Wellington News: ਟਿਮ ਸਾਊਦੀ ਨੇ ਨਿਊਜ਼ੀਲੈਂਡ ਦੇ ਟੈਸਟ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਟੌਮ ਲੈਥਮ ਹੁਣ ਫੁੱਲ-ਟਾਈਮ ਕਪਤਾਨ ਦੀ ਭੂਮਿਕਾ ਨਿਭਾਉਣਗੇ। ਨਿਊਜ਼ੀਲੈਂਡ ਕ੍ਰਿਕਟ ਨੇ ਬੁੱਧਵਾਰ ਨੂੰ ਉਪਰੋਕਤ ਐਲਾਨ ਕੀਤਾ।
ਇਹ ਐਲਾਨ ਨਿਊਜ਼ੀਲੈਂਡ ਵੱਲੋਂ ਸ਼੍ਰੀਲੰਕਾ ‘ਚ ਟੈਸਟ ਸੀਰੀਜ਼ 2-0 ਨਾਲ ਹਾਰਨ ਦੇ ਕੁਝ ਦਿਨ ਬਾਅਦ ਹੀ ਕੀਤਾ ਗਿਆ ਹੈ। ਪੂਰੇ ਸਮੇਂ ਦੇ ਕਪਤਾਨ ਦੇ ਤੌਰ ‘ਤੇ ਲੋਥਮ ਦੀ ਪਹਿਲੀ ਜ਼ਿੰਮੇਵਾਰੀ ਭਾਰਤ ਦੇ ਖਿਲਾਫ ਆਗਾਮੀ ਟੈਸਟ ਸੀਰੀਜ਼ ਹੋਵੇਗੀ।
ਨਿਊਜ਼ੀਲੈਂਡ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਸਾਊਥੀ ਨੇ 2008 ‘ਚ ਡੈਬਿਊ ਕਰਨ ਤੋਂ ਲੈ ਕੇ ਹੁਣ ਤੱਕ ਟੀਮ ਲਈ 102 ਟੈਸਟ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 382 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਨੇ ਦਸੰਬਰ 2022 ਵਿੱਚ ਕੇਨ ਵਿਲੀਅਮਸਨ ਤੋਂ ਕਪਤਾਨੀ ਸੰਭਾਲੀ ਅਤੇ 14 ਟੈਸਟ ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ, ਜਿਨ੍ਹਾਂ ’ਚ ਛੇ ਜਿੱਤੇ, ਛੇ ਹਾਰੇ ਅਤੇ ਦੋ ਡਰਾਅ ਰਹੇ।ਅਹੁਦਾ ਛੱਡਣ ਦੇ ਆਪਣੇ ਫੈਸਲੇ ਬਾਰੇ ਸਾਊਥੀ ਨੇ ਕਿਹਾ ਕਿ ਇਹ ਟੀਮ ਦੇ ਹਿੱਤ ਵਿੱਚ ਲਿਆ ਗਿਆ।
ਨਿਊਜ਼ੀਲੈਂਡ, ਜੋ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਪਹਿਲਾ ਜੇਤੂ ਹੈ, ਇਸ ਸਮੇਂ ਡਬਲਯੂਟੀਸੀ ਟੇਬਲ ਵਿੱਚ ਛੇਵੇਂ ਸਥਾਨ ‘ਤੇ ਹੈ। ਉਹ ਟੇਬਲ ‘ਤੇ ਚੋਟੀ ‘ਤੇ ਰਹਿਣ ਵਾਲੇ ਭਾਰਤ ਦੇ ਖਿਲਾਫ ਤਿੰਨ ਟੈਸਟ ਮੈਚ ਖੇਡੇਗਾ, ਜਿਸਦੇ ਮੈਚ ਬੈਂਗਲੁਰੂ (16-20 ਅਕਤੂਬਰ), ਪੁਣੇ (24-28 ਅਕਤੂਬਰ) ਅਤੇ ਮੁੰਬਈ (1-5 ਨਵੰਬਰ) ਵਿੱਚ ਹੋਣਗੇ।
ਹਿੰਦੂਸਥਾਨ ਸਮਾਚਾਰ