Kolkata News : ਕੋਲਕਾਤਾ ਆਰ.ਜੀ.ਕਾਰ ਕੇਸ ਦੀ ਸਿਖਿਆਰਥੀ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਸੀਬੀਆਈ ਨੂੰ ਹਰ ਰੋਜ਼ ਵੱਡੇ ਖੁਲਾਸੇ ਕਰ ਰਹੀ ਹੈ। ਹਾਲ ਹੀ ਵਿੱਚ ਜਾਂਚ ਏਜੰਸੀ ਨੂੰ ਇਸ ਮਾਮਲੇ ਵਿੱਚ ਇੱਕ ਵੱਡੀ ਕੜੀ ਮਿਲੀ ਹੈ ਜਿਸ ਦਾ ਪਰਦਾਫਾਸ਼ ਹੋਇਆ ਹੈ। ਕੇਂਦਰੀ ਜਾਂਚ ਏਜੰਸੀ ਮੁਤਾਬਕ ਘਟਨਾ ਵਾਲੀ ਰਾਤ ਮੁੱਖ ਦੋਸ਼ੀ ਸੰਜੇ ਰਾਏ ਨੂੰ ਹਸਪਤਾਲ ਬੁਲਾਇਆ ਗਿਆ ਸੀ।
ਕਾਲ ਹਿਸਟਰੀ ‘ਚ ਮਿਲਿਆ ਵੱਡਾ ਸੁਰਾਗ
ਸੀਬੀਆਈ ਸੂਤਰਾਂ ਦੀ ਮੰਨੀਏ ਤਾਂ ਸੰਜੇ ਰਾਏ ਦੇ ਮੋਬਾਈਲ ਦੀ ਕਾਲ ਹਿਸਟਰੀ ਦੀ ਜਾਂਚ ਤੋਂ ਬਾਅਦ ਕਈ ਤੱਥ ਸਾਹਮਣੇ ਆਏ ਹਨ। ਪਤਾ ਲੱਗਾ ਹੈ ਕਿ ਸੰਜੇ ਰਾਏ ਦੇ ਮੋਬਾਈਲ ‘ਤੇ ਗੱਲਬਾਤ ਹੋਈ ਅਤੇ ਉਨ੍ਹਾਂ ਨੂੰ ਹਸਪਤਾਲ ਬੁਲਾਇਆ ਗਿਆ। ਸੀਬੀਆਈ ਇਸ ਵਿਅਕਤੀ ਨਾਲ ਸਬੰਧਤ ਸਬੂਤ ਲੱਭਣ ਲਈ ਲਗਾਤਾਰ ਜਾਂਚ ਵਿੱਚ ਲੱਗੀ ਹੋਈ ਹੈ।