Morigaon News: ਮੋਰੀਗਾਓਂ ਜਿਲ੍ਹਾ ਜੇਲ੍ਹ ਤੋਂ ਸ਼ੁੱਕਰਵਾਰ ਤੜਕੇ ਪੰਜ ਅੰਡਰ ਟਰਾਇਲ ਕੈਦੀ ਫਰਾਰ ਹੋ ਗਏ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਦੀਆਂ ਨੇ 20 ਫੁੱਟ ਉੱਚੀ ਜੇਲ੍ਹ ਦੀ ਕੰਧ ਨੂੰ ਟੱਪਣ ਲਈ ਲੁੰਗੀ ਅਤੇ ਚਾਦਰਾਂ ਦੀ ਵਰਤੋਂ ਕੀਤੀ। ਕੈਦੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਫਰਾਰ ਹੋਏ ਕੈਦੀਆਂ ਦੀ ਪਛਾਣ ਸੈਫੂਦੀਨ, ਜ਼ਿਆਰੁਲ ਇਸਲਾਮ, ਨੂਰ ਇਸਲਾਮ, ਮਾਫੀਦੁਲ ਅਤੇ ਅਬਦੁਲ ਰਸ਼ੀਦ ਵਜੋਂ ਹੋਈ ਹੈ। ਇਹ ਸਾਰੇ ਕੈਦੀ ਪੋਸਕੋ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ। ਪੰਜੇ ਕੈਦੀ ਜੇਲ੍ਹ ਅੰਦਰੋਂ ਬੈਰਕ ਦੀ ਰਾਡ ਤੋੜ ਕੇ ਬੈਰਕ ਤੋਂ ਬਾਹਰ ਆ ਗਏ। ਦੱਸਿਆ ਜਾ ਰਿਹਾ ਹੈ ਕਿ ਜੇਲ ਵੱਲੋਂ ਕੈਦੀਆਂ ਨੂੰ ਦਿੱਤੇ ਗਏ ਕੰਬਲ, ਲੁੰਗੀ ਅਤੇ ਚਾਦਰਾਂ ਨੂੰ ਬੰਨ੍ਹ ਕੇ ਉਹ ਜੇਲ ਦੀ 20 ਫੁੱਟ ਉੱਚੀ ਕੰਧ ਟੱਪ ਕੇ ਫਰਾਰ ਹੋ ਗਏ। ਪਤਾ ਲੱਗਾ ਹੈ ਕਿ ਅੱਜ ਕਰੀਬ 2 ਵਜੇ ਕੈਦੀ ਫਰਾਰ ਹੋਏ ਹਨ।
ਮੋਰੀਗਾਂਵ ਦੇ ਐਸਪੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ