Mumbai News: ਰਾਸ਼ਟਰੀ ਜਾਂਚ ਏਜੰਸੀ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਸਮੇਤ ਭਾਰਤ ਭਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਇਹ ਛਾਪੇਮਾਰੀ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੀਆਂ ਗਤੀਵਿਧੀਆਂ ਨਾਲ ਜੁੜੇ ਇਕ ਮਾਮਲੇ ‘ਚ ਕੀਤੀ ਜਾ ਰਹੀ ਹੈ। NIA ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਤੋਂ ਇਲਾਵਾ ਮਹਾਰਾਸ਼ਟਰ, ਯੂਪੀ, ਅਸਾਮ ਅਤੇ ਦਿੱਲੀ ਸਮੇਤ 5 ਸੂਬਿਆਂ ‘ਚ 22 ਥਾਵਾਂ ‘ਤੇ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੀਆਂ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਨਆਈਏ ਦੀਆਂ ਟੀਮਾਂ ਅੱਜ ਸਵੇਰ ਤੋਂ ਹੀ ਬਾਰਾਮੂਲਾ ਜ਼ਿਲ੍ਹੇ ਵਿੱਚ ਤਲਾਸ਼ੀ ਲੈ ਰਹੀਆਂ ਹਨ।
#WATCH | National Investigation Agency (NIA) is conducting raids in J&K, Maharashtra, UP, Assam and Delhi in the case related to activities of the Jaish-e-Mohammed terror outfit group.
(Visuals from Baramulla of Jammu and Kashmir) pic.twitter.com/AX81wphP1h
— ANI (@ANI) October 5, 2024
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਅਤੇ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਨੇ ਸ਼ਨੀਵਾਰ ਸਵੇਰੇ 4 ਵਜੇ ਤੋਂ ਮਹਾਰਾਸ਼ਟਰ ਦੇ ਸੰਭਾਜੀ ਨਗਰ, ਜਾਲਨਾ ਅਤੇ ਨਾਸਿਕ ਦੇ ਮਾਲੇਗਾਓਂ ਵਿੱਚ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕਾਰਵਾਈ ਅਜੇ ਵੀ ਜਾਰੀ ਹੈ।
ਸੂਤਰਾਂ ਮੁਤਾਬਕ ਜਾਂਚ ਏਜੰਸੀਆਂ ਨੂੰ ਜੰਮੂ-ਕਸ਼ਮੀਰ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨਾਲ ਮਾਓਵਾਦੀਆਂ ਦੀ ਮਦਦ ਕਰਨ ਦਾ ਇਨਪੁਟ ਮਿਲਿਆ ਸੀ। ਇਸ ਇਨਪੁਟ ਦੇ ਆਧਾਰ ‘ਤੇ ਐਨਆਈਏ ਅਤੇ ਏਟੀਐਸ ਦੀ ਟੀਮ ਨੇ ਸਾਂਝੇ ਤੌਰ ‘ਤੇ ਚਾਰ ਜ਼ਿਲ੍ਹਿਆਂ ‘ਚ ਛਾਪੇਮਾਰੀ ਕੀਤੀ। ਜਾਲਨਾ ਦੇ ਗਾਂਧੀ ਨਗਰ ਦੇ ਸਮਦ ਸੌਦਾਗਰ ਨਾਮਕ ਚਮੜਾ ਵਪਾਰੀ, ਸੰਭਾਜੀ ਨਗਰ ਦੇ ਮੌਲਾਨਾ ਸਈਅਦ ਇਲਿਆਸ, ਕਿਰਪੁੜਾ ਖੇਤਰ ਦੇ ਮੌਲਾਨਾ ਹਾਫਿਜ਼ ਅਤੇ ਨਾਸਿਕ ਜ਼ਿਲ੍ਹੇ ਦੇ ਮਾਲੇਗਾਓਂ ਤੋਂ ਐਮਐਸ ਆਪਟੀਕਲ ਨਾਮ ਦੇ ਕਲੀਨਿਕ ‘ਤੇ ਵੀ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ