Jagraon News: ਜਗਰਾਓ ਦਾਣਾ ਮੰਡੀ ਵਿਖੇ ਪੰਜਾਬ ਦੇ ਗੱਲਾਂ ਮਜ਼ਦੂਰੀ ਯੂਨੀਅਨ ਦੇ ਹੈਡ ਆਫਿਸ ਵਿਖੇ ਇਕ ਮੀਟਿੰਗ ਕਰਕੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਮਾਂ ਦਿੰਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਵਾਜਬ ਮੰਗਾਂ ਨਿਰਧਾਰਿਤ ਦਿਨ ਤੱਕ ਸਰਕਾਰ ਵੱਲੋਂ ਨਾ ਮੰਨੀਆਂ ਗਈਆਂ ਤਾਂ ਗੱਲਾਂ ਮਜ਼ਦੂਰ ਯੂਨੀਅਨ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਸਹਿਯੋਗ ਨਾਲ ਅਣਮਿਥੇ ਸਮੇਂ ਲਈ ਹੜਤਾਲ ਤੇ ਚਲੀ ਜਾਵੇਗੀ। ਇਸ ਬਾਰੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਗੱਲਾਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਵਿਸਾਖਾ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਮੰਡੀ ਵਿੱਚ ਮਜ਼ਦੂਰੀ ਕਰਨ ਵਾਲੇ ਗੱਲਾਂ ਮਜ਼ਦੂਰਾਂ ਦੀਆਂ ਪੇਸ਼ ਆਉਣ ਵਾਲੀਆਂ ਦਰਵੇਸ਼ ਸਮੱਸਿਆਵਾਂ ਉੱਪਰ ਧਿਆਨ ਨਹੀਂ ਦੇ ਰਹੀ।
ਉਨਾਂ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਵੱਲੋਂ ਮਜ਼ਦੂਰੀ ਵਿੱਚ 25 ਫੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਐਲਾਨ ਸਿਰਫ ਫੋਕਾ ਐਲਾਨ ਬਣ ਕੇ ਹੀ ਰਹਿ ਗਿਆ ਅਤੇ ਹੁਣ ਮਿਤੀ 11 ਸਤੰਬਰ ਨੂੰ ਮੰਡੀ ਬੋਰਡ ਨੇ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕਰਨ ਸਬੰਧੀ ਮੀਟਿੰਗ ਬੁਲਾਈ ਗਈ ਸੀ ਉਸ ਸਮੇਂ ਮਜ਼ਦੂਰੀ ਵਿੱਚ ਪੰਜ ਪੈਸੇ ਤੋਂ ਸੱਤ ਪੈਸੇ ਨਗ ਨਾਲ ਵਾਧਾ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਹੋਇਆ ਯੂਨੀਅਨ ਨੇ ਬੇਨਤੀ ਕੀਤੀ ਕਿ ਮਹਿੰਗਾਈ ਬਹੁਤ ਜਿਆਦਾ ਹੋ ਗਈ ਅਤੇ ਮੰਡੀ ਮਜ਼ਦੂਰਾਂ ਦਾ ਘੱਟ ਮਜ਼ਦੂਰੀ ਵਿੱਚ ਗੁਜ਼ਾਰਾ ਹੋਣਾ ਬਹੁਤ ਔਖਾ ਹੋ ਗਿਆ ਹੈ। ਮਜ਼ਦੂਰੀ ਵਿੱਚ 25 ਫੀਸਦੀ ਵਾਧਾ ਲਾਗੂ ਕੀਤਾ ਜਾਵੇ।ਤਾਂ ਹੀ ਮਜ਼ਦੂਰ ਆਪਣੇ ਬੱਚਿਆਂ ਦੀ ਸਿਹਤ ਅਤੇ ਸਹੂਲਤ ਅਤੇ ਆਪਣੀ ਜ਼ਿੰਦਗੀ ਦਾ ਖਿਆਲ ਰੱਖ ਸਕਣ ਤੇ ਆਪਣੇ ਬੱਚਿਆਂ ਦਾ ਜੀਵਨ ਪੱਧਰ ਸੁਚੱਜਾ ਬਣਾ ਸਕਦੇ ਹਨ। ਉਨਾਂ ਮੰਡੀ ਵਿੱਚ ਲੋਡਿੰਗ ਕਰਦੀ ਲੇਬਰ ਵਾਸਤੇ ਵੀ ਰੇਟ ਪੰਜ ਰੁਪਏ ਪ੍ਰਤੀ ਨਗ ਨਾਲ ਵਧਾਏ ਜਾਣ ਬਾਰੇ ਮੰਗ ਕੀਤੀ। ਉਹਨਾਂ ਕਿਹਾ ਕਿ ਇਸ ਬਾਬਤ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਵੱਲੋਂ ਅਤੇ ਮੰਡੀ ਬੋਰਡ ਦੇ ਚੇਅਰਮੈਨ ਅਤੇ ਸੈਕਟਰੀ ਸਾਹਿਬ ਨੇ ਇਸ ਬਾਬਤ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਮਜਬੂਰੀ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਹੁਣ ਆੜਤੀਆ ਐਸੋਸੀਏਸ਼ਨ ਪੰਜਾਬ ਅਤੇ ਮਜ਼ਦੂਰ ਯੂਨੀਅਨ ਦੀ ਇੱਕ ਮੀਟਿੰਗ ਫਿਰੋਜ਼ਪੁਰ ਵਿਖੇ 17 ਸਤੰਬਰ ਨੂੰ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਜੇ ਪੰਜਾਬ ਸਰਕਾਰ ਗੱਲਾਂ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਨਹੀਂ ਕਰਦੀ ਤਾਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ