New Delhi: ਘਰੇਲੂ ਸ਼ੇਅਰ ਬਾਜ਼ਾਰ ‘ਚ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਦਾ ਰੁਖ ਨਜ਼ਰ ਆਇਆ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਆਲ ਟਾਈਮ ਹਾਈ ਓਪਨਿੰਗ ਦੇ ਨਵੇਂ ਰਿਕਾਰਡ ਦੇ ਨਾਲ ਹੋਈ। ਹਾਲਾਂਕਿ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਵਿਕਰੀ ਦੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਸੂਚਕਾਂਕ ‘ਚ ਗਿਰਾਵਟ ਦਰਜ ਕੀਤੀ ਗਈ ਪਰ ਕੁਝ ਸਮੇਂ ਬਾਅਦ ਖਰੀਦਦਾਰੀ ਦੇ ਸਮਰਥਨ ਕਾਰਨ ਇਨ੍ਹਾਂ ਦੋਵਾਂ ਸੂਚਕਾਂਕ ‘ਚ ਫਿਰ ਤੇਜ਼ੀ ਆਈ।
ਕਾਰੋਬਾਰ ਦੌਰਾਨ ਫਿਲਹਾਲ ਸੈਂਸੈਕਸ 812.34 ਅੰਕ ਭਾਵ 0.98 ਫੀਸਦੀ ਦੀ ਮਜ਼ਬੂਤੀ ਨਾਲ 83,997.14 ਅੰਕ ਦੇ ਪੱਧਰ ’ਤੇ ਅਤੇ ਨਿਫਟੀ 223.75 ਅੰਕ ਭਾਵ 0.88 ਫੀਸਦੀ ਦੀ ਮਜ਼ਬੂਤੀ ਨਾਲ 25,639.55 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸੀ। ਕਾਰੋਬਾਰ ਦੇ ਪਹਿਲੇ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ਵਿੱਚੋਂ ਜੇਐਸਡਬਲਯੂ ਸਟੀਲ, ਕੋਲ ਇੰਡੀਆ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ ਸੁਜ਼ੂਕੀ ਅਤੇ ਐਚਡੀਐਫਸੀ ਲਾਈਫ ਦੇ ਸ਼ੇਅਰ 3.32 ਤੋਂ 2.12 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਗ੍ਰਾਸੀਮ ਇੰਡਸਟ੍ਰੀਜ਼, ਸਿਪਲਾ, ਐਨਟੀਪੀਸੀ, ਟੀਸੀਐਸ ਅਤੇ ਇੰਡਸਇੰਡ ਬੈਂਕ ਦੇ ਸ਼ੇਅਰ 1.37 ਫੀਸਦੀ ਤੋਂ 0.34 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 23 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 7 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਨਿਫਟੀ ‘ਚ ਸ਼ਾਮਲ 50 ਸ਼ੇਅਰਾਂ ‘ਚੋਂ 38 ਸ਼ੇਅਰ ਹਰੇ ਨਿਸ਼ਾਨ ‘ਤੇ ਅਤੇ 12 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰਦੇ ਦੇਖੇ ਗਏ।
ਬੀਐਸਈ ਸੈਂਸੈਕਸ ਅੱਜ 418.24 ਅੰਕਾਂ ਦੀ ਮਜ਼ਬੂਤੀ ਨਾਲ 83,603.04 ਅੰਕਾਂ ‘ਤੇ ਖੁੱਲ੍ਹਿਆ, ਜਿਸ ਨਾਲ ਸਭ ਤੋਂ ਉੱਚੀ ਸ਼ੁਰੂਆਤ ਦਾ ਰਿਕਾਰਡ ਬਣਾਇਆ ਗਿਆ। ਕਾਰੋਬਾਰ ਸ਼ੁਰੂ ਹੋਣ ਤੋਂ ਬਾਅਦ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ 83187.64 ਅੰਕ ਤੱਕ ਡਿੱਗ ਗਿਆ। ਹਾਲਾਂਕਿ ਇਸ ਤੋਂ ਬਾਅਦ ਖਰੀਦਦਾਰਾਂ ਨੇ ਖਰੀਦ ਸ਼ੁਰੂ ਕਰ ਦਿੱਤੀ।
ਸੈਂਸੈਕਸ ਦੀ ਤਰ੍ਹਾਂ ਐਨਐਸਈ ਦੇ ਨਿਫਟੀ ਨੇ ਵੀ ਅੱਜ 25,525.95 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ, ਜਿਸ ਨੇ 110.15 ਅੰਕਾਂ ਦੀ ਛਾਲ ਮਾਰ ਕੇ ਨਵਾਂ ਸ਼ੁਰੂਆਤੀ ਰਿਕਾਰਡ ਬਣਾਇਆ। ਬਾਜ਼ਾਰ ਖੁੱਲ੍ਹਦੇ ਹੀ ਮੁਨਾਫਾ ਬੁਕਿੰਗ ਸ਼ੁਰੂ ਹੋਣ ਕਾਰਨ ਇਸ ਸੂਚਕਾਂਕ ਦੀ ਗਤੀ ਵੀ ਘੱਟ ਗਈ। ਹਾਲਾਂਕਿ, ਕੁਝ ਸਮੇਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਦੇ ਯਤਨ ਕੀਤੇ, ਜਿਸ ਕਾਰਨ ਇਸ ਸੂਚਕਾਂਕ ਦੀ ਰਫਤਾਰ ’ਚ ਤੇਜ਼ੀ ਆਈ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਵੀਰਵਾਰ ਨੂੰ ਸੈਂਸੈਕਸ 236.57 ਅੰਕ ਜਾਂ 0.29 ਫੀਸਦੀ ਮਜ਼ਬੂਤੀ ਨਾਲ 83,184.80 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 38.25 ਅੰਕ ਜਾਂ 0.15 ਫੀਸਦੀ ਮਜ਼ਬੂਤੀ ਨਾਲ 25,415.80 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ