New Delhi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕੀਕ੍ਰਿਤ ਮਾਨਵਵਾਦ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਅੱਜ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਐਕਸ ਹੈਂਡਲ ‘ਤੇ ਇੱਕ ਵੀਡੀਓ ਅਪਲੋਡ ਕੀਤਾ ਅਤੇ ਪੰਡਿਤ ਦੀਨਦਿਆਲ ਉਪਾਧਿਆਏ ਦੇ ਜੀਵਨ ਪ੍ਰਸੰਗਾਂ ‘ਤੇ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਹੈਂਡਲ ‘ਤੇ ਲਿਖਿਆ, “ਮਹਾਨ ਰਾਸ਼ਟਰਵਾਦੀ ਚਿੰਤਕ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਉਨ੍ਹਾਂ ਦੀ ਜਯੰਤੀ ‘ਤੇ ਕੋਟਿ-ਕੋਟਿ ਨਮਨ। ਅੰਤੋਦਿਆ ਦੀ ਉਨ੍ਹਾਂ ਦੀ ਧਾਰਨਾ ਵਿਕਸਤ ਭਾਰਤ ਦੇ ਸੰਕਲਪ ਨੂੰ ਪ੍ਰਾਪਤ ਕਰਨ ਵਿੱਚ ਅਨਮੋਲ ਭੂਮਿਕਾ ਨਿਭਾਉਣ ਵਾਲੀ ਹੈ। ਉਨ੍ਹਾਂ ਦਾ ਦੇਸ਼ ਪ੍ਰਤੀ ਸਮਰਪਣ ਅਤੇ ਸੇਵਾ ਭਾਵਨਾ ਅਭੁੱਲ ਰਹੇਗੀ।’’
महान राष्ट्रवादी विचारक पंडित दीनदयाल उपाध्याय जी को उनकी जयंती पर कोटि-कोटि नमन। अंत्योदय की उनकी अवधारणा विकसित भारत के संकल्प की सिद्धि में अमूल्य भूमिका निभाने वाली है। देश के लिए उनका समर्पण और सेवा भाव अविस्मरणीय रहेगा। pic.twitter.com/0tZ4oxcZ01
— Narendra Modi (@narendramodi) September 25, 2024
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਐਕਸ ਹੈਂਡਲ ’ਤੇ ਲਿਖਿਆ, ‘‘”ਏਕੀਕ੍ਰਿਤ ਮਾਨਵਵਾਦ ਅਤੇ ਅੰਤੋਦਿਆ ਦੇ ਮੋਢੀ ਪੰਡਤ ਦੀਨਦਿਆਲ ਉਪਾਧਿਆਏ ਦੀ ਜਯੰਤੀ ‘ਕੋਟਿ-ਕੋਟਿ ਨਮਨ।” ਭਾਜਪਾ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਹੋਰ ਪੋਸਟ ਕੀਤੀ। ਇਸ ਵਿੱਚ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਗਿਆ ਹੈ, “ਅੰਤਯੋਦਿਆ ਅਤੇ ਏਕੀਕ੍ਰਿਤ ਮਾਨਵਵਾਦ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਯੰਤੀ ਦੇ ਮੌਕੇ ‘ਤੇ 25 ਸਤੰਬਰ ਨੂੰ ਭਾਜਪਾ ਦੀ ਮੈਂਬਰਸ਼ਿਪ ਮੈਗਾ ਮੁਹਿੰਮ ਦਾ ਹਿੱਸਾ ਬਣੋ। 88 00 00 2024 ‘ਤੇ ਮਿਸ ਕਾਲ ਕਰੋ, ਭਾਜਪਾ ਦੇ ਮੈਂਬਰ ਬਣੋ।’’
अंत्योदय के प्रणेता, महान चिंतक, विचारक पंडित दीनदयाल उपाध्याय जी की जयंती पर कोटि कोटि नमन!
प्रधानमंत्री श्री नरेन्द्र मोदी के नेतृत्व में पं. दीनदयाल उपाध्याय जी के सपनों का भारत बनाने के लिए उनके द्वारा बताए गए रास्ते का अनुसरण करते हुए बिना भेदभाव के योजनाओं का लाभ समाज के… pic.twitter.com/9xiTdzgegZ
— BJP (@BJP4India) September 25, 2024
ਭਾਜਪਾ ਦੀ ਵੈੱਬਸਾਈਟ ‘ਤੇ ਪੰਡਿਤ ਦੀਨਦਿਆਲ ਉਪਾਧਿਆਏ ਦੇ ਜੀਵਨ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ। ਇਸ ’ਚ ਦੱਸਿਆ ਗਿਆ ਹੈ ਕਿ ਪੰਡਿਤ ਦੀਨਦਿਆਲ ਉਪਾਧਿਆਏ 1953 ਤੋਂ 1968 ਤੱਕ ਭਾਰਤੀ ਜਨ ਸੰਘ ਦੇ ਨੇਤਾ ਰਹੇ। ਇੱਕ ਗੰਭੀਰ ਦਾਰਸ਼ਨਿਕ ਅਤੇ ਡੂੰਘੇ ਚਿੰਤਕ ਹੋਣ ਤੋਂ ਇਲਾਵਾ, ਉਹ ਇੱਕ ਸਮਰਪਿਤ ਸੰਗਠਨਕਰਤਾ ਅਤੇ ਨੇਤਾ ਸਨ, ਜਿਨ੍ਹਾਂ ਨੇ ਜਨਤਕ ਜੀਵਨ ਵਿੱਚ ਨਿੱਜੀ ਸ਼ੁੱਧਤਾ ਅਤੇ ਮਾਣ ਦੇ ਉੱਚਤਮ ਮਾਪਾਂ ਨੂੰ ਸਥਾਪਿਤ ਕੀਤਾ।
ਹਿੰਦੂਸਥਾਨ ਸਮਾਚਾਰ