Bihar News: ਗਯਾ ‘ਚ ਸਾਬਕਾ ਐੱਮਐੱਲਸੀ ਅਤੇ ਜੇਡੀਯੂ ਨੇਤਾ ਮਨੋਰਮਾ ਦੇਵੀ ਦੇ ਘਰ ‘ਤੇ ਅੱਜ ਐੱਨਆਈਏ ਨੇ ਛਾਪਾ ਮਾਰਿਆ ਹੈ। ਐੱਨਆਈਏ ਦੀ ਟੀਮ ਸਵੇਰੇ ਸਾਢੇ ਚਾਰ ਵਜੇ ਤੋਂ ਉਨ੍ਹਾਂ ਦੇ ਘਰ ਦੇ ਅੰਦਰ ਹੈ। ਪੁਲਿਸ ਨੇ ਉਨ੍ਹਾਂ ਦੇ ਘਰ ਨੂੰ ਚਾਰੋਂ ਪਾਸਿਓਂ ਘੇਰਿਆ ਹੋਇਆ ਹੈ। ਉਨ੍ਹਾਂ ਦਾ ਘਰ ਗਯਾ ਸ਼ਹਿਰ ਦੇ ਰਾਮਪੁਰ ਥਾਣਾ ਖੇਤਰ ਦੀ ਏਪੀ ਕਲੋਨੀ ‘ਤੇ ਹੈ।
ਦੱਸਿਆ ਗਿਆ ਹੈ ਕਿ ਮਨੋਰਮਾ ਦੇਵੀ ਦੇ ਪਰਿਵਾਰ ਦੇ ਨਕਸਲੀਆਂ ਨਾਲ ਸਬੰਧ ਹੋਣ ਦੀ ਕਥਿਤ ਸੂਚਨਾ ‘ਤੇ ਇਹ ਕਾਰਵਾਈ ਕੀਤੀ ਗਈ ਹੈ। ਫਿਲਹਾਲ ਉਨ੍ਹਾਂ ਤੋਂ ਬੰਦ ਕਮਰੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਆਸ਼ੀਸ਼ ਭਾਰਤੀ ਨੇ ਦੱਸਿਆ ਕਿ ਐਨਆਈਏ ਨੇ ਇਸ ਕਾਰਵਾਈ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ ਸੀ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਪੀਡ ਪੋਸਟ ਰਾਹੀਂ ਮਨੋਰਮਾ ਦੇਵੀ ਅਤੇ ਉਨ੍ਹਾਂ ਦੇ ਪੁੱਤਰ ਰਾਕੇਸ਼ ਰੰਜਨ ਉਰਫ ਰੌਕੀ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੇ ਦੋ ਵੱਖ-ਵੱਖ ਪੱਤਰ ਭੇਜੇ ਗਏ ਸਨ। ਇਨ੍ਹਾਂ ਪੱਤਰਾਂ ਵਿੱਚ ਧਮਾਕਾ ਕਰਨ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਤੋਂ ਬਾਅਦ ਜੇਡੀਯੂ ਨੇਤਾ ਨੇ ਪੁਲਿਸ ਕੋਲ ਐਫਆਈਆਰ ਦਰਜ ਕਰਵਾਈ ਸੀ।
ਹਿੰਦੂਸਥਾਨ ਸਮਾਚਾਰ