Thursday, May 23, 2024

Logo
Loading...
google-add

ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਲੜੇਗੀ BJP ਦੀ ਟਿਕਟ ‘ਤੇ ਚੋਣ

Editor | 17:49 PM, Tue Dec 19, 2023

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਚੋਣ ਲੜਨ ਨੂੰ ਲੈ ਕੇ ਲਗਾਤਾਰ ਚਰਚਾਵਾਂ ਚੱਲ ਰਹੀਆਂ ਹਨ। ਹਾਲਾਂਕਿ ਹੁਣ ਉਸ ਦੇ ਪਿਤਾ ਦੇ ਸਾਹਮਣੇ ਆਏ ਬਿਆਨ ਨਾਲ ਇਨ੍ਹਾਂ ਚਰਚਾਵਾਂ ‘ਤੇ ਵਿਰਾਮ ਲੱਗ ਗਿਆ ਹੈ। ਕੰਗਨਾ ਦੇ ਪਿਤਾ ਨੇ ਸਵੀਕਾਰ ਕਰ ਲਿਆ ਹੈ ਕਿ ਉਹ ਲੋਕ ਸਭਾ ਚੋਣ ਲੜੇਗੀ।


ਅਦਾਕਾਰਾ ਕੰਗਨਾ ਰਣੌਤ ਦੇ ਪਿਤਾ ਅਮਰਦੀਪ ਨੇ ਸਪੱਸ਼ਟ ਕੀਤਾ ਹੈ ਕਿ ਕੰਗਨਾ ਭਾਜਪਾ ਦੀ ਟਿਕਟ ‘ਤੇ ਹੀ ਚੋਣ ਲੜੇਗੀ, ਪਰ ਪਾਰਟੀ ਲੀਡਰਸ਼ਿਪ ਨੇ ਫੈਸਲਾ ਕਰਨਾ ਹੈ ਕਿ ਉਹ ਕਿੱਥੋਂ ਚੋਣ ਲੜੇਗੀ। ਵੱਡੀ ਗੱਲ ਇਹ ਹੈ ਕਿ ਕੰਗਨਾ ਨੇ ਦੋ ਦਿਨ ਪਹਿਲਾਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਕੁੱਲੂ ਸਥਿਤ ਉਨ੍ਹਾਂ ਦੇ ਘਰ ਮੁਲਾਕਾਤ ਵੀ ਕੀਤੀ ਸੀ। ਮੀਟਿੰਗ ਤੋਂ ਬਾਅਦ ਉਸ ਦੇ ਚੋਣ ਲੜਨ ਦੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਸੀ, ਪਰ ਹੁਣ ਉਸ ਦੇ ਪਿਤਾ ਨੇ ਸਾਫ਼ ਕਰ ਦਿੱਤਾ ਹੈ ਕਿ ਕੰਗਨਾ ਚੋਣ ਲੜੇਗੀ।


ਜ਼ਿਕਰਯੋਗ ਹੈ ਕਿ ਫਿਲਮ ਅਦਾਕਾਰਾ ਕੰਗਨਾ ਰਣੌਤ ਮੂਲ ਤੌਰ ‘ਤੇ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿਧਾਨ ਸਭਾ ਹਲਕੇ ਦੇ ਪਿੰਡ ਭੰਬਲਾ ਦੀ ਰਹਿਣ ਵਾਲੀ ਹੈ। ਕੁਝ ਮਹੀਨੇ ਪਹਿਲਾਂ ਕੰਗਨਾ ਰਣੌਤ ਨੇ ਗੁਜਰਾਤ ਦੇ ਦਵਾਰਕਾ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਕੀਤਾ ਸੀ ਕਿ ਜੇਕਰ ਭਗਵਾਨ ਦੀ ਕਿਰਪਾ ਰਹੀ ਤਾਂ ਉਹ ਜ਼ਰੂਰ ਚੋਣ ਲੜੇਗੀ। ਇਸ ਤੋਂ ਬਾਅਦ ਕੰਗਨਾ ਦੇ ਚੋਣ ਲੜਨ ਦੀਆਂ ਖਬਰਾਂ ਦਾ ਬਾਜ਼ਾਰ ਗਰਮ ਹੋ ਗਿਆ ਸੀ।


  • Trending Tag

  • No Trending Add This News
google-add
google-add
google-add

ਟੈਲੀਵਿਜ਼ਨ

ਵੈਬ ਸੀਰੀਜ਼

google-add

ਲਾਈਫ ਸਟਾਇਲ