New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕੌਟਿਲਯ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਸੰਮੇਲਨ ਦਾ ਆਯੋਜਨ ਤਾਜ ਪੈਲੇਸ ਹੋਟਲ ਨਵੀਂ ਦਿੱਲੀ ਵਿਖੇ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਇਸ ਪ੍ਰੋਗਰਾਮ ਦਾ ਸੰਖੇਪ ਵੇਰਵਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਕਸ ਹੈਂਡਲ ‘ਤੇ ਸਾਂਝਾ ਕੀਤਾ ਹੈ।
ਭਾਰਤ ਸਰਕਾਰ ਦੇ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ.ਆਈ.ਬੀ.) ਦੀ ਰੀਲੀਜ਼ ਅਨੁਸਾਰ ਕੌਟਿਲਯ ਆਰਥਿਕ ਸੰਮੇਲਨ ਸ਼ਾਮ 6:30 ਵਜੇ ਤਾਜ ਪੈਲੇਸ ਹੋਟਲ ਵਿਖੇ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਨਗੇ। ਕੌਟਿਲਯ ਆਰਥਿਕ ਸੰਮੇਲਨ ਦਾ ਇਹ ਤੀਜਾ ਸੰਸਕਰਨ ਹੈ। ਸੰਮੇਲਨ 6 ਅਕਤੂਬਰ ਨੂੰ ਸਮਾਪਤ ਹੋਵੇਗਾ।
ਇਸ ਸਾਲ ਦਾ ਸੰਮੇਲਨ ਹਰੇ ਪਰਿਵਰਤਨ ਲਈ ਵਿੱਤ, ਭੂ-ਆਰਥਿਕ ਵਿਖੰਡਨ ਅਤੇ ਵਿਕਾਸ ਦੇ ਪ੍ਰਭਾਵ, ਲਚਕੀਲੇਪਣ ਨੂੰ ਬਣਾਈ ਰੱਖਣ ਲਈ ਨੀਤੀਗਤ ਕਾਰਵਾਈ ਦੇ ਸਿਧਾਂਤ ਵਰਗੇ ਵਿਸ਼ਿਆਂ ‘ਤੇ ਧਿਆਨ ਕੇਂਦਰਿਤ ਕਰੇਗਾ। ਭਾਰਤੀ ਅਤੇ ਅੰਤਰਰਾਸ਼ਟਰੀ ਵਿਦਵਾਨ ਅਤੇ ਨੀਤੀ ਨਿਰਮਾਤਾ ਭਾਰਤੀ ਅਰਥਵਿਵਸਥਾ ਅਤੇ ਗਲੋਬਲ ਸਾਊਥ ਦੀਆਂ ਅਰਥਵਿਵਸਥਾਵਾਂ ਨਾਲ ਸਬੰਧਿਤ ਸਭ ਤੋਂ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਕਰਨਗੇ। ਸੰਮੇਲਨ ’ਚ ਦੁਨੀਆ ਭਰ ਦੇ ਬੁਲਾਰੇ ਸ਼ਿਰਕਤ ਕਰਨਗੇ। ਕੌਟਿਲਯ ਆਰਥਿਕ ਸੰਮੇਲਨ ਦਾ ਆਯੋਜਨ ਵਿੱਤ ਮੰਤਰਾਲੇ ਦੇ ਸਹਿਯੋਗ ਨਾਲ ਆਰਥਿਕ ਵਿਕਾਸ ਸੰਸਥਾਨ ਵੱਲੋਂ ਕੀਤਾ ਜਾ ਰਿਹਾ ਹੈ।
ਹਿੰਦੂਸਥਾਨ ਸਮਾਚਾਰ