Dhaka News: ਬੰਗਲਾਦੇਸ਼ ਦੀ ਮੁਹੰਮਦ ਯੂਨਸ ਸਰਕਾਰ ਨੇ ਵੀਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਆਪਣੇ 5 ਰਾਜਦੂਤਾਂ ਨੂੰ ਤੁਰੰਤ ਢਾਕਾ ਵਾਪਿਸ ਪਰਤਣ ਦੇ ਹੁਕਮ ਦਿੱਤੇ ਹਨ। ਇਹ ਰਾਜਦੂਤ ਭਾਰਤ, ਆਸਟ੍ਰੇਲੀਆ, ਬੈਲਜੀਅਮ, ਪੁਰਤਗਾਲ ਅਤੇ ਸੰਯੁਕਤ ਰਾਸ਼ਟਰ ਵਿੱਚ ਤਾਇਨਾਤ ਸਨ। ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਬਰਤਾਨੀਆ ਵਿੱਚ ਹਾਈ ਕਮਿਸ਼ਨਰ ਸਈਦਾ ਮੁਨਾ ਤਸਨੀਮ ਨੂੰ ਵੀ ਵਾਪਸ ਬੁਲਾ ਲਿਆ ਸੀ।
ਦੱਸ ਦੇਈਏ ਕਿ ਸ਼ੇਖ ਹਸੀਨਾ ਦੇ 5 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਕਮਾਨ ਸੰਭਾਲ ਲਈ ਹੈ। ਯੂਨਸ ਸਰਕਾਰ ਦੇ ਗਠਨ ਤੋਂ ਬਾਅਦ ਲਿਆ ਗਿਆ ਇਹ ਫੈਸਲਾ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਫੇਰਬਦਲ ਹੈ।