New Delhi: ਦਿਲਜੀਤ ਦੋਸਾਂਝ ਦੇ ਦਿੱਲੀ ਵਿੱਚ ਅਕਤੂਬਰ ਵਿੱਚ ਹੋਣ ਵਾਲੇ ‘Dil-Luminati Tour’ ਕਾਨਸਰਟ ਸਬੰਧੀ ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ’ਤੇ ਚਿਤਾਵਨੀ ਜਾਰੀ ਕੀਤੀ ਹੈ। ਪੁਲਸ ਨੇ ਆਮ ਲੋਕਾਂ ਨੂੰ ਕਾਨਸਰਟ ਦੀਆਂ ਆਨਲਾਈਨ ਟਿਕਟਾਂ ਦੀ ਖ਼ਰੀਦ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਾਈਬਰ ਠੱਗਾਂ ਦੇ ਝਾਂਸੇ ਤੋਂ ਬਚ ਕੇ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਦਿੱਲੀ ਪੁਲਸ ਨੇ ਦਿਲਜੀਤ ਦੇ ਕਾਨਸਰਟ ਦੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਦਾ ਮਸ਼ਹੂਰ ਗੀਤ ‘ਬੋਰਨ ਟੂ ਸ਼ਾਈਨ’ ਚੱਲ ਰਿਹਾ ਹੈ। ਇਸ ਵੀਡੀਓ ਨਾਲ ਦਿੱਲੀ ਪੁਲਸ ਨੇ ‘ਪੈਸੇ-ਪੂਸੇ ਬਾਰੇ ਸੋਚੇ ਦੁਨੀਆ, ਅਲਰਟ ਰਹਿ ਕੇ ਆਨਲਾਈਨ ਧੋਖੇ ਤੋਂ ਬਚੇ ਦੁਨੀਆ’ ਕੈਪਸ਼ਨ ਲਿਖੀ ਹੈ। ਦਿੱਲੀ ਪੁਲੀਸ ਦੇ ਇਸ ਪੋਸਟ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਖੁਦ ਵੀ ਇਸ ਚਿਤਾਵਨੀ ਨੂੰ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ।
https://www.instagram.com/p/C_8bwHYSGvv/
View this post on Instagram
ਇੰਸਟਾਗ੍ਰਾਮ ਸਟੋਰੀ ’ਤੇ ਉਸ ਨੇ ਚਿਤਾਵਨੀ ਦੇਣ ਵਾਲੇ ਅਧਿਕਾਰੀਆਂ ਦੇ ਸਨਮਾਨ ’ਚ ‘ਮੁੱਠੀ ਵਾਲੀ ਇਮੋਜੀ’ ਵੀ ਭੇਜੀ ਹੈ। ਦਿਲਜੀਤ ਅਗਲੇ ਮਹੀਨੇ ਆਪਣੇ ਭਾਰਤੀ ਦੌਰੇ ਦੀ ਸ਼ੁਰੂਆਤ ਕਰਨਗੇ। ਇਹ ਦੌਰਾ 26 ਅਕਤੂਬਰ ਨੂੰ ਦਿੱਲੀ ਦੇ ਪ੍ਰਸਿੱਧ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ।
ਦਸ ਦਇਏ ਕਿ ਦਿੱਲੀ ਪੁਲਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੇ ਵੀਡੀਓ ਦੇ ਕੈਪਸ਼ਨ ‘ਚ ਲਿਖਿਆ, “ਪੈਸੇ ਪੁਸੇ ਬਾਰੇ ਸੋਚੇ ਦੁਨੀਆ, ਅਲਰਟ ਰਹਿਕਰ ਆਨਲਾਈਨ ਫਰਾਡ ਸੇ ਬਚੇ ਦੁਨੀਆ!” ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਲੀ ਪੁਲਸ ਦੀ ਚਿਤਾਵਨੀ ਦਾ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ।