Tirupati News: ਤਿਰੁਪਤੀ ਲੱਡੂ ਵਿਵਾਦ ਮਾਮਲੇ ‘ਚ ਤਿਰੁਮਾਲਾ ਤਿਰੁਪਤੀ ਦੇਵਸਥਾਨਮ (ਟੀਟੀਡੀ) ਦੇ ਸਾਬਕਾ ਚੇਅਰਮੈਨ ਵਾਈਵੀ ਸੁਬਾ ਰੈੱਡੀ ਨੇ ਲੱਡੂ ਪ੍ਰਸ਼ਾਦਮ ਬਣਾਉਣ ਲਈ ਘਿਓ ਵਿੱਚ ਘਟੀਆ ਸਮੱਗਰੀ ਅਤੇ ਜਾਨਵਰਾਂ ਦੀ ਚਰਬੀ ਦੇ ਦੋਸ਼ਾਂ ਦੀ ਜਾਂਚ ਲਈ ਇੱਕ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਇੱਕ ਸੁਤੰਤਰ ਕਮੇਟੀ ਬਣਾਉਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
Former Tirumala Tirupati Devasthanams (TTD), YV Subba Reddy, moves Supreme Court for the constitution of an independent committee headed by a retired apex court judge, to investigate the allegations of substandard ingredients and animal fat in the ghee to make Laddu Prasadam at…
— ANI (@ANI) September 23, 2024
ਇਸ ਤੋਂ ਪਹਿਲਾਂ, ਆਂਧਰ ਪ੍ਰਦੇਸ਼ ਦੇ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ (ਤਿਰੂਪਤੀ ਮੰਦਰ) ਵਿੱਚ ਲੱਡੂ ਵਿੱਚ ਜਾਨਵਰਾਂ ਦੀ ਚਰਬੀ ਦੇ ਮਾਮਲੇ ਦੀ ਜਾਂਚ ਲਈ ਕੱਲ੍ਹ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਸੀ। ਇਸ ਬਾਰੇ ਸੀਐਮ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਐਸਆਈਟੀ ਸਰਕਾਰ ਨੂੰ ਰਿਪੋਰਟ ਸੌਂਪੇਗੀ। ਇਸ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਅਜਿਹੀ ਘਟਨਾ ਮੁੜ ਨਾ ਵਾਪਰੇ।
ਦਰਅਸਲ ਆਂਧ੍ਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਤਾਜ਼ਾ ਬਿਆਨ ਦੇ ਨਤੀਜੇ ਵਿੱਚ ਤਿਰੁਮਾਲਾ ਮੰਦਰ ਦੇ ਪ੍ਰਸਿੱਧ ਲੱਡੂਆਂ ‘ਤੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਨਾਇਡੂ ਨੇ ਦੋਸ਼ ਲਾਇਆ ਕਿ ਸਾਬਕਾ ਮੰਤਰੀ ਜਗਨ ਮੋਹਨ ਰੈੱਡੀ ਦੇ ਸ਼ਾਸਨ ਵਿੱਚ ਮੰਦਰ ਦੇ ਲੱਡੂਆਂ ਦੀ ਤਿਆਰੀ ਵਿੱਚ ਘਟੀਆ ਸਮੱਗਰੀ ਅਤੇ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਲੱਡੂਆਂ ਦੀ ਤਿਆਰੀ ਵਿੱਚ ਸ਼ੁੱਧ ਘਿਓ ਦੀ ਵਰਤੋਂ ਹੋ ਰਹੀ ਹੈ, ਜਿਸ ਨਾਲ ਗੁਣਵੱਤਾ ਵਿੱਚ ਸੁਧਾਰ ਆਇਆ ਹੈ।
ਇਹ ਬਿਆਨ ਮੰਦਰ ਦੇ ਪ੍ਰਬੰਧਨ ਤੇ ਵਿਸ਼ਵਾਸਮੰਦੀ ਮਾਮਲਿਆਂ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਵਧਾ ਸਕਦਾ ਹੈ, ਖਾਸ ਕਰਕੇ ਤੀਰਥ ਯਾਤਰੀਆਂ ਦੇ ਸਵਾਲ ਖੜ੍ਹੇ ਹੋਣ ਦੀ ਸੰਭਾਵਨਾ ਹੈ।
ਅਮਰਾਵਤੀ ‘ਚ ਐੱਨਡੀਏ ਵਿਧਾਇਕ ਦਲ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਨਾਇਡੂ ਨੇ ਦਾਅਵਾ ਕੀਤਾ, ‘ਤਿਰੁਮਾਲਾ ਦੇ ਲੱਡੂ ਵੀ ਘਟੀਆ ਸਮੱਗਰੀ ਨਾਲ ਬਣਾਏ ਗਏ ਸਨ, ਉਨ੍ਹਾਂ ‘ਚ ਘਿਓ ਦੀ ਬਜਾਏ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਸੀ।’ ਇਸ ਮਾਮਲੇ ਨੂੰ ਹੋਰ ਸਪੱਸ਼ਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘ਹੁਣ ਸ਼ੁੱਧ ਘਿਓ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੰਦਰ ਦੀ ਹਰ ਚੀਜ਼ ਨੂੰ ਸਾਫ਼ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ।’