Sukma/Raipur: ਬਸਤਰ ਡਿਵੀਜ਼ਨ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ, ਨਕਸਲੀਆਂ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਜਗਰਗੁੰਡਾ ਥਾਣਾ ਖੇਤਰ ਦੇ ਪੁਵਰਤੀ ਪਿੰਡ ਵਿੱਚ ਸੁਰੱਖਿਆ ਬਲਾਂ ਦੇ ਕੈਂਪ ਉੱਪਰ ਅੰਡਰ-ਬੈਰਲ ਗ੍ਰਨੇਡ ਲਾਂਚਰ ਨਾਲ ਹਮਲਾ ਕੀਤਾ। ਚੌਕਸ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲ ਲਿਆ ਅਤੇ ਜਵਾਬੀ ਕਾਰਵਾਈ ਕੀਤੀ। ਕੁਝ ਘੰਟਿਆਂ ਤੱਕ ਚੱਲੇ ਮੁਕਾਬਲੇ ਤੋਂ ਬਾਅਦ ਨਕਸਲੀ ਫਰਾਰ ਹੋ ਗਏ। ਮੁਕਾਬਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਪੁਵਰਤੀ ਖ਼ੌਫ਼ਨਾਕ ਨਕਸਲੀ ਹਿਡਮਾ ਦਾ ਪਿੰਡ ਹੈ।
ਸੁਕਮਾ ਦੇ ਪੁਲਿਸ ਸੁਪਰਡੈਂਟ ਕਿਰਨ ਚਵਾਨ ਨੇ ਸ਼ਨੀਵਾਰ ਸਵੇਰੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨਕਸਲੀਆਂ ਨੇ ਬੀਤੀ ਦੇਰ ਸ਼ਾਮ ਜਗਰਗੁੰਡਾ ਥਾਣਾ ਖੇਤਰ ‘ਚ ਸਥਿਤ ਪੁਵਰਤੀ ਪਿੰਡ ‘ਚ ਕੈਂਪ ‘ਤੇ ਹਮਲਾ ਕੀਤਾ। ਨਕਸਲੀਆਂ ਨੇ ਅੰਡਰ ਬੈਰਲ ਗ੍ਰਨੇਡ ਲਾਂਚਰ ਤੋਂ 15 ਤੋਂ 20 ਗੋਲੇ ਦਾਗੇ। ਹਮਲੇ ਵਿੱਚ 15-20 ਨਕਸਲੀਆਂ ਦਾ ਗਰੁੱਪ ਸ਼ਾਮਲ ਸੀ। ਨਕਸਲੀ ਹਮਲੇ ਤੋਂ ਬਾਅਦ ਜਵਾਨਾਂ ਨੇ ਮੋਰਚਾ ਸੰਭਾਲ ਲਿਆ। ਸੁਰੱਖਿਆ ਬਲਾਂ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਫਾਇਰਿੰਗ ਕੀਤੀ। ਕੁਝ ਘੰਟਿਆਂ ਤੱਕ ਚੱਲੇ ਮੁਕਾਬਲੇ ‘ਚ ਜਵਾਨਾਂ ਨੂੰ ਹਾਵੀ ਹੁੰਦਾ ਦੇਖ ਕੇ ਨਕਸਲੀ ਜੰਗਲ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਹਮਲੇ ‘ਚ ਸਾਰੇ ਜਵਾਨ ਸੁਰੱਖਿਅਤ ਹਨ। ਘਟਨਾ ਵਾਲੀ ਥਾਂ ਤੋਂ ਵੱਡੀ ਗਿਣਤੀ ‘ਚ ਹਥਿਆਰ ਬਰਾਮਦ ਹੋਏ ਹਨ।
ਹਿੰਦੂਸਥਾਨ ਸਮਾਚਾਰ