BREAKING : ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਉੱਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ‘ਚ ਪੈਂਦੇ ਨਾਨਕਮੱਤਾ ਗੁਰਦੁਆਰੇ ਸਾਹਿਬ ਦੇ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਤਰਸੇਮ ਸਿੰਘ ਤੜਕੇ ਸਵੇਰੇ ਡੇਰੇ ਤੋਂ ਬਾਹਰ ਸੈਰ ਕਰਨ ਗਏ ਹੋਏ ਸਨ ਅਤੇ ਉੱਥੇ ਦੋ ਮੋਟਰ ਸਾਈਕਲ ਸਵਾਰ ਬਦਮਾਸ਼ ਪਹਿਲਾਂ ਤੋਂ ਹੀ ਘਾਤ ਲੈ ਕੇ ਬੈਠੇ ਹੋਏ ਸਨ, ਜਿਵੇਂ ਹੀ ਬਾਬਾ ਤਰਸੇਮ ਸਿੰਘ ਉੱਥੋਂ ਲੰਘ ਰਹੇ ਸਨ ਤਾਂ ਮੋਟਰ ਸਾਈਕਲ ਸਵਾਰਾਂ ਨੇ ਉਨ੍ਹਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚ ਬਾਬਾ ਤਰਸੇਮ ਸਿੰਘ ਗੰਭੀਰ ਜ਼ਖ਼ਮੀ ਹੋ ਗਏ।
ਇਸ ਘਟਨਾ ਤੋਂ ਬਾਅਦ ਤਰਸੇਮ ਸਿੰਘ ਦੇ ਸਮਰਥਕਾਂ ਨੇ ਤੁਰੰਤ ਉਨ੍ਹਾਂ ਨੂੰ ਖਟੀਮਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਤਰਾਖੰਡ ਦੇ ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਏਪੀ ਅੰਸ਼ੁਮਨ ਨੇ ਦੱਸਿਆ ਕਿ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਦੇ ਮੁਖੀ ਬਾਬਾ ਤਰਸੇਮ ਸਿੰਘ ਦੇ ਕਾਤਲਾਂ ਨੂੰ ਫੜਨ ਲਈ ਐਸਟੀਐਫ ਦੇ ਨਾਲ ਕਈ ਪੁਲਿਸ ਟੀਮਾਂ ਤੈਨਾਤ ਕਰ ਦਿੱਤੀਆਂ ਗਈਆਂ ਹਨ।
Trending Tag
Apple ਆਈਫੋਨ ਨਿਰਮਾਤਾ ਕੰਪਨੀ ਭਾਰਤ 'ਚ ਕਰੇਗੀ 1.5 ਅਰਬ ਡਾਲਰ ਦੀ Investment
ਦੇਸ਼ ਦੇ ਕਰੀਬ 21 ਸੂਬਿਆਂ ਨੂੰ ਕਰਜ਼ੇ ਦਾ ਸਹਾਰਾ, ਪੰਜਾਬ ਵਿਚ ਆਮਦਨ ਅਤੇ ਖਰਚੇ ਦਾ ਅੰਤਰ 90% ਵਧਿਆ
ਅੰਮ੍ਰਿਤਸਰ-ਜੈਪੁਰ ਹਵਾਈ ਅੱਡੇ ‘ਤੇ ਫੜੀ ਗਈ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ
ਪੰਜਾਬ ਦੇ ਸਕੂਲਾਂ 'ਚ ਅੱਜ PTM, ਮਾਪਿਆਂ ਨੂੰ ਸੌਂਪਿਆ ਜਾਵੇਗਾ Report Card
ਮੰਤਰੀ ਧਾਲੀਵਾਲ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਜਲੰਧਰ ਤੋਂ 'ਆਪ' ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ 'ਚ ਹੋਏ ਸ਼ਾਮਲ
Breaking : ਕਾਂਗਰਸ ਨੂੰ ਵੱਡਾ ਝਟਕਾ, MP ਰਵਨੀਤ ਬਿੱਟੂ ਭਾਜਪਾ 'ਚ ਹੋਏ ਸ਼ਾਮਲ
ਬ੍ਰੇਕਿੰਗ : ਪੰਜਾਬ 'ਚ ਇਕੱਲੇ ਚੋਣਾਂ ਲੜੇਗੀ ਭਾਜਪਾ, ਸੁਨੀਲ ਜਾਖੜ ਨੇ ਕੀਤਾ ਐਲਾਨ
ਕੇਜਰੀਵਾਲ ਦੇ CM ਅਹੁਦੇ ਤੋਂ ਅਸਤੀਫ਼ੇ ਦੀ ਮੰਗ ਨੂੰ ਲੈ ਕੇ BJP ਦਿੱਲੀ 'ਚ ਕਰ ਰਹੀ ਪ੍ਰਦਰਸ਼ਨ