਰਸ਼ਾਉਂਦਾ ਹੈ। ਸਾਡੀ ਸਫਲਤਾ ਸਾਡੇ ਗਾਹਕਾਂ ਦੇ ਵਿਸ਼ਵਾਸ ਅਤੇ ਸਾਡੇ ਕਰਮਚਾਰੀਆਂ ਦੇ ਸਮਰਪਣ ’ਤੇ ਅਧਾਰਿਤ ਹੈ। ਤਕਨਾਲੋਜੀ ਵਿੱਚ ਨਵੀਨਤਾ ’ਤੇ ਧਿਆਨ ਕੇਂਦਰਿਤ ਕਰਕੇ ਸਾਡੀ ਪ੍ਰਕਿਰਿਆਵਾਂ ਨੂੰ ਸ਼ੁੱਧ ਕਰਕੇ ਅਤੇ ਉਤਪਾਦਾਂ ਅਤੇ ਲੋਕਾਂ ਦੀ ਸਮਰੱਥਾਵਾਂ ਨੂੰ ਵਧਾ ਕੇ ਅਸੀਂ ਬੰਧਨ ਬੈਂਕ 2.0 ਦੇ ਲਈ ਵਿਕਾਸ ਦੇ ਅਗਲੇ ਪੜਾਅ ਨੂੰ ਅੱਗੇ ਵਧਾਉਣ ਲਈ ਚੰਗੀ ਸਥਿਤੀ ਵਿੱਚ ਹਾਂ।’’
ਬੈਂਕ ਆਪਣੀਆਂ ਸੰਪਤੀਆਂ ਵਿੱਚ ਵਿਭਿੰਨਤਾ ਲਿਆਉਣ ਲਈ ਵਚਨਬੱਧ ਹੈ ਜਿਸਦਾ ਸਪੱਸ਼ਟ ਧਿਆਨ ਆਪਣੇ ਖੁਦਰਾ ਪੋਰਟਫੋਲੀਓ ਦੇ ਵਿਸਥਾਰ ’ਤੇ ਹੈ। ਜ਼ਿਆਦਾ ਤੋਂ ਜ਼ਿਆਦਾ ਡਿਜੀਟਲੀਕਰਨ ਇੱਕ ਪ੍ਰਮੁੱਖ ਪਹਿਲਕਦਮੀ ਹੈ ਜਿਸਦਾ ਉਦੇਸ਼ ਉਤਪਾਦਕਤਾ ਅਤੇ ਕੁਸ਼ਲਾ ਨੂੰ ਉਤਸ਼ਾਹਿਤ ਕਰਨ ਹੈ ਨਾਲ ਹੀ ਸਮੁੱਚੇ ਗਾਹਕ ਅਨੁਭਵ ਨੂੰ ਵਧੀਆ ਬਨਾਉਣਾ ਹੈ। ਹਾਲ ਦੇ ਮਹੀਨਿਆਂ ਵਿੱਚ ਬੈਂਕ ਨੇ ਕਈ ਨਵੇਂ ਉਤਪਾਦ ਲਾਂਚ ਕੀਤੇ ਹਨ ਜਿਨ੍ਹਾਂ ਵਿੱਚ ਵਿਆਪਕ ਸੇਵਾਵਾਂ ਪੇਂਸ਼ਨ ਯੋਜਨਾਵਾਂ ਅਵਨੀ ਬੱਚਤ ਖਾਤਾ ਅਤੇ ਜੀ.ਐੱਸ.ਟੀ ਭੁਗਤਾਨ ਸੇਵਾ ਸ਼ਾਮਿਲ ਹੈ।
ਹਿੰਦੂਸਥਾਨ ਸਮਾਚਾਰ