Ayodhaya, UP: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਵੀਰਵਾਰ ਨੂੰ ਮਿਲਕੀਪੁਰ ਵਿਧਾਨ ਸਭਾ ਹਲਕੇ ਵਿੱਚ 1,000 ਕਰੋੜ ਰੁਪਏ ਦੇ 83 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਯੋਗੀ ਨੇ ਵਿਰੋਧੀ ਧਿਰ ਖਾਸ ਕਰਕੇ ਸਮਾਜਵਾਦੀ ਪਾਰਟੀ ‘ਤੇ ਹਮਲਾ ਬੋਲਿਆ। ਸੀਐਮ ਯੋਗੀ ਨੇ ਕਿਹਾ ਕਿ ਜਿਸ ਤਰ੍ਹਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਕੀਤੀ ਜਾ ਸਕਦੀ, ਉਸੇ ਤਰ੍ਹਾਂ ਹੀ ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ‘ਚ ਲਿਆ ਕੇ ਨਕੇਲ ਕੱਸਣ ਦੀ ਲੋੜ ਹੈ ਅਤੇ ਸਰਕਾਰ ਵੀ ਅਜਿਹਾ ਹੀ ਕਰ ਰਹੀ ਹੈ।
ਭਾਜਪਾ ਸਰਕਾਰ ਵਿੱਚ ਗੁੰਡਿਆਂ ਅਤੇ ਮਾਫੀਆ ਦੀ ਖੈਰ ਨਹੀਂ – ਸੀਐਮ ਯੋਗੀ
ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਉਨ੍ਹਾਂ ਦੇ (ਵਿਰੋਧੀ) ਸਮੇਂ ਦੌਰਾਨ ਅਰਾਜਕਤਾ ਆਪਣੇ ਸਿਖਰ ‘ਤੇ ਸੀ। ਅੱਜ ਵੀ ਉਨ੍ਹਾਂ ਦੇ ਆਗੂਆਂ ਨੂੰ ਉਹੀ ਦੌਰ ਯਾਦ ਹੈ। ਸਾਡੀ ਸਰਕਾਰ ਨੇ ਐਂਟੀ ਲੈਂਡ ਮਾਫੀਆ ਟਾਸਕ ਫੋਰਸ ਬਣਾਈ ਹੈ। ਸਮਾਜਵਾਦੀ ਪਾਰਟੀ ਦੇ ਗੁੰਡਿਆਂ ਅਤੇ ਮਾਫੀਆ ਦੇ ਕਬਜੇ ਤੋਂ 64 ਹਜ਼ਾਰ ਹੈਕਟੇਅਰ ਜ਼ਮੀਨ ਛੁਡਾਈ। ਜਦੋਂ ਗੁੰਡਿਆਂ ਨੇ ਜ਼ਮੀਨ ‘ਤੇ ਕਬਜ਼ਾ ਕਰ ਲਿਆ, ਤਾਂ ਬਾਦਸ਼ਾਹ ਨੂੰ ਨਿਸ਼ਚਤ ਤੌਰ ‘ਤੇ ਦਰਦ ਮਹਿਸੂਸ ਹੋਵੇਗਾ। ਇਸੇ ਲਈ ਅੱਜ ਬਾਦਸ਼ਾਹ ਵਾਰ ਵਾਰ ਕਹਿੰਦੇ ਹਨ ਕਿ ਅਯੁੱਧਿਆ ਵਿੱਚ ਜ਼ਮੀਨ ਘੁਟਾਲਾ ਹੋਇਆ ਹੈ। ਸੀਐਮ ਯੋਗੀ ਨੇ ਕਿਹਾ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕੋਈ ਜ਼ਮੀਨ ਘੁਟਾਲਾ ਨਹੀਂ ਹੋਇਆ ਹੈ, ਜਦਕਿ ਇਕੱਲੇ ਅਯੁੱਧਿਆ ਵਿੱਚ ਕਿਸਾਨਾਂ ਨੂੰ 1700 ਕਰੋੜ ਰੁਪਏ ਦਾ ਮੁਆਵਜ਼ਾ ਵੰਡਿਆ ਗਿਆ ਹੈ। ਕੋਈ ਇਹ ਨਹੀਂ ਕਹਿ ਸਕਦਾ ਕਿ ਜ਼ਮੀਨੀ ਘੋਟਾਲਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਿਸ ਅਯੁੱਧਿਆ ਨੂੰ ਇਨ੍ਹਾਂ ਲੋਕਾਂ ਨੇ ਰਾਮ ਭਗਤਾਂ ਦੇ ਖੂਨ ਨਾਲ ਸਿੰਜਿਆ ਸੀ, ਜਿਸ ਅਯੁੱਧਿਆ ਬਾਰੇ ਉਹ ਕਹਿੰਦੇ ਸਨ ਕਿ ਇੱਕ ਪੰਛੀ ਵੀ ਨਹੀਂ ਮਾਰ ਸਕਦਾ, ਅੱਜ ਉਸੇ ਅਯੁੱਧਿਆ ਵਿੱਚ 3 ਕਰੋੜ ਸ਼ਰਧਾਲੂ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਹਨ।
ਅਯੁੱਧਿਆ ‘ਚ ਦੀਪ ਉਤਸਵ ਕਾਰਨ ਸਪਾ ਨੂੰ ਹੁੰਦੀ ਸੀ ਪਰੇਸ਼ਾਨੀ-CM ਯੋਗੀ
ਜਦੋਂ ਅਯੁੱਧਿਆ ਦੇ ਘਾਟਾਂ ‘ਤੇ ਦੀਪ ਉਤਸਵ ਦੌਰਾਨ ਦੀਵੇ ਜਗਾਏ ਜਾਂਦੇ ਹਨ ਤਾਂ ਦੋ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇੱਕ ਸਪਾ ਮੁਖੀ ਨੂੰ, ਦੂਜਾ ਪਾਕਿਸਤਾਨ ਨੂੰ, ਕਿਉਂਕਿ ਉਹ ਜਾਣਦੇ ਹਨ ਕਿ ਅਯੁੱਧਿਆ ਵਿੱਚ ਜਗਣ ਵਾਲਾ ਹਰ ਦੀਵਾ ਨਾ ਸਿਰਫ਼ ਅਯੁੱਧਿਆ, ਸਗੋਂ ਦੇਸ਼ ਅਤੇ ਸੂਬੇ ਨੂੰ ਰੌਸ਼ਨ ਕਰੇਗਾ। ਇਹ ਪਾਕਿਸਤਾਨ ਨੂੰ ਤਬਾਹ ਕਰਨ ਦੀ ਸਮਰੱਥਾ ਵੀ ਰੱਖਦਾ ਹੈ ਜੋ ਮਨੁੱਖਤਾ ਲਈ ਕੈਂਸਰ ਬਣ ਚੁੱਕਾ ਹੈ। ਪਾਕਿਸਤਾਨ ਜ਼ਰੂਰ ਪ੍ਰੇਸ਼ਾਨ ਹੋਵੇਗਾ, ਉਹ ਭਾਰਤ ਦਾ ਦੁਸ਼ਮਣ ਹੈ ਪਰ ਹਿੰਦੂ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਵੀ ਪ੍ਰੇਸ਼ਾਨ ਹੈ ਕਿਉਂਕਿ ਉਹ ਹਨੇਰੇ ਵਿੱਚ ਰਹਿਣ ਦੇ ਆਦੀ ਹਨ। ਉਹਨਾਂ ਨੂੰ ਹਨੇਰੇ ਦੀ ਲੋੜ ਹੈ, ਉਹਨਾਂ ਨੂੰ ਲੁੱਟਣ ਲਈ ਹਨੇਰੇ ਦੀ ਲੋੜ ਹੈ।
ਅਯੁੱਧਿਆ ਅਤੇ ਰਾਮ ਮੰਦਰ ਦੇ ਵਿਕਾਸ ਤੋਂ ਪਰੇਸ਼ਾਨ ਸਪਾ – ਸੀਐਮ ਯੋਗੀ
ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਜਿਸ ਅਯੁੱਧਿਆ ਨੂੰ ਉਨ੍ਹਾਂ ਨੇ ਵਿਕਾਸ ਤੋਂ ਵਾਂਝਾ ਰੱਖਿਆ ਸੀ, ਅੱਜ ਉਸੇ ਅਯੁੱਧਿਆ ‘ਚ ਉਨ੍ਹਾਂ ਨੇ 30 ਹਜ਼ਾਰ ਕਰੋੜ ਦੇ ਪ੍ਰੋਜੈਕਟਾਂ ਦਾ ਤੋਹਫਾ ਦਿੱਤਾ ਹੈ। ਇੰਨਾ ਵਿਕਾਸ ਨਾ ਤਾਂ ਕਾਂਗਰਸ ਸਰਕਾਰਾਂ ਵਿੱਚ ਹੋਇਆ ਅਤੇ ਨਾ ਹੀ 4 ਵਾਰ ਦੀਆਂ ਸਪਾ ਸਰਕਾਰਾਂ ਵਿੱਚ। ਅਯੁੱਧਿਆ ਅੱਜ ਸਭ ਤੋਂ ਖੂਬਸੂਰਤ ਹੋ ਰਿਹੈ। ਇਸ ਲਈ, ਉਨ੍ਹਾਂ ਨੂੰ ਯਕੀਨੀ ਤੌਰ ‘ਤੇ ਪਰੇਸ਼ਾਨੀ ਹੁੰਦੀ ਹੈ। ਕਿਉਂਕਿ ਉਨ੍ਹਾਂ ਨੂੰ ਵਿਵਾਦਿਤ ਢਾਂਚੇ ਨਾਲ ਪਿਆਰ ਸੀ। ਜਿਸ ਨੂੰ ਰਾਮ ਭਗਤਾਂ ਨੇ ਨਸ਼ਟ ਕਰ ਦਿੱਤਾ। ਇਹ ਲੋਕ ਰਾਮ ਭਗਤਾਂ ‘ਤੇ ਗੋਲੀਆਂ ਚਲਾਉਂਦੇ ਸਨ। ਜੇਕਰ ਸਪਾ ਦਾ ਕਾਲਾ ਚਿੱਠਾ ਬੇਨਕਾਬ ਹੋਇਆ ਤਾਂ ਉਨ੍ਹਾਂ ਨੂੰ ਮੂੰਹ ਦਿਖਾਉਣ ਲਾਇਕ ਨਹੀਂ ਰਹਿਣਗੇ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ, ਉਹ ਜਦੋਂ ਅਯੁੱਧਿਆ ਦੀ ਗੱਲ ਕਰਦੇ ਹਨ। ਤਾਂ ਲੋਕ ਹੱਸਦੇ ਹਨ।ਇਨ੍ਹਾਂ ਨੇ ਭਦਰਸਾ ਵਿੱਚ ਜੋ ਕੀਤਾ ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਸੀਐਮ ਯੋਗੀ ਨੇ ਅੱਗੇ ਕਿਹਾ ਕਿ ਸਪਾ ਨੂੰ ਅਯੁੱਧਿਆ ਹਵਾਈ ਅੱਡੇ ਅਤੇ ਵਿਕਾਸ ਨੂੰ ਲੈ ਕੇ ਸਮੱਸਿਆਵਾਂ ਹਨ। ਅਯੁੱਧਿਆ ਅੰਤਰਰਾਸ਼ਟਰੀ ਕਨੈਕਟੀਵਿਟੀ ਕੁਝ ਦਿਨਾਂ ਵਿੱਚ ਜੁੜਣ ਵਾਲੀ ਹੈ। ਅਯੁੱਧਿਆ ਵਿੱਚ ਜੋ ਵੀ ਸੁਭਾਗ ਆਇਆ ਹੈ ਤਾੰ ਰਾਮ ਦ੍ਰੋਹੀਆਂ ਨੂੰ ਤਾਂ ਪਰੇਸ਼ਾਨੀ ਹੋਏਗਾ ਹੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਕੁਝ ਨਹੀਂ ਮਿਲਦਾ ਤਾਂ ਜੋ ਗੁਰਗੇ ਕਹਿੰਦੇ ਹਨ ਓਹੀ ਸਰਗਨਾ ਵੀ ਕਹਿੰਦਾ ਹੈ। 2017 ਤੋਂ ਪਹਿਲਾਂ ਦੀ ਅਯੁੱਧਿਆ ਅਤੇ ਹੁਣ ਦੀ ਅਯੁੱਧਿਆ ਵਿੱਚ ਫਰਕ ਸਾਫ਼ ਨਜ਼ਰ ਆ ਰਿਹਾ ਹੈ। ਅੱਜ ਅਯੁੱਧਿਆ ਦੇਸ਼ ਦਾ ਪਹਿਲਾ ਸੋਲਰ ਸਿਟੀ ਬਣਨ ਜਾ ਰਿਹੈ। ਇਹ ਕਿਵੇਂ ਮੰਨ ਸਕਦੇ ਹਨ, ਕਿਉਂਕੀ ਵਿਕਾਸ ਉਨ੍ਹਾਂ ਦਾ ਕਦੇ ਵੀ ਏਜੰਡਾ ਨਹੀਂ ਸੀ।
ਸਪਾ ਨੇ ਦੰਗਾਇਆਂ ਅੱਗੇ ਗੋਡੇ ਟੇਕੇ- CA ਯੋਗੀ
ਸੀਐਮ ਯੋਗੀ ਨੇ ਕਿਹਾ ਕਿ ਦੰਗਾਇਆਂ ਅੱਗੇ ਗੋਡੇ ਟੇਕਣ ਵਾਲੇ ਅੱਜ ਸੰਤ ਪਰੰਪਰਾ ਨੂੰ ਮਾਫੀਆ ਕਹਿੰਦੇ ਹਨ। ਯੋਗੀ ਨੇ ਕਿਹਾ ਕਿ ਸੂਬੇ ‘ਚ ਸੰਗਠਿਤ ਅਪਰਾਧ ‘ਚ ਸ਼ਾਮਲ ਸਾਰੇ ਮਾਫੀਆ, ਚਾਹੇ ਉਹ ਪ੍ਰਯਾਗਰਾਜ ਦੇ ਹੋਣ ਜਾਂ ਗਾਜ਼ੀਪੁਰ ਦੇ, ਚਾਹੇ ਰਾਮਪੁਰ, ਅੰਬੇਡਕਰ ਨਗਰ ਦੇ, ਇਹ ਸਾਰੇ ਇਨ੍ਹਾਂ ਦੇ ਚਚਾ ਜਾਨ ਸਨ। ਮਾਫੀਆ ਅੱਗੇ ਨੱਕ ਰਗੜਨ ਵਾਲਾ, ਦੰਗਾਇਆਂ ਅੱਗੇ ਗੋਡੇ ਟੇਕਣ ਵਾਲਾ ਅੱਜ ਸੰਤ ਪਰੰਪਰਾ ਨੂੰ ਮਾਫੀਆ ਆਖਦਾ ਹੈ। ਇਹ ਉਹਨਾਂ ਦੀਆਂ ਕਦਰਾਂ ਕੀਮਤਾਂ ਹਨ। ਇਸ ਲਈ ਮੈਂ ਆਖਦਾ ਹਾਂ ਕਿ ਔਰੰਗਜ਼ੇਬ ਦੀ ਆਤਮਾ ਉਨ੍ਹਾਂ ਅੰਦਰ ਪ੍ਰਵੇਸ਼ ਕਰ ਚੁੱਕੀ ਹੈ। ਉਸਦਾ ਚਿਹਰਾ ਭਦਰਸਾ ਵਿੱਚ ਮੋਇਦ ਖਾਨ ਵਰਗਾ ਹੀ ਹੈ। ਨਵਾਬ ਸਿੰਘ ਯਾਦਵ ਕਨੌਜ ਵਿੱਚ ਹਨ। ਜਿਸ ਨੇ ਧੀ ਨਾਲ ਮਾੜੀ ਹਰਕਤ ਕੀਤੀ। ਇਸੇ ਤਰ੍ਹਾਂ ਹਰਦੋਈ ਵਿੱਚ ਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵੱਲੋਂ ਇੱਕ ਵਕੀਲ ਦਾ ਕਤਲ ਕਰ ਦਿੱਤਾ ਗਿਆ। ਮਊ ਵਿੱਚ ਉਨ੍ਹਾਂ ਦਾ ਆਗੂ ਵੀ ਇਸੇ ਤਰ੍ਹਾਂ ਦੇ ਅੱਤਿਆਚਾਰਾਂ ਵਿੱਚ ਸ਼ਾਮਲ ਸੀ। ਇਸੇ ਤਰ੍ਹਾਂ ਉਨ੍ਹਾਂ ਦੇ ਸਾਬਕਾ ਵਿਧਾਇਕ ਨੇ ਕਾਨਪੁਰ ਵਿੱਚ ਵੀ ਅਜਿਹਾ ਹੀ ਕੰਮ ਕੀਤਾ, ਇਨ੍ਹਾਂ ਲੋਕਾਂ ਨੇ ਅਰਾਜਕਤਾ ਫੈਲਾਈ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਧੀਆਂ ਦੇ ਵਹਿਸ਼ੀ ਹਨ ਜੋ ਕਿ ਸਮਾਜਵਾਦੀ ਪਾਰਟੀ ਦੇ ਗੁੰਡੇ ਹਨ। ਉਨ੍ਹਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆ ਕੇ ਨਕੇਲ ਕੱਸਣ ਦੀ ਲੋੜ ਹੈ। ਸਰਕਾਰ ਵੀ ਅਜਿਹਾ ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਚਾਚਾ-ਭਤੀਜੇ ਦੀ ਜੋੜੀ ਹੋਵੇ ਜਾਂ ਦੋ ਲੜਕਿਆਂ ਦੀ ਜੋੜੀ ਹੋਵੇ, ਇਹ ਲੋਕ ਅਰਾਜਕਤਾ ਫੈਲਾ ਕੇ ਗੁੰਡਾਗਰਦੀ ਦੀਆਂ ਹੱਦਾਂ ਪਾਰ ਕਰਦੇ ਜਾਪਦੇ ਹਨ, ਪਰ ਸਰਕਾਰ ਇਸ ਸਭ ਦਾ ਟਾਕਰਾ ਕਰਨ ਲਈ ਤਿਆਰ ਹੈ।
ਸਪਾ ‘ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼
ਸੀਐਮ ਯੋਗੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਲੋਕਾਂ ਨੂੰ ਜਾਤੀ ਦੇ ਨਾਂ ‘ਤੇ ਲੜਾਉਂਦੇ ਸਨ। ਤੁਸ਼ਟੀਕਰਨ ਦੀ ਰਾਜਨੀਤੀ ਕਰਦੇ ਸਨ। ਸਪਾ ਸਰਕਾਰ ਵਿੱਚ ਦਲਿਤ ਮਹਾਪੁਰਖਾਂ ਦਾ ਅਪਮਾਨ ਹੋਇਆ। ਬਸਪਾ ਦੀ ਸਰਕਾਰ ਦੂਜੇ ਲੋਕਾਂ ‘ਤੇ ਅੱਤਿਆਚਾਰ ਕਰਦੀ ਸੀ, ਜਦਕਿ ਅੱਜ ਡਬਲ ਇੰਜਣ ਵਾਲੀ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ਦੀ ਭਾਵਨਾ ਨਾਲ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰ ਰਹੀ ਹੈ। ਇਸ ਮੌਕੇ ਹਲਕਾ ਇੰਚਾਰਜ ਸੂਰਿਆ ਪ੍ਰਤਾਪ ਸ਼ਾਹੀ, ਰਾਜ ਮੰਤਰੀ ਸਤੀਸ਼ ਸ਼ਰਮਾ ਤੋਂ ਇਲਾਵਾ ਜ਼ਿਲ੍ਹੇ ਦੇ ਲੋਕ ਨੁਮਾਇੰਦੇ ਵੀ ਹਾਜ਼ਰ ਸਨ।