Rupnagar News: ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਆਯੋਜਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖਾਸ ਸਮਾਗਮ ਵਿਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ 3 ਸਾਲ ਤੋਂ ਆਪਣੇ ਖੇਤਾਂ ਵਿਚ ਪਰਾਲੀ ਨਾ ਸਾੜਨ ਵਾਲੇ ਅਗਾਂਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਆਪ ਸਭ ਦਾ ਹਰ ਪੱਧਰ ਉਤੇ ਸਹਿਯੋਗ ਦੇਣ ਲਈ ਵਚਨਬੱਧ ਹੈ ਅਤੇ ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵਿਸ਼ੇਸ਼ ਮੁਹਿੰਮ ਵੀ ਚਲਾਈ ਜਾ ਰਹੀ ਹੈ ਜਿਸ ਤਹਿਤ ਕਿਸਾਨ ਭਰਾਵਾਂ ਨਾਲ ਮੋਢੋ ਨਾਲ ਮੋਢਾ ਜੋੜ ਕੇ ਪਰਾਲੀ ਨਾ ਸਾੜਨ ਦੀ ਘਟਨਾਵਾਂ ਨੂੰ ਜੀਰੋ ਕਰਨ ਲਈ ਹਰ ਪਿੰਡ ਹਰ ਪਿੰਡ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਹਿਮਾਸ਼ੂ ਜੈਨ ਨੇ ਸਮਾਗਮ ਵਿਚ ਮੌਜੂਦ ਕਿਸਾਨਾਂ ਦਾ ਸ਼ੁਕਰਗੁਜਾਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਜ਼ਿਲ੍ਹਾ ਰੂਪਨਗਰ ਵਿਚ ਪਰਾਲੀ ਸਾੜਨ ਦੇ ਕੇਵਲ 47 ਮਾਮਲੇ ਹੀ ਸਾਹਮਣੇ ਆਏ ਸਨ ਜੋ 2022 ਦੇ ਮਾਮਲਿਆਂ ਤੋਂ 90 ਫੀਸਦੀ ਘੱਟ ਸਨ ਅਤੇ ਇਹ ਅੰਕੜੇ ਵਾਤਾਵਰਣ ਪ੍ਰਤੀ ਵਿਆਪਕ ਹਾਂ ਪੱਖੀ ਸੰਕੇਤ ਦਾ ਪ੍ਰਮਾਣ ਹਨ। ਕਿਸਾਨਾਂ ਵਲੋਂ ਕੁਦਰਤ ਦੀ ਸਚੁੱਜੀ ਸਾਂਭ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਸਾਂਝੇ ਯਤਨਾਂ ਸਦਕਾ ਅਸੀਂ ਇਸ ਵਾਰ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਜੀਰੋ ਕਰਨ ਵਿਚ ਯਕੀਨਨ ਸਫਲ ਹੋਵਾਂਗੇ।
ਇਸ ਮੌਕੇ ਕਿਸਾਨਾਂ ਨਾਲ ਗੱਲ਼ਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲ਼ੋ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ। ਪਰ ਫਿਰ ਵੀ ਕੁਝ ਕੁ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਇਸ ਲਈ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਵਰਨ ਦੀ ਰਖਵਾਲੀ ਲਈ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਜ਼ੀਰੋ ਕੇਸ ਵਾਲੇ ਉਦੇਸ਼ ਨੂੰ ਅਸੀਂ ਪ੍ਰਾਪਤ ਕਰ ਸਕੀਏ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਵੱਡੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਹਨ, ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਤੇ ਕੁਦਰਤ ਤੇ ਵਾਤਵਰਨ ਪ੍ਰਤੀ ਆਪਣੀ ਨੈਤਿਕ ਤੇ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਪਰਾਲੀ ਨਾ ਸਾੜ ਕੇ ਅਗਲੀ ਫਸਲ ਦੀ ਬਿਜਾਈ ਕਰ ਰਹੇ ਹਨ।
ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਜਿਹੇ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਤੇ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਜਾ ਰਿਹਾ ਹੈ ਅਤੇ ਸਰਕਾਰੀ ਦਫਤਰਾਂ ਵਿੱਚ ਅਜਿਹੇ ਅਗਾਂਹਵਧੂ ਕਿਸਾਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੱਲ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕਿਸਾਨਾ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ, ਇਸ ਲਈ ਪਰਾਲੀ ਨਾ ਸਾੜੀ ਜਾਵੇ ਅਤੇ ਪਰਾਲੀ ਦੀ ਸੰਭਾਲ ਲਈ ਜ਼ਿਲ੍ਹੇ ਵਿੱਚ ਲੋੜੀਂਦੀ ਮਸ਼ੀਨਰੀ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਸੁਸਾਇਟੀਆਂ ਤੇ ਪੰਚਾਇਤਾਂ ਕੋਲ ਉਪਲੱਬਧ ਮਸ਼ੀਨਰੀ ਦਾ ਰੋਸਟਰ ਬਣਾਉਣ ਅਤੇ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਪਹਿਲ ਦੇ ਅਧਾਰ ਉਤੇ ਮੁਹੱਈਆ ਕਰਵਾਈ ਜਾਵੇ।
ਇਨ੍ਹਾਂ ਅਗਾਂਹਵਧੂ ਕਿਸਾਨਾਂ ਵਿੱਚ ਰੂਪਨਗਰ ਬਲਾਕ ਦੇ ਪਿੰਡ ਰਾਮਪੁਰ ਦੇ ਜਸਵਿੰਦਰ ਸਿੰਘ, ਮਨਸੂਹਾ ਕਲਾਂ ਦੇ ਗੁਰਦੇਵ ਸਿੰਘ, ਸਿਬਲ ਝੱਲੀਆਂ ਦੇ ਕੁਲਵਿੰਦਰ ਸਿੰਘ, ਬਾੜਾ ਦੇ ਹਰਚੰਦ ਸਿੰਘ, ਕੋਟਬਾਲਾ ਦੇ ਜਰਨੈਲ ਸਿੰਘ, ਕਟਲੀ ਦੇ ਤੇਜਵਿੰਦਰ ਸਿੰਘ, ਭਗਵੰਤਪੁਰ ਦੇ ਖੁਸ਼ਪ੍ਰੀਤ ਸਿੰਘ, ਮੁਗਲ ਮਾਜਰੀ ਦੇ ਗੁਰਮੀਤ ਸਿੰਘ, ਬੇਲੀ ਦੇ ਅਜਮੇਰ ਸਿੰਘ, ਪਰਖਾਲੀ ਦੇ ਕਰਨਵੀਰ ਸਿੰਘ ਦਲਜੀਤ ਸਿੰਘ ਚਲਾਕੀ ਕਿਸਾਨਾਂ ਨੂੰ ਸਨਮਾਨਿਤ ਕੀਤਾ।
ਸ੍ਰੀ ਚਮਕੌਰ ਸਾਹਿਬ ਬਲਾਕ ਦੇ ਪਿੰਡ ਗੱਗੋਂ ਦੇ ਕਿਸਾਨ ਹਰਦੀਪ ਸਿੰਘ, ਪਿੰਡ ਫੱਸੇ ਤੋਂ ਸੁਖਪ੍ਰੀਤ ਸਿੰਘ, ਕੀੜੀ ਅਫਗਾਨਾ ਤੋਂ ਭਾਗ ਸਿੰਘ ਕੁਲਵੀਰ ਸਿੰਘ ਤੇ ਮਨਿੰਦਰ ਸਿੰਘ, ਰੋਲੂ ਮਾਜਰਾ ਦੇ ਸਿਮਰਨ ਸਿੰਘ, ਚੂਹੜ ਮਾਜਰਾ ਤੋਂ ਚਹਿਲ ਸਿੰਘ, ਮਨਜੀਤਪੁਰਾ ਤੋਂ ਗੁਰਚਰਨ ਸਿੰਘ ਤੇ ਰਵਿੰਦਰ ਸਿੰਘ, ਸਲੇਮਪੁਰ ਤੋਂ ਜਸਮੇਰ ਸਿੰਘ, ਭੂਰੜੇ ਤੋਂ ਦਵਿੰਦਰ ਸਿੰਘ, ਸੰਤਪੁਰ ਤੋਂ ਪਲਵਿੰਦਰ ਸਿੰਘ, ਬੋਦਲ ਪੀਰ ਕੇ ਤੋਂ ਅਵਤਾਰ ਸਿੰਘ, ਸੁਲੇਮਾਨ ਸੇਖੋਂ ਤੋਂ ਪ੍ਰੀਤਮ ਸਿੰਘ, ਰਾਏਪੁਰ ਤੋਂ ਅਨੋਸ਼ਦੀਪ ਸਿੰਘ ਅਤੇ ਪਿੰਡ ਸੱਲੋਮਜਰਾਂ ਤੋਂ ਗੁਰਿੰਦਰ ਸਿੰਘ ਸ਼ਾਮਿਲ ਹਨ।
ਹਿੰਦੂਸਥਾਨ ਸਮਾਚਾਰ