New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਨਰਵਾਣਾ ਵਿਧਾਨ ਸਭਾ ਤੋਂ ਕ੍ਰਿਸ਼ਨ ਕੁਮਾਰ ਬੇਦੀ, ਰਾਈ ਤੋਂ ਕ੍ਰਿਸ਼ਨ ਗਹਿਲਾਵਤ, ਪੁੰਡਰੀ ਤੋਂ ਸਤਪਾਲ ਜਾਂਬਾ, ਨੂੰਹ ਤੋਂ ਸੰਜੇ ਸਿੰਘ, ਫ਼ਿਰੋਜ਼ਪੁਰ ਝਿਰਕਾ ਤੋਂ ਨਸੀਮ ਅਹਿਮਦ, ਨਾਰਨੌਲ ਤੋਂ ਓਮ ਪ੍ਰਕਾਸ਼ ਯਾਦਵ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਨੇ ਇਸ ਸੂਚੀ ਵਿੱਚ ਦੋ ਮੰਤਰੀਆਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਇਸ ਵਿੱਚ ਬਾਵਲ ਸੀਟ ਤੋਂ ਬਨਵਾਰੀ ਲਾਲ ਅਤੇ ਬੜਖਲ ਤੋਂ ਸਿੱਖਿਆ ਮੰਤਰੀ ਰਹੀ ਸੀਮਾ ਤ੍ਰਿਖਾ ਸ਼ਾਮਲ ਹਨ।
भाजपा की केंद्रीय चुनाव समिति ने आगामी हरियाणा विधानसभा चुनाव 2024 के लिए निम्नलिखित नामों पर अपनी स्वीकृति प्रदान की। pic.twitter.com/XTg6Kt37eB
— BJP (@BJP4India) September 10, 2024
ਇਸ ਦੇ ਨਾਲ ਹੀ ਭਾਜਪਾ ਨੇ ਇਸ ਸੂਚੀ ਵਿੱਚ ਦੋ ਔਰਤਾਂ ਨੂੰ ਵੀ ਟਿਕਟ ਦਿੱਤੀ ਹੈ। ਇਸ ਵਿੱਚ ਰਾਈ ਤੋਂ ਕ੍ਰਿਸ਼ਨ ਗਹਿਲਾਵਤ ਅਤੇ ਪਟੌਦੀ, ਗੁਰੂਗ੍ਰਾਮ ਤੋਂ ਬਿਮਲਾ ਚੌਧਰੀ ਨੂੰ ਟਿਕਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਪਹਿਲੀ ਸੂਚੀ ‘ਚ 67 ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਭਾਜਪਾ ਨੇ ਹੁਣ ਤੱਕ 90 ਸੀਟਾਂ ਵਾਲੀ ਰਾਜ ਵਿਧਾਨ ਸਭਾ ਦੀਆਂ 88 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ‘ਤੇ ਇੱਕੋ ਪੜਾਅ ‘ਚ ਚੋਣਾਂ ਹੋਣੀਆਂ ਹਨ
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ 5 ਅਕਤੂਬਰ ਨੂੰ ਇੱਕੋ ਪੜਾਅ ‘ਚ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਸੂਬੇ ਵਿੱਚ ਪਹਿਲੀ ਅਕਤੂਬਰ ਨੂੰ ਚੋਣਾਂ ਹੋਣੀਆਂ ਸਨ ਪਰ ਚੋਣ ਕਮਿਸ਼ਨ ਨੇ ਤਿਉਹਾਰਾਂ ਅਤੇ ਛੁੱਟੀਆਂ ਦੇ ਮੱਦੇਨਜ਼ਰ ਚੋਣਾਂ ਮੁਲਤਵੀ ਕਰ ਦਿੱਤੀਆਂ। ਪਹਿਲਾਂ ਹਰਿਆਣਾ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣੇ ਸਨ, ਪਰ ਹੁਣ ਇਹ 8 ਅਕਤੂਬਰ ਨੂੰ ਸਾਹਮਣੇ ਆਉਣਗੇ।
ਹਿੰਦੂਸਥਾਨ ਸਮਾਚਾਰ