New Delhi: ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ਨੂੰ ਲੈ ਕੇ ਵਿਵਾਦ ਜਾਰੀ ਹੈ। ਸੈਂਸਰ ਬੋਰਡ ਨੇ ਸਰਟੀਫਿਕੇਟ ਨਾ ਦਿੱਤੇ ਜਾਣ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਹੈ। ਕੰਗਨਾ ਨੇ ਹੁਣ ਭਿੰਡਰਾਂਵਾਲੇ ਨੂੰ ਅੱਤਵਾਦੀ ਕਿਹਾ ਅਤੇ ਦਾਅਵਾ ਕੀਤਾ ਕਿ ਉਸ ਦੀ ਫਿਲਮ ਸਹੀ ਸੀ। ਫਿਲਮ ਦੀ ਸ਼ੂਟਿੰਗ ਮੁਲਤਵੀ ਹੋਣ ਕਾਰਨ ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਹੋਇਆ ਹੈ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਰਿਲੀਜ਼ ਹੋਣ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕਈ ਵਾਰ ਟਾਲਣ ਤੋਂ ਬਾਅਦ ਹੁਣ ਅਦਾਕਾਰਾ ਵੀ ਪਰੇਸ਼ਾਨ ਹੈ।ਦਸ ਦਇਏ ਕਿ ਐਮਰਜੈਂਸੀ ਫਿਲਮ ਦੀ ਰੀਲੀਜ਼ ਡੇਟ 6 ਸਤੰਬਰ ਨੂੰ ਸੀ। ਪਰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ। ਇਸ ਦੇ ਨਾਲ ਹੀ ਕਈ ਸਿੱਖ ਜਥੇਬੰਦੀਆਂ ਨੇ ਵੀ ਫਿਲਮ ਦੀ ਰਿਲੀਜ਼ ਦਾ ਵਿਰੋਧ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ ਫਿਲਮ ਉਨ੍ਹਾਂ ਦੇ ਭਾਈਚਾਰੇ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕਰਦੀ ਹੈ। ਅਤੇ ਕਿਹਾ ਕਿ ਇਸ ਫਿਲਮ ‘ਤੇ ਕੁਝ ਹੀ ਲੋਕਾਂ ਨੂੰ ਇਤਰਾਜ਼ ਹੈ। ਉਨ੍ਹਾਂ ਭਿੰਡਰਾਂਵਾਲੇ ਦਾ ਬਚਾਅ ਕਰਨ ਵਾਲਿਆਂ ‘ਤੇ ਸਵਾਲ ਖੜ੍ਹੇ ਕੀਤੇ। ਅਤੇ ਕਿਹਾ ਕਿ ਉਹ ਸੰਤ ਨਹੀਂ ਸਗੋਂ ਅੱਤਵਾਦੀ ਹੈ।
ਕੰਗਨਾ ਰਣੌਤ ਨੇ ਇੱਕ ਨਿਜੀ ਟੀਵੀ ਚੌਨਲ ਦੇ ਇੱਕ ਪ੍ਰੋਗਰਾਮ ਵਿੱਚ ਕਿਹਾ, ‘ਇਹ ਸਾਡਾ ਇਤਿਹਾਸ ਹੈ ਜਿਸ ਨੂੰ ਜਾਣਬੁੱਝ ਕੇ ਛੁਪਾਇਆ ਗਿਆ ਹੈ। ਸਾਨੂੰ ਇਸ ਬਾਰੇ ਨਹੀਂ ਦੱਸਿਆ ਗਿਆ। ਚੰਗੇ ਲੋਕਾਂ ਦਾ ਇਹ ਜ਼ਮਾਨਾ ਨਹੀਂ ਹੈ। ਮੇਰੀ ਫਿਲਮ ਰਿਲੀਜ਼ ਲਈ ਤਿਆਰ ਹੈ। ਇਸ ਨੂੰ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲ ਗਿਆ ਹੈ। 4 ਇਤਿਹਾਸਕਾਰਾਂ ਨੇ ਸਾਡੀ ਫਿਲਮ ਦੇਖੀ ਹੈ।’
ਕੰਗਨਾ ਰਣੌਤ ਨੇ ਅੱਗੇ ਕਿਹਾ, ‘ਸਾਡੇ ਕੋਲ ਵੈਧ ਦਸਤਾਵੇਜ਼ ਵੀ ਹਨ। ਮੇਰੀ ਫਿਲਮ ਵਿਚ ਕੁਝ ਵੀ ਗਲਤ ਨਹੀਂ ਹੈ ਪਰ ਕੁਝ ਲੋਕ ਭਿੰਡਰਾਂਵਾਲੇ ਨੂੰ ਸੰਤ, ਕ੍ਰਾਂਤੀਕਾਰੀ ਜਾਂ ਨੇਤਾ ਕਹਿੰਦੇ ਹਨ। ਉਸ ਨੇ ਬਹਿਸ ਕਰਕੇ ਧਮਕੀ ਦਿੱਤੀ। ਮੈਨੂੰ ਧਮਕੀਆਂ ਵੀ ਮਿਲੀਆਂ ਹਨ। ਪਿਛਲੀਆਂ ਸਰਕਾਰਾਂ ਅਲਗਾਵਾਦੀਆਂ ਨੂੰ ਅੱਤਵਾਦੀ ਐਲਾਨ ਚੁੱਕੀਆਂ ਹਨ। ਉਹ ਕੋਈ ਸੰਤ ਨਹੀਂ ਸੀ ਜੋ AK47 ਲੈ ਕੇ ਮੰਦਰ ਵਿੱਚ ਬੈਠਾ ਸੀ’।
ਅੱਗੇ ਕੰਗਨਾ ਨੇ ਕਿਹਾ- ‘ਮੇਰੀ ਫਿਲਮ ‘ਤੇ ਕੁਝ ਹੀ ਲੋਕਾਂ ਨੂੰ ਇਤਰਾਜ਼ ਹੈ, ਉਹ ਦੂਜਿਆਂ ਨੂੰ ਵੀ ਭੜਕਾ ਰਹੇ ਹਨ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ 99 ਫੀਸਦੀ ਲੋਕ ਭਿੰਡਰਾਂਵਾਲੇ ਨੂੰ ਸੰਤ ਮੰਨਦੇ ਹਨ। ਉਹ ਅੱਤਵਾਦੀ ਹੈ ਅਤੇ ਜੇਕਰ ਉਹ ਅੱਤਵਾਦੀ ਹੈ ਤਾਂ ਮੇਰੀ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ।