Mangaluru News: ਦੇਸ਼ ਭਰ ਵਿੱਚ ਈਦ ਮਿਲਾਦ ਉਨ ਨਬੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਕਰਨਾਟਕ ਦੇ ਮੰਗਲੁਰੂ ਵਿੱਚ ਈਦ ਮੌਕੇ ਹਿੰਸਾ ਭੜਕ ਗਈ। ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਇਕ ਆਡੀਓ ਸੰਦੇਸ਼ ਵਾਇਰਲ ਹੋਣ ਤੋਂ ਬਾਅਦ ਹਿੰਸਾ ਭੜਕ ਗਈ। ਜਿਸ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰ ਸੜਕਾਂ ‘ਤੇ ਉਤਰ ਆਏ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਲੋਕਾਂ ‘ਚ ਗੁੱਸਾ ਭੜਕ ਗਿਆ ਅਤੇ ਨਾਅਰੇਬਾਜ਼ੀ ਕੀਤੀ। ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਪੁਲਸ ਨਾਲ ਝੜਪ ਵੀ ਕੀਤੀ ਅਤੇ ਬੈਰੀਕੇਡ ਵੀ ਤੋੜ ਦਿੱਤੇ।
#WATCH | Karnataka: Vishwa Hindu Parishad and Bajrang Dal workers stage protest in Mangaluru over a social media post; police personnel deployed pic.twitter.com/4NUkreU9KQ
— ANI (@ANI) September 16, 2024
ਕਿਉਂ ਭੜਕੀ ਹਿੰਸਾ ?
ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਆਡੀਓ ਸੰਦੇਸ਼ ਵਾਇਰਲ ਹੋਇਆ ਸੀ, ਜਿਸ ਵਿੱਚ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਨੇ ਈਦ ਮਿਲਾਦ ਉਨ ਨਬੀ ਦੇ ਜਲੂਸ ਨੂੰ ਰੋਕਣ ਦੀ ਚੁਣੌਤੀ ਦਿੱਤੀ ਸੀ। ਸੰਦੇਸ਼ ਵਿੱਚ ਕਿਹਾ ਗਿਆ ਸੀ ਕਿ ਅਸੀਂ ਬੀਸੀ ਰੋਡ ਤੋਂ ਕੈਕੰਬਦਵਾਰਾ ਮਸਜਿਦ ਤੱਕ ਈਦ ਮਿਲਾਦ ਉਨ ਨਬੀ ਯਾਤਰਾ ਕੱਢਾਂਗੇ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਲੋਕ ਗੁੱਸੇ ‘ਚ ਆ ਗਏ।
ਜਿਸ ਤੋਂ ਬਾਅਦ ਬੀਸੀ ਰੋਡ ‘ਤੇ ਹਿੰਦੂ ਸੰਗਠਨਾਂ ਵੱਲੋਂ ਹੰਗਾਮਾ ਕੀਤਾ ਗਿਆ। ਈਦ ਮਿਲਾਦ ਉਨ ਨਬੀ ਦੇ ਤਿਉਹਾਰ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਅਤੇ ਪੁਲਸ ਬਲ ਤਾਇਨਾਤ ਕੀਤਾ ਗਿਆ ਸੀ। ਦੱਖਣੀ ਕੰਨੜ ਦੇ ਐਸਪੀ ਯਤੀਸ਼ ਐਨ ਨੇ ਦੱਸਿਆ ਕਿ ਅੱਜ ਈਦ-ਏ-ਮਿਲਾਦ ਤਿਉਹਾਰ ਦੇ ਮੌਕੇ ‘ਤੇ ਅਸੀਂ ਜ਼ਿਲ੍ਹੇ ਦੇ ਆਲੇ-ਦੁਆਲੇ ਪੁਖਤਾ ਪ੍ਰਬੰਧ ਕੀਤੇ ਹਨ।