Tirupati News: ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਮੰਦਰ ‘ਚ ਪ੍ਰਸ਼ਾਦ ਬਣਾਉਣ ‘ਚ ਵਰਤੇ ਜਾਣ ਵਾਲੇ ਘਿਓ ਦੀ ਥਾਂ ‘ਤੇ ਜਾਨਵਰਾਂ ਦੀ ਚਰਬੀ ਮਿਲਣ ‘ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ ਤੋਂ ਬਾਅਦ ਆਂਧਰਾ ਤੋਂ ਦਿੱਲੀ ਤੱਕ ਹੰਗਾਮਾ ਮਚਿਆ ਹੋਇਆ ਹੈ। ਹਿੰਦੂ ਸੰਗਠਨਾਂ ‘ਚ ਭਾਰੀ ਗੁੱਸਾ ਹੈ, ਉਥੇ ਹੀ ਕਰਨਾਟਕ ਦੀ ਸਿੱਧਰਮਈਆ ਸਰਕਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ।
ਸਿੱਧਰਮਈਆ ਸਰਕਾਰ ਨੇ ਰਾਜ ਮੰਦਰ ਪ੍ਰਬੰਧਨ ਸੰਸਥਾ ਅਧੀਨ ਸਾਰੇ 34 ਹਜ਼ਾਰ ਮੰਦਰਾਂ ‘ਚ ਨੰਦਿਨੀ ਬ੍ਰਾਂਡ ਦੇ ਘਿਓ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਹੈ। ਕਰਨਾਟਕ ਸਰਕਾਰ ਦੇ ਨਵੇਂ ਨਿਰਦੇਸ਼ਾਂ ਦੇ ਅਨੁਸਾਰ, ਰਾਜ ਦੇ ਸਾਰੇ ਮੰਦਰਾਂ ਨੂੰ ਮੰਦਰ ਦੀਆਂ ਰਸਮਾਂ ਜਿਵੇਂ ਕਿ ਦੀਵੇ ਜਗਾਉਣ, ਪ੍ਰਸ਼ਾਦ ਤਿਆਰ ਕਰਨ ਅਤੇ ‘ਦਸੋਹਾ ਭਵਨ’ (ਜਿੱਥੇ ਸ਼ਰਧਾਲੂਆਂ ਨੂੰ ਭੋਜਨ ਪਰੋਸਿਆ ਜਾਂਦਾ ਹੈ) ਵਿੱਚ ਸਿਰਫ ਨੰਦਿਨੀ ਘੀ ਦੀ ਵਰਤੋਂ ਕਰਨੀ ਹੋਏਗੀ।
ਇਸ ਦੇ ਨਾਲ ਹੀ ਮੰਦਰ ਦੇ ਕਰਮਚਾਰੀਆਂ ਨੂੰ ‘ਪ੍ਰਸਾਦ’ ਦੀ ਗੁਣਵੱਤਾ ਨਾਲ ਕਦੇ ਵੀ ਸਮਝੌਤਾ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇੱਕ ਰਿਪੋਰਟ ਵਿੱਚ ਤਿਰੂਪਤੀ ਦੇ ਮਸ਼ਹੂਰ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਲੱਡੂ ਬਣਾਉਣ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਹੋਣ ਦਾ ਖੁਲਾਸਾ ਹੋਇਆ ਹੈ। ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਮੰਦਰ ‘ਚ ਵਰਤੇ ਜਾਣ ਵਾਲੇ ਘਿਓ ਦੀ ਗੁਣਵੱਤਾ ‘ਤੇ ਚਿੰਤਾ ਜ਼ਾਹਰ ਕੀਤੀ ਅਤੇ ਦਾਅਵਾ ਕੀਤਾ ਕਿ ਨਮੂਨਿਆਂ ‘ਚ ਲਾਰਡ ਅਤੇ ਹੋਰ ਜਾਨਵਰਾਂ ਦੀ ਚਰਬੀ ਦੀ ਮੌਜੂਦਗੀ ਪਾਈ ਗਈ ਹੈ।
ਹਿੰਦੂਸਥਾਨ ਸਮਾਚਾਰ