Mumbai News: ਨਾਸਿਕ ਜ਼ਿਲ੍ਹੇ ਦੇ ਆਰਟਲਰੀ ਸੈਂਟਰ ਵਿੱਚ ਸਿਖਲਾਈ ਸੈਸ਼ਨ ਦੌਰਾਨ ਇੱਕ ਤੋਪ ਦਾ ਗੋਲਾ ਅਚਾਨਕ ਫਟਣ ਨਾਲ ਦੋ ਅਗਨੀਵੀਰਾਂ ਦੀ ਮੌਤ ਹੋ ਗਈ। ਇਸ ਘਟਨਾ ‘ਚ ਇਕ ਅਗਨੀਵੀਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੇਵਲਾਲੀ ਕੈਂਪ ਪੁਲਿਸ ਥਾਣੇ ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਮੁਤਾਬਕ ਦੇਸ਼ ਵਿੱਚ ਅਗਨੀਪਥ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਹੀ ਅਗਨੀਵੀਰ ਇਸ ਖੇਤਰ ਵਿੱਚ ਸਿਖਲਾਈ ਲੈ ਰਹੇ ਹਨ। ਵੀਰਵਾਰ ਨੂੰ ਜਵਾਨਾਂ ਦੇ ਇੱਕ ਬੈਸ ਨੂੰ ਅਭਿਆਸ ਲਈ ਸ਼ਿੰਗਵੇ ਬਹੁਲਾਲਾ ਫਾਇਰਿੰਗ ਰੇਂਜ ਲਿਆਂਦਾ ਗਿਆ ਸੀ। ਇਸ ਜਗ੍ਹਾ ‘ਤੇ ਦੋ ਅਗਨੀਵੀਰਾਂ ਨੂੰ ਤੋਪ ਦੇ ਗੋਲੇ ਲੋਡ ਕਰਨ ਦੀ ਸਿਖਲਾਈ ਦਿੱਤੀ ਜਾ ਰਹੀ ਸੀ ਪਰ ਉਸੇ ਸਮੇਂ ਅਚਾਨਕ ਵੱਡਾ ਧਮਾਕਾ ਹੋ ਗਿਆ। ਧਮਾਕੇ ਦੀ ਤੀਬਰਤਾ ਇੰਨੀ ਜ਼ਬਰਦਸਤ ਸੀ ਕਿ ਬੰਬ ਦਾ ਗੋਲਾ ਦੋਹਾਂ ਜਵਾਨਾਂ ਦੇ ਸਰੀਰਾਂ ਵਿਚ ਜਾ ਵੜਿਆ ਅਤੇ ਇਕ ਜਵਾਨ ਝੁਲਸ ਗਿਆ।
ਇਸ ਘਟਨਾ ਤੋਂ ਬਾਅਦ ਤਿੰਨਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਅਗਨੀਵੀਰ ਗੋਹਿਲ ਸਿੰਘ (ਉਮਰ 20) ਅਤੇ ਸੈਫਤ ਸ਼ਿੱਤ (ਉਮਰ 21) ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਵਿੱਚ ਝੁਲਸਿਆ ਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲਿਸ ਇਸ ਘਟਨਾ ਦੀ ਮੁੱਢਲੀ ਜਾਂਚ ਕਰ ਰਹੀ ਹੈ, ਪਰ ਮਾਮਲੇ ਦੀ ਜਾਂਚ ਫ਼ੌਜ ਵੱਲੋਂ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ