Jammu Kashmir: ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਕ੍ਰੇਰੀ ਦੇ ਚੱਕ ਟੱਪਰ ਇਲਾਕੇ ‘ਚ ਸ਼ਨੀਵਾਰ ਤੜਕੇ ਹੋਏ ਮੁਕਾਬਲੇ ‘ਚ ਹੁਣ ਤੱਕ ਤਿੱਨ ਅੱਤਵਾਦੀ ਸੁਰੱਖਿਆ ਬਲਾਂ ਦੁਆਰਾ ਢੇਰ ਕਰ ਦਿੱਤੇ ਗਏ ਹਨ। ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ, ਉਨ੍ਹਾਂ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਮੁਕਾਬਲਾ ਜਾਰੀ ਹੈ।
#WATCH | Baramulla, J&K: Based on specific intelligence input regarding the presence of terrorists, a joint operation was launched by the Indian Army and J&K Police on the intervening night of 13-14 September in general area Chak Tapar Kreeri, Baramulla. Contact was established… https://t.co/uS5sLHzOJc pic.twitter.com/jIgV6vm4AJ
— ANI (@ANI) September 14, 2024
#WATCH जम्मू-कश्मीर: बारामूला के चक टापर क्रेरी पट्टन इलाके में आतंकवादियों और सुरक्षा बलों के बीच मुठभेड़ जारी है।
(वीडियो वर्तमान समयानुसार नहीं है) pic.twitter.com/iKjTav5bvi
— ANI_HindiNews (@AHindinews) September 14, 2024
ਉਨ੍ਹਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਪੁਲਸ ਅਤੇ ਫੌਜ ਦੀ ਸਾਂਝੀ ਟੀਮ ਨੇ ਟੱਪਰ ਇਲਾਕੇ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਸ਼ੱਕੀ ਸਥਾਨ ਵੱਲ ਵਧੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਸਾਂਝੀ ਟੀਮ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਹਿੰਦੂਸਥਾਨ ਸਮਾਚਾਰ