Canada News: ਭਾਰਤੀ ਵਿਦਿਆਰਥੀ ਭਾਈਚਾਰਾ ਵਿੱਚ ਵਿਦੇਸ਼ਾਂ ਵਿੱਚ ਉਚੇਰੀ ਪੜ੍ਹਾਈ ਕਰਨ ਦਾ ਰੁਝਾਨ ਵਧਦਾ ਜਾ ਰਿਹੈ। ਇਹ ਰੁਝਾਨ ਅਜਿਹੇ ਮੋੜ੍ਹ ‘ਤੇ ਪਹੁੰਚ ਗਿਆ ਹੈ ਜਿੱਥੇ ਲਗਭਗ ਹਰ ਘਰ ਦਾ ਲੜਕਾ ਜਾਂ ਲੜਕੀ ਵਿਦੇਸ਼ ਵਿੱਚ ਪੜ੍ਹਾੀ ਜਾਂ ਕੱਮ ਕਰਨ ਲਈ ਜਾਂਦਾ ਹੈ।
ਇੰਨੀ ਵੱਡੀ ਆਮਦ ਵਿੱਚ ਕੰਪੀਟੀਸ਼ਨ ਵਿੱਚ ਕੁਦਰਤੀ ਵਾਧਾ ਹੁੰਦਾ ਹੋਣਾ ਲਾਜ਼ਮੀ ਹੈ। ਅਤੇ ਜੇ ਅਸੀਂ ਸਮੀਕਰਨ ਵਿੱਚ ਰਿਸੈਸ਼ਨ ਨੂੰ ਜੋੜਦੇ ਹਾਂ, ਤਾਂ ਵਿਦਿਆਰਥੀ ਭਾਈਚਾਰੇ ਲਈ ਚੀਜ਼ਾਂ ਗੰਭੀਰ ਹੁੰਦੀਆਂ ਜਾ ਰਹੀਆਂ ਹਨ।
ਇਸੇ ਰਿਸੈਸ਼ਨ ਨੂੰ ਦਰਸਾਉਂਦੇ ਕੈਨੇਡਾ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸਾਪ ਦੇਖਿਾ ਜਾ ਸਕਦਾ ਹੈ ਕਿ ਆਊਟਲੈਟ ਦੁਆਰਾ ਪੋਸਟ ਕੀਤੇ ਇੱਕ ਵਿਗਿਆਪਨ ਦੇ ਜਵਾਬ ਵਿੱਚ ਕੈਨੇਡਾ ਵਿੱਚ ਬਰੈਂਪਟਨ ਦੇ ਇੱਕ ਰੈਸਟੋਰੈਂਟ ਦੇ ਬਾਹਰ 3000 ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਲੰਮੀ ਲਾਈਨ ਵੇਖੀ ਜਾ ਸਕਦੀ ਹੈ। ਜੋ ਕਿ ਇਹ ਉਡੀਕ ਕਹੇ ਹਨ ਕਿ ਘੱਟੋ ਘੱਟ ਉਨ੍ਹਾਂ ਨੂੰ ਵੇਟਰ ਜਾਂ ਰਸੋਈਏ ਦੀ ਨੌਕਰੀ ਕਿਸੇ ਤਰ੍ਹਾਂ ਮਿਲ ਜਾਏ ਤਾਂ ਜੋ ਉਹ ਆਪਣਾ ਕੈਨੇਡਾ ਰਹਿਣ ਦਾ ਜੁਗਾੜ ਕਰ ਸਕਣ।
ਵਾਈਰਲ ਵੀਡਿਓ ਵਿੱਚ ਰੈਸਟੋਰੈਂਟ ਦੇ ਹਾਇਰਿੰਗ ਮੈਨੇਜਰ ਮੁਤਾਬਕ ਇਨ੍ਹਾਂ ਨੌਕਰੀਆਂ ਲਈ ਕੁੱਲ 6000 ਅਰਜ਼ੀਆਂ ਪ੍ਰਾਪਤ ਹੋਈਆਂ ਹਨ।
ਜਿਨ੍ਹਾਂ ਵਿੱਚੋਂ ਇੱਕ ਦਿਨ ‘ਚ 3000 ਲੋਕਾਂ ਦੇ ਇੰਟਰਵਿਊ ਲਏ ਜਾਣਗੇ। ਫਿਰ ਅਗਲੇ ਦਿਨ ਬਾਕੀ 3000 ਲੋਕਾਂ ਦੇ ਇੰਟਰਵਿਊ ਲਏ ਜਾਣਗੇ। ਉਸ ਤੋਂ ਬਾਅਦ ਹੀ ਉਨ੍ਹਾਂ ਵਿੱਚੋਂ ਕਿਸੇ ਨੂੰ ਨੌਕਰੀ ਦਿੱਤੀ ਜਾਵੇਗੀ। ਹਲਾਂਕਿ ਧੁੱਪ ‘ਚ ਘੰਟਿਆਂਬੱਧੀ ਕਤਾਰ ‘ਚ ਖੜ੍ਹੇ ਰਹਿਣ ਤੋਂ ਬਾਅਦ ਵੀ ਕਈ ਲੋਕ ਸ਼ਾਰਟਲਿਸਟ ਨਹੀਂ ਹੋ ਸਕੇ। ਰੈਸਟੋਰੈਂਟ ‘ਚ ਭਾਰਤੀਆਂ ਦੀ ਇਸ ਭੀੜ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
Scary scenes from Canada as 3000 students (mostly Indian) line up for waiter & servant job after an advertisement by a new restaurant opening in Brampton.
Massive unemployment in Trudeau’s Canada? Students leaving India for Canada with rosy dreams need serious introspection! pic.twitter.com/fd7Sm3jlfI
— Megh Updates 🚨™ (@MeghUpdates) October 3, 2024
ਪੰਜਾਬ ਦੀ ਗੱਲ ਕਰੀਏ ਤਾਂ ਕੈਨੇਡਾ ਵਿੱਚ ਜ਼ਿਆਦਾਤਰ ਪੰਜਾਬੀ ਰਹਿੰਦੇ ਹਨ ਅਤੇ ਹਰ ਸਾਲ ਪੰਜਾਬ ਤੋਂ ਬਹੁਤ ਸਾਰੇ ਲੋਕ ਕੈਨੇਡਾ ਜਾਂਦੇ ਹਨ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਇਸ ਸਮੇਂ 16 ਲੱਖ ਤੋਂ ਵੱਧ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ। ਪੜ੍ਹਨ ਜਾਣ ਵਾਲੇ ਜ਼ਿਆਦਾਤਰ ਭਾਰਤੀ ਪਾਰਟ ਟਾਈਮ ਨੌਕਰੀਆਂ ਵੀ ਕਰਦੇ ਹਨ।