New Delhi News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਨਵਰਾਤਰੀ ਦੇ ਪਵਿੱਤਰ ਮੌਕੇ ‘ਤੇ ਦੇਵੀ ਦੁਰਗਾ ਦੇ ਅੱਠਵੇਂ ਰੂਪ ਮਹਾਗੌਰੀ ਦੀ ਉਸਤਤ ਕੀਤੀ। ਉਨ੍ਹਾਂ ਨੇ ਐਕਸ ਹੈਂਡਲ ’ਤੇ ਲਿਖਿਆ,‘‘ ਨਵਰਾਤਰੀ ’ਚ ਮਾਂ ਮਹਾਗੌਰੀ ਨੂੰ ਚਰਨ-ਵੰਦਨ! ਦੇਵੀ ਮਾਂ ਦੀ ਕਿਰਪਾ ਨਾਲ ਉਨ੍ਹਾਂ ਦੇ ਸਾਰੇ ਭਗਤਾਂ ਦੇ ਜੀਵਨ ਵਿੱਚ ਪ੍ਰਸੰਨਤਾ ਅਤੇ ਖੁਸ਼ਹਾਲੀ ਬਣੀ ਰਹੇ। ਜ਼ਿਕਰਯੋਗ ਹੈ ਕਿ ਮਹਾਗੌਰੀ ਦਾ ਉਸਤਤ ਮੰਤਰ ਹੈ – ਸ਼ਵੇਤੇ ਵ੍ਰੁਸ਼ੇ ਸਮਰੂੜਾ ਸ਼ਵੇਤੰਬਰਾਧਾਰਾ ਸ਼ੁਚਿਹ। ਮਹਾਗੌਰੀ ਸ਼ੁਭਮ ਦਦ੍ਯਾਨਮਹਾਦੇਵਪ੍ਰਮੋਦਦਾ।
Leaving for Lao PDR to take part in the 21st ASEAN-India and 19th East Asia Summit. This is a special year as we mark a decade of our Act East Policy, which has led to substantial benefits for our nation. There will also be various bilateral meetings and interactions with various…
— Narendra Modi (@narendramodi) October 10, 2024
ਨਵਰਾਤਰੀ ਦੇ ਅੱਠਵੇਂ ਦਿਨ ਨੂੰ ਮਹਾਅਸ਼ਟਮੀ ਜਾਂ ਦੁਰਗਾ ਅਸ਼ਟਮੀ ਵੀ ਕਿਹਾ ਜਾਂਦਾ ਹੈ। ਇਸ ਦਿਨ ਮਾਂ ਦੁਰਗਾ ਦੇ ਅੱਠਵੇਂ ਰੂਪ ਮਾਂ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਉਹ ਭਗਵਾਨ ਸ਼ਿਵ ਦੀ ਅਰਧਾਂਗਿਨੀ ਹਨ। ਇਸ ਲਈ ਉਨ੍ਹਾਂ ਦੀ ਪੂਜਾ ਕਰਨ ਨਾਲ ਮਹਾਦੇਵ ਦਾ ਆਸ਼ੀਰਵਾਦ ਵੀ ਪ੍ਰਾਪਤ ਹੁੰਦਾ ਹੈ। ਇਸ ਦੌਰਾਨ ਕੰਨਿਆ ਪੂਜਨ ਦੀ ਪਰੰਪਰਾ ਵੀ ਹੈ। ਮੰਨਿਆ ਜਾਂਦਾ ਹੈ ਕਿ ਕੰਨਿਆ ਪੂਜਾ ਕਰਨ ਨਾਲ ਪਰਿਵਾਰ ਵਿੱਚ ਸੁੱਖ ਅਤੇ ਖੁਸ਼ਹਾਲੀ ਆਉਂਦੀ ਹੈ। ਨਾਲ ਹੀ ਸਾਧਕ ‘ਤੇ ਮਾਂ ਦੁਰਗਾ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ। ਇਸ ਦੌਰਾਨ ਦੇਵੀ ਦੀ ਪੂਜਾ ਵਿੱਚ ਆਰਤੀ ਕਰਨਾ ਅਤਿ ਸ਼ੁਭ ਹੁੰਦਾ ਹੈ।
ਹਿੰਦੂਸਥਾਨ ਸਮਾਚਾਰ