Chandigarh News: ਹਰਿਆਣਾ ਦੇ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੀ ਮੌਜੂਦਗੀ ‘ਚ ਬੁੱਧਵਾਰ ਨੂੰ ਪੰਚਕੂਲਾ ਸਥਿਤ ਭਾਜਪਾ ਹੈੱਡਕੁਆਰਟਰ ‘ਚ ਵਿਧਾਇਕ ਦਲ ਦੀ ਬੈਠਕ ‘ਚ ਇਹ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪੰਚਕੂਲਾ ‘ਚ ਹੀ ਵਿਧਾਨ ਸਭਾ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਅਮਿਤ ਸ਼ਾਹ ਨੇ ਨਾਇਬ ਸੈਣੀ ਨੂੰ ਹਰਿਆਣਾ ‘ਚ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਸੀ।
Nayab Singh Saini chosen as leader of Haryana BJP Legislature Party; to take oath as Haryana CM for the second time tomorrow, October 17 pic.twitter.com/t8lJRaUCi0
— ANI (@ANI) October 16, 2024
#WATCH | Nayab Singh Saini chosen as the leader of Haryana BJP Legislative party; to take oath as Haryana CM for the second time tomorrow, October 17 pic.twitter.com/qnwAvr3DL1
— ANI (@ANI) October 16, 2024
ਇਸ ਵਾਰ ਨਾਇਬ ਸੈਣੀ ਨੇ ਆਪਣਾ ਪੁਰਾਣਾ ਹਲਕਾ ਨਰਾਇਣਗੜ੍ਹ ਛੱਡ ਕੇ ਲਾਡਵਾ ਤੋਂ ਚੋਣ ਲੜੀ ਅਤੇ ਉਨ੍ਹਾਂ ਨੇ ਕਾਂਗਰਸ ਦੇ ਮੇਵਾ ਸਿੰਘ ਨੂੰ 16,054 ਵੋਟਾਂ ਨਾਲ ਹਰਾਇਆ। ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਅੱਜ ਕੇਂਦਰੀ ਆਬਜ਼ਰਵਰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੋਹਨ ਯਾਦਵ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਨਰਵਾਣਾ ਦੇ ਵਿਧਾਇਕ ਕ੍ਰਿਸ਼ਨ ਬੇਦੀ ਅਤੇ ਅੰਬਾਲਾ ਛਾਉਣੀ ਦੇ ਵਿਧਾਇਕ ਅਨਿਲ ਵਿੱਜ ਨੇ ਨਾਇਬ ਸੈਣੀ ਨੂੰ ਵਿਧਾਇਕ ਦਲ ਦਾ ਆਗੂ ਚੁਣਨ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਸਾਰੇ ਵਿਧਾਇਕਾਂ ਨੇ ਪ੍ਰਵਾਨ ਕਰ ਲਿਆ ਅਤੇ ਪਾਸ ਕਰ ਦਿੱਤਾ।
ਕਰੀਬ 15 ਮਿੰਟ ਚੱਲੀ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਨਾਇਬ ਸੈਣੀ ਨੂੰ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਦਾ ਰਸਮੀ ਐਲਾਨ ਕੀਤਾ। ਇਸ ਤੋਂ ਪਹਿਲਾਂ ਸਾਲ 2019 ‘ਚ ਸੀਨੀਅਰ ਨੇਤਾ ਅਨਿਲ ਵਿਜ ਅਤੇ ਕੰਵਰ ਪਾਲ ਤਤਕਾਲੀ ਮੁੱਖ ਮੰਤਰੀ ਮਨੋਹਰ ਲਾਲ ਦੇ ਪ੍ਰਸਤਾਵਕ ਬਣੇ ਸਨ, ਇਸ ਮੌਕੇ ‘ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ, ਮਨੋਹਰ ਲਾਲ ਵੀ ਆਏ ਸਨ , ਬਿਪਲਬ ਕੁਮਾਰ ਦੇਬ, ਸਤੀਸ਼ ਪੂਨੀਆ, ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਸਮੇਤ ਕਈ ਵੱਡੇ ਆਗੂ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ