New Delhi: ਹਰਮਨਪ੍ਰੀਤ ਸਿੰਘ ਦੀ ਕਪਤਾਨੀ ‘ਚ ਭਾਰਤੀ ਹਾਕੀ ਟੀਮ ਨੇ ਏਸ਼ੀਅਨ ਚੈਂਪੀਅਨਸ ਟਰਾਫੀ 2024 ‘ਚ ਖਿਤਾਬ ਜਿੱਤ ਕੇ ਰਿਕਾਰਡ ਕਾਇਮ ਕੀਤਾ ਹੈ।ਮੰਗਲਵਾਰ ਨੂੰ ਫਾਈਨਲ ਮੈਚ ਵਿੱਚ ਭਾਰਤੀ ਟੀਮ ਦਾ ਮੁਕਾਬਲਾ ਚੀਨ ਨਾਲ ਹੋਇਆ। ਜਿਸ ਵਿੱਚ ਭਾਰਤੀ ਟੀਮ ਹੱਥ ਵੱਡੀ ਸਫਲਤਾ ਲੱਗੀ।ਬੇਸ਼ਕ ਇਹ ਮੈਚ ਜਿੱਤਣ ਲਈ ਭਾਰਤੀ ਟੀਮ ਨੂੰ ਸੰਘਰਸ਼ ਕਰਨਾ ਪਿਆ। ਪਰ ਅੰਤ ਵਿੱਚ ਟੀਮ ਨੇ 1-0 ਨਾਲ ਜਿੱਤ ਹਾਸਲ ਕੀਤੀ।
After a fiercely contested 50 minutes of non-stop action, India finally broke through the deadlock with a crucial strike from Jugraj Singh, making it 1-0. That lone goal was all it took to secure the victory, and with it, the title!
Congratulations to the entire squad for their… pic.twitter.com/JPAdHQcogA
— Hockey India (@TheHockeyIndia) September 17, 2024
ਭਾਰਤੀ ਟੀਮ ਲਈ ਇੱਕੋ ਇੱਕ ਗੋਲ ਡਿਫੈਂਡਰ ਜੁਗਰਾਜ ਸਿੰਘ ਨੇ ਚੌਥੇ ਕੁਆਰਟਰ ਦੇ 10ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ ਮੈਚ ‘ਚ ਦੋਵਾਂ ਟੀਮਾਂ ਵਿਚਾਲੇ ਕਾਫੀ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਹਿਲੇ ਤਿੰਨ ਕੁਆਰਟਰ ਬਿਨਾਂ ਕਿਸੇ ਗੋਲ ਦੇ 0-0 ਨਾਲ ਬਰਾਬਰ ਰਹੇ। ਪਰ ਚੌਥੇ ਕੁਆਰਟਰ ਵਿੱਚ ਜੁਗਰਾਜ ਨੇ ਮੈਚ ਜੇਤੂ ਗੋਲ ਕਰਕੇ ਖਿਤਾਬ ਜਿੱਤ ਲਿਆ।
ਇਹ ਫਾਈਨਲ ਮੈਚ ਚੀਨ ਦੇ ਹੁਲੁਨਬੂਰ ਵਿੱਚ ਹੋਇਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਦੂਜੇ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ ਸੀ। ਦੂਜਾ, ਚੀਨ ਦੀ ਹਾਕੀ ਟੀਮ ਪਹਿਲੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚੀ ਹੈ। ਪਰ ਉਹ ਖਿਤਾਬ ਜਿੱਤਣ ਤੋਂ ਖੁੰਝ ਗਈ।
ਪਾਕਿਸਤਾਨ ਨੇ ਕੋਰੀਆ ਨੂੰ 5-2 ਨਾਲ ਹਰਾਇਆ
ਇਸੇ ਦਿਨ ਟੂਰਨਾਮੈਂਟ ‘ਚ ਤੀਜੇ ਸਥਾਨ ਲਈ ਪਾਕਿਸਤਾਨ ਅਤੇ ਦੱਖਣੀ ਕੋਰੀਆ ਵਿਚਾਲੇ ਮੁਕਾਬਲਾ ਹੋਇਆ। ਇਸ ਵਿੱਚ ਪਾਕਿਸਤਾਨੀ ਟੀਮ ਨੇ ਸ਼ਾਨਦਾਰ ਤਰੀਕੇ ਨਾਲ 5-2 ਨਾਲ ਜਿੱਤ ਦਰਜ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਹ ਮੈਚ ਫਾਈਨਲ ਤੋਂ ਠੀਕ ਪਹਿਲਾਂ ਇਸ ਮੈਦਾਨ ‘ਤੇ ਹੋਇਆ।
ਦਸ ਦਇਏ ਕਿ ਭਾਰਤੀ ਟੀਮ ਨੇ ਇਤਿਹਾਸ ਵਿੱਚ ਸਭ ਤੋਂ ਵੱਧ 5 ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ ਹੈ। ਪੁਰਸ਼ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਪਹਿਲਾ ਸੀਜ਼ਨ 2011 ਵਿੱਚ ਖੇਡਿਆ ਗਿਆ ਸੀ। ਉਦੋਂ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ 2013, 2018 ਅਤੇ 2023 ਦੇ ਸੀਜ਼ਨ ਵੀ ਜਿੱਤੇ ਹਨ। 2018 ਵਿੱਚ, ਭਾਰਤੀ ਟੀਮ ਪਾਕਿਸਤਾਨ ਨਾਲ ਸਾਂਝੀ ਜੇਤੂ ਰਹੀ ਸੀ।
ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ 8 ਸੀਜ਼ਨ ਹੋਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 4 ਵਾਰ, ਪਾਕਿਸਤਾਨ ਨੇ 3 ਵਾਰ ਅਤੇ ਦੱਖਣੀ ਕੋਰੀਆ ਨੇ ਇੱਕ ਵਾਰ ਖਿਤਾਬ ਜਿੱਤਿਆ ਹੈ। ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਭਾਰਤ ਅਤੇ ਪਾਕਿਸਤਾਨ 2018 ਵਿੱਚ ਸਾਂਝੇ ਜੇਤੂ ਸਨ।
ਭਾਰਤੀ ਟੀਮ ਇਸ ਸੀਜ਼ਨ ‘ਚ ਇਕ ਵੀ ਮੈਚ ਨਹੀਂ ਹਾਰੀ ਹੈ
ਭਾਰਤੀ ਹਾਕੀ ਟੀਮ ਮੌਜੂਦਾ ਟੂਰਨਾਮੈਂਟ ਵਿੱਚ ਹੁਣ ਤੱਕ ਕੋਈ ਮੈਚ ਨਹੀਂ ਹਾਰੀ ਹੈ। ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਇਹ ਟੀਮ ਲਗਾਤਾਰ 6 ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀ। ਇਸ ਤੋਂ ਬਾਅਦ ਉਸ ਨੇ ਫਾਈਨਲ ਵੀ ਜਿੱਤ ਲਿਆ। ਭਾਰਤੀ ਟੀਮ ਨੇ ਪੂਲ ਗੇੜ ਵਿੱਚ ਆਪਣੇ ਸਾਰੇ ਪੰਜ ਮੈਚ ਜਿੱਤੇ ਸਨ ਅਤੇ ਟੂਰਨਾਮੈਂਟ ਦੇ ਮੌਜੂਦਾ ਸੀਜ਼ਨ ਵਿੱਚ ਅਜੇਤੂ ਰਹਿਣ ਵਾਲੀ ਇੱਕੋ ਇੱਕ ਟੀਮ ਸੀ।
ਭਾਰਤੀ ਟੀਮ ਨੇ ਆਪਣੇ ਆਖਰੀ ਪੂਲ ਮੈਚ ਵਿੱਚ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਉਸ ਨੇ ਕੋਰੀਆ ਨੂੰ 3-1 ਨਾਲ ਹਰਾਇਆ ਸੀ। ਉਥੇ ਹੀ ਭਾਰਤੀ ਟੀਮ ਨੇ ਮਲੇਸ਼ੀਆ ਨੂੰ 8-1 ਨਾਲ ਹਰਾ ਕੇ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਚੀਨ ਨੂੰ 3-0 ਅਤੇ ਜਾਪਾਨ ਨੂੰ 5-0 ਨਾਲ ਹਰਾਇਆ ਸੀ।
ਭਾਰਤੀ ਹਾਕੀ ਟੀਮ:
ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ, ਸੂਰਜ ਕਰਕੇਰਾ
ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ (ਕਪਤਾਨ), ਜੁਗਰਾਜ ਸਿੰਘ, ਸੰਜੇ, ਸੁਮਿਤ।
ਮਿਡਫੀਲਡਰ: ਰਾਜ ਕੁਮਾਰ ਪਾਲ, ਨੀਲਕੰਤ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਮਨਪ੍ਰੀਤ ਸਿੰਘ, ਮੁਹੰਮਦ ਰਾਹੀਲ ਮੌਸਿਨ।
ਫਾਰਵਰਡ: ਅਭਿਸ਼ੇਕ, ਸੁਖਜੀਤ ਸਿੰਘ, ਅਰਿਜੀਤ ਸਿੰਘ ਹੁੰਦਲ, ਉੱਤਮ ਸਿੰਘ, ਗੁਰਜੋਤ ਸਿੰਘ।