Patna News: ਪਿੰਡਦਾਨ ਕਰਾਉਣ ਲਈ ਰਾਜਸਥਾਨ ਤੋਂ ਗਯਾ ਜਾ ਰਹੀ ਬੱਸ ਸੋਮਵਾਰ ਨੂੰ ਸਾਸਾਰਾਮ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਘਟਨਾ ‘ਚ ਤਿੰਨ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ।
ਬੱਸ ਵਿੱਚ ਸਵਾਰ ਲੋਕ ਰਾਜਸਥਾਨ ਦੇ ਜਲਵਾੜ ਜ਼ਿਲ੍ਹੇ ਦੇ ਪਿੰਡ ਕੋਟੜਾ ਤੋਂ ਪਿੰਡਦਾਨ ਕਰਨ ਜਾ ਰਹੇ ਸਨ। ਇਸ ਦੌਰਾਨ ਬੱਸ ਨੇ ਸਾਸਾਰਾਮ ਦੇ ਚੇਨਾਰੀ ਦੇ ਸਬਰਾਬਾਦ ਵਿੱਚ ਐਨਐਚ ਨੇੜੇ ਖੜ੍ਹੇ ਇੱਕ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ‘ਚ ਬੱਸ ‘ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ 8 ਔਰਤਾਂ ਸਮੇਤ 15 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਦਰ ਹਸਪਤਾਲ ਲਿਆਂਦਾ ਗਿਆ। ਮ੍ਰਿਤਕਾਂ ਵਿੱਚ ਗੋਵਰਧਨ ਸਿੰਘ, ਬਾਲਾ ਸਿੰਘ ਅਤੇ ਰਾਜਿੰਦਰ ਸਿੰਘ ਸ਼ਾਮਲ ਹਨ, ਜੋ ਰਾਜਸਥਾਨ ਦੇ ਜਲਵਾੜ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਜ਼ਖਮੀਆਂ ਦੀ ਹਾਲਤ ਚਿੰਤਾ ਤੋਂ ਬਾਹਰ ਦੱਸੀ ਜਾ ਰਹੀ ਹੈ। ਤਿੰਨੋਂ ਮ੍ਰਿਤਕ ਆਪਸ ਵਿੱਚ ਰਿਸ਼ਤੇਦਾਰ ਹਨ।
ਹਿੰਦੂਸਥਾਨ ਸਮਾਚਾਰ