Chandigarh News: ਐਨਆਈਏ ਅੱਜਕਲ੍ਹ ਪੰਜਾਬ ਵਿੱਚ ਕਾਫੀ ਅਲਰਟ ਤੇ ਹੈ। ਵੱਖਵਾਦੀ ਪੱਖੀ ਵਿਚਾਰਧਾਰਾ ਦੇ ਲੋਕਾਂ ਉਪਰ ਐਨਆਈਏ ਨੇ ਸ਼ਿਕੰਜਾ ਸੱਸਿਆ ਹੋਇਆ ਹੈ। ਕੇਂਦਰੀ ਏਜੰਸੀ ਸੋਸ਼ਲ ਮੀਡੀਆ ਉਪਰ ਵੀ ਪੂਰੀ ਤਰ੍ਹਾਂ ਨਜ਼ਰ ਰੱਖ ਰਹੀ ਹੈ। ਦਰਅਸਲ ਐਨਆਈਏ ਦੀ ਟੀਮ ਨੇ ਸ਼ੁੱਕਰਵਾਰ ਤੜਕਸਾਰ ਪੰਜਾਬ ਦੇ ਮੋਗਾ ਵਿੱਚ ਰੇਡ ਮਾਰੀ। ਐਨਆਈਏ ਦੀ ਟੀਮ ਪਿੰਡ ਬਿਲਾਸਪੁਰ ਵਿੱਚ ਕੁਲਵੰਤ ਸਿੰਘ ਦੇ ਘਰ ਪੁੱਜੀ। ਦਸ ਦਇਏ ਕਿ ਕੁਲਵੰਤ ਸਿੰਘ 42 ਸਾਲਾਂ ਦਾ ਹੈ। ਗੌਰਤਲਬ ਹੈ ਕਿ ਐਨਆਈਏ ਨੇ ਇਸ ਲਈ ਰੇਡ ਕੀਤੀ ਕਿਉਂਕਿ ਕੁਲਵੰਤ ਸਿੰਘ ਸੋਸ਼ਲ ਮੀਡੀਆ ‘ਤੇ ਵੱਖਵਾਦੀ ਵਿਚਾਰਧਾਰਾ ਨਾਲ ਜੁੜੀਆਂ ਪੋਸਟਾਂ ਪਾਉਂਦਾ ਸੀ।
ਮਿਲੀ ਜਾਣਕਾਰੀ ਅਨੁਸਾਰ NIA ਦੀ ਟੀਮ ਨੇ ਕੁਲਵੰਤ ਤੇ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਕਿਸੇ ਨੂੰ ਵੀ ਘਰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। NIA ਦੀ ਟੀਮ ਕੁਲਵੰਤ ਸਿੰਘ ਨਾਲ ਜੁੜੀ ਹਰ ਗੱਲ ਦੀ ਜਾਂਚ ਕਰ ਰਹੀ ਹੈ। NIA ਦੀ ਟੀਮ ਸਵੇਰੇ 5 ਵਜੇ ਉਸ ਦੇ ਘਰ ਪਹੁੰਚੀ। ਇਸ ਤੋਂ ਬਾਅਦ NIA ਟੀਮ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। NIA ਟੀਮ ਨੇ ਉਸ ਤੋਂ ਕਰੀਬ ਡੇਢ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ। ਛਾਪੇਮਾਰੀ ਦੌਰਾਨ ਸਥਾਨਕ ਥਾਣੇ ਦੀ ਪੁਲਸ ਵੀ ਮੌਜੂਦ ਰਹੀ।
ਦਸਣਯੋਗ ਹੈ ਕਿ ਕੁਲਵੰਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ। ਦਸ ਦਇਏ ਕਿ NIA ਵੱਲੋਂ ਪੰਜਾਬ ‘ਚ ਚਾਰ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ।