Jammu Kashmir Election Results 2024: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਲਦੀ ਹੀ ਸਾਹਮਣੇ ਆ ਸਕਦੇ ਹਨ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਈ। ਜੰਮੂ-ਕਸ਼ਮੀਰ ‘ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਆ ਗਏ। ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 10 ਸਾਲ ਬਾਅਦ ਹੋਈਆਂ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗਠਜੋੜ ਨੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਨੈਸ਼ਨਲ ਕਾਨਫਰੰਸ ਨੇ 42 ਅਤੇ ਕਾਂਗਰਸ ਨੇ 6 ਸੀਟਾਂ ਜਿੱਤੀਆਂ ਹਨ। ਸੀਪੀਐਮ ਨੂੰ ਵੀ ਇੱਕ ਸੀਟ ਮਿਲੀ ਹੈ। ਭਾਜਪਾ ਹੁਣ ਜੰਮੂ ਖੇਤਰ ਵਿੱਚ 29 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ। ਪੀਡੀਪੀ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ ਹਨ। ਪਹਿਲੀ ਵਾਰ ਸੀਟ ਜਿੱਤ ਕੇ ਖਾਤਾ ਵੀ ਖੋਲਿਆ। ਆਜ਼ਾਦ ਉਮੀਦਵਾਰਾਂ ਨੂੰ 6 ਸੀਟਾਂ ਮਿਲੀਆਂ ਹਨ।
“ਊਮਰ ਅਬਦੁੱਲਾ ਹੋਣਗੇ ਅਗਲੇ ਮੁੱਖ ਮੰਤਰੀ”
ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਜੰਮੂ ਕਸ਼ਮੀਰ ਦੇ ਅਗਲੇ ਮੁੱਖਮੰਤਰੀ ਹੋਣਗੇ। ਉਨ੍ਹਾਂ ਦੇ ਪਿਤਾ ਅਤੇ ਐੱਨਸੀ ਪ੍ੜਦਾਨ ਫਾਰੂਕ ਅਬਦੁੱਲਾ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਚੋਣ ਨਤੀਜਿਾਂ ਤੋਂ ਬਾਅਦ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਗਠਜੋੜ ਦਾ ਮੁੱਖਮੰਤਰੀ ਦਾ ਚਿਹਰਾ ਫਾਰੂਕ ਅਬਦੁੱਲਾ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜ4ਮੂ ਕਸ਼ਮੀਰ ਦੇ ਲੋਕ ਧਾਰਾ 380 ਹਟਾਉਣ ਦੇ ਖਿਲਾਫ ਸਨ। ਅਤੇ ਲੋਕਾਂ ਨੇ ਆਪਣਾ ਫੈਸਲਾ ਦੇ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ 5 ਅਗਸਤ 2019 ਨੂੰ ਲਏ ਗਏ ਫੈਸਲੇ ਉਨ੍ਹਾਂ ਨੂੰ ਮੰਜ਼ੂਰ ਨਹੀਂ ਹਨ। ਚੋਣ ਨਤੀਜਿਾਂ ਲਈ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ।
ਜੰਮੂ-ਕਸ਼ਮੀਰ ਦੇ ਚੋਣ ਨਤੀਜੇ, ਜਾਣੋ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲੀਆਂ
ਨੈਸ਼ਨਲ ਕਾਨਫਰੰਸ-42
ਭਾਰਤੀ ਜਨਤਾ ਪਾਰਟੀ- 29
ਕਾਂਗਰਸ – 6
ਪੀ.ਡੀ.ਪੀ.-3
ਜੰਮੂ ਅਤੇ ਕਸ਼ਮੀਰ ਪੀਪਲਜ਼ ਕਾਨਫਰੰਸ-1
ਆਮ ਆਦਮੀ ਪਾਰਟੀ- 1
ਸੀਪੀਆਈ (ਐਮ)-1
ਸੁਤੰਤਰ – 7
Photo Courtesy: AAJ TAK (ScreenShot)