India Canada Row: ਕੈਨੇਡਾ ਵੱਲੋਂ ਭਾਰਤ ‘ਤੇ ਕਈ ਗੰਭੀਰ ਇਲਜ਼ਾਨ ਲਾਏ ਗਏ ਹਨ। ਪਰ ਹੁਣ ਭਾਰਤ ਨੇ ਬਦਲੇ ਵਿਚ ਕੈਨੇਡਾ ‘ਤੇ ਇਸ ਸਭ ਦੇ ਪਿੱਛੇ ਸਿਆਸੀ ਮੰਤਵਾਂ ਹੋਣ ਦਾ ਦੋਸ਼ ਲਾਇਆ ਹੈ। ਇਸ ਦੇ ਨਾਲ ਹੀ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਤੇ ਇੱਕ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਵੀ ਕਿਹਾ ਸੀ।
ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ‘ਤੇ ਇਕ ਹੋਰ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਕੈਨੇਡਾ ਕੋਲ ਭਾਰਤ ਦੀਆਂ ਹਵਾਲਗੀ ਦੀਆਂ ਘੱਟੋ-ਘੱਟ 26 ਬੇਨਤੀਆਂ ਪੈਂਡਿੰਗ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, “ਇਹ ਪਿਛਲੇ ਦਹਾਕੇ ਜਾਂ ਇਸ ਤੋਂ ਵੱਧ ਸਮੇਂ ਤੋਂ ਲਟਕ ਰਹੇ ਹਨ। ਦਸਣਯੋਗ ਹੈ ਕਿ ਕੈਨੇਡਾ ਵਿਚ ਇਕ ਸਿੱਖ ਵੱਖਵਾਦੀ ਨੇਤਾ ਦੇ ਕਤਲ ਨਾਲ ਭਾਰਤ ਨੂੰ ਜੋੜਨ ਤੋਂ ਬਾਅਦ ਇਸ ਹਫਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧ ਵਿਗੜ ਗਏ ਹਨ।
#WATCH | MEA spokesperson Randhir Jaiswal says, “We had shared some requests with the Canadian side for the arrest of those from Lawrence Bishnoi’s gang. They haven’t taken any action on our core concerns. There is a political motive also behind this.” pic.twitter.com/sK8dbQk13l
— ANI (@ANI) October 17, 2024
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਕੈਨੇਡਾ ਤੋਂ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀ ਹਵਾਲਗੀ ਦੀ ਮੰਗ ਕਰ ਰਹੇ ਹਾਂ। ਹਵਾਲਗੀ ਦੀਆਂ 26 ਬੇਨਤੀਆਂ ਇੱਕ ਦਹਾਕੇ ਤੋਂ ਪੈਂਡਿੰਗ ਹਨ। ਜੈਸਵਾਲ ਨੇ ਕਿਹਾ, “ਸਾਨੂੰ ਇਹ ਬਹੁਤ ਅਜੀਬ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਡਿਪੋਰਟ ਕਰਨ ਲਈ ਕਿਹਾ ਸੀ, ਕੈਨੇਡੀਅਨ ਪੁਲਸ ਹੁਣ ਦਾਅਵਾ ਕਰ ਰਹੀ ਹੈ ਕਿ ਉਹ ਕੈਨੇਡਾ ਵਿੱਚ ਅਪਰਾਧ ਕਰ ਰਹੇ ਹਨ, ਜਿਸ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।” ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘ਅਸੀਂ ਲਾਰੇਂਸ ਬਿਸ਼ਨੋਈ ਦੇ ਗਿਰੋਹ ਦੇ ਮੈਂਬਰਾਂ ਦੀ ਗ੍ਰਿਫਤਾਰੀ ਲਈ ਕੈਨੇਡੀਅਨ ਪੱਖ ਨਾਲ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ ਸਨ। ਉਨ੍ਹਾਂ ਨੇ ਸਾਡੀਆਂ ਮੁੱਖ ਚਿੰਤਾਵਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਪਿੱਛੇ ਵੀ ਇੱਕ ਸਿਆਸੀ ਮੰਤਵ ਹੈ।