New Delhi: ਘਰੇਲੂ ਸ਼ੇਅਰ ਬਾਜ਼ਾਰ ਵਿੱਚ ਸ਼ੁਰੂਆਤੀ ਕਾਰੋਬਾਰ ਤੋਂ ਦਬਾਅ ਨਜ਼ਰ ਆ ਰਿਹਾ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਾਮੂਲੀ ਮਜ਼ਬੂਤੀ ਨਾਲ ਹੋਈ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਖਰੀਦਦਾਰੀ ਦੇ ਸਮਰਥਨ ਨਾਲ ਸ਼ੇਅਰ ਬਾਜ਼ਾਰ ‘ਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ ਪਰ ਇਸ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ਡਿੱਗਦੇ ਚਲੇ ਗਏ।
ਕਾਰੋਬਾਰ ਦੋਰਾਨ ਫਿਲਹਾਲ ਸੈਂਸੈਕਸ 627.62 ਅੰਕ ਭਾਵ 0.78 ਫੀਸਦੀ ਦੀ ਗਿਰਾਵਟ ਨਾਲ 79,437.54 ਅੰਕ ਦੇ ਪੱਧਰ ’ਤੇ ਅਤੇ ਨਿਫਟੀ 247.05 ਅੰਕ ਭਾਵ 1.01 ਫੀਸਦੀ ਦੀ ਗਿਰਾਵਟ ਨਾਲ 24,152.35 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ। ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਆਈ.ਟੀ.ਸੀ., ਐਕਸਿਸ ਬੈਂਕ, ਏਸ਼ੀਅਨ ਪੇਂਟਸ, ਬ੍ਰਿਟਾਨੀਆ ਅਤੇ ਐਚਸੀਐਲ ਟੈਕਨਾਲੋਜੀ ਦੇ ਸ਼ੇਅਰ 3.93 ਫੀਸਦੀ ਤੋਂ 0.75 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਇੰਡਸਇੰਡ ਬੈਂਕ, ਐੱਨ.ਟੀ.ਪੀ.ਸੀ., ਹੀਰੋ ਮੋਟੋਕਾਰਪ, ਮਹਿੰਦਰਾ ਐਂਡ ਮਹਿੰਦਰਾ ਅਤੇ ਕੋਲ ਇੰਡੀਆ ਦੇ ਸ਼ੇਅਰ 14.63 ਫੀਸਦੀ ਤੋਂ 2.14 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ।
ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 12 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 18 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਸਨ। ਨਿਫਟੀ ‘ਚ ਸ਼ਾਮਲ 50 ਸ਼ੇਅਰਾਂ ‘ਚੋਂ 13 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 37 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 122.18 ਅੰਕਾਂ ਦੀ ਮਜ਼ਬੂਤੀ ਨਾਲ 80,187.34 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਇਹ ਸੂਚਕਾਂਕ ਖਰੀਦਦਾਰੀ ਦੇ ਸਹਾਰੇ 80,253.19 ਅੰਕਾਂ ਦੀ ਛਾਲ ਮਾਰ ਗਿਆ। ਹਾਲਾਂਕਿ ਇਸ ਤੋਂ ਬਾਅਦ ਬਾਜ਼ਾਰ ‘ਚ ਬਿਕਵਾਲੀ ਸ਼ੁਰੂ ਹੋ ਗਈ, ਜਿਸ ਕਾਰਨ ਸੂਚਕ ਅੰਕ ਆਪਣੇ ਸਾਰੇ ਲਾਭ ਗੁਆ ਕੇ ਲਾਲ ਨਿਸ਼ਾਨ ‘ਤੇ ਆ ਗਿਆ।
ਸੈਂਸੈਕਸ ਦੀ ਤਰ੍ਹਾਂ ਹੀ ਐਨਐਸਈ ਨਿਫਟੀ ਨੇ ਵੀ ਅੱਜ 18.65 ਅੰਕਾਂ ਦੀ ਮਜ਼ਬੂਤੀ ਨਾਲ 24,418.05 ਅੰਕਾਂ ਦੇ ਪੱਧਰ ‘ਤੇ ਅੱਜ ਕਾਰੋਬਾਰ ਸ਼ੁਰੂ ਕਰਦਾ ਹੈ। ਬਾਜ਼ਾਰ ਖੁੱਲ੍ਹਣ ਤੋਂ ਬਾਅਦ ਖਰੀਦਦਾਰੀ ਦੇ ਸਹਾਰੇ ਇਹ ਸੂਚਕਾਂਕ 24,440.25 ਅੰਕਾਂ ਦੀ ਛਾਲ ਮਾਰ ਗਿਆ ਪਰ ਇਸ ਤੋਂ ਬਾਅਦ ਮੁਨਾਫਾ ਬੁਕਿੰਗ ਸ਼ੁਰੂ ਹੋਣ ਨਾਲ ਇਹ ਸੂਚਕਾਂਕ ਵੀ ਲਾਲ ਨਿਸ਼ਾਨ ‘ਤੇ ਆ ਗਿਆ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 16.82 ਅੰਕ ਜਾਂ 0.02 ਫੀਸਦੀ ਦੀ ਗਿਰਾਵਟ ਨਾਲ 80,065.16 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 36.10 ਅੰਕ ਜਾਂ 0.15 ਫੀਸਦੀ ਦੀ ਕਮਜ਼ੋਰੀ ਨਾਲ 24,399.40 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ